khatapadhaखटपद
ਸੰ. षट्पद ਸੰਗ੍ਯਾ- ਛੀ ਪੈਰਾਂ ਵਾਲਾ ਭ੍ਰਮਰ. ਭੌਰਾ। ੨. ਦੇਖੋ, ਕੁੰਡਲੀਆ ਅਤੇ ਛੱਪਯ.
सं. षट्पद संग्या- छी पैरां वाला भ्रमर. भौरा। २. देखो, कुंडलीआ अते छॱपय.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਫੁੱਲਾਂ ਤੇ ਭ੍ਰਮਣ ਵਾਲਾ. ਭੌਰਾ. ਮਧੁਕਰ। ੨. ਕਾਮੀ ਪੁਰਖ। ੩. ਛੱਪਯ ਦਾ ਇੱਕ ਭੇਦ, ਜਿਸ ਵਿੱਚ ੮. ਗੁਰੁ ਅਤੇ ੧੩੬ ਲਘੁ ਹੁੰਦੇ ਹਨ....
ਦੇਖੋ, ਭੌਰ ਅਤੇ ਭ੍ਰਮਰ....
ਵਿ- ਕੁੰਡਲਾਂ ਵਾਲਾ। ੨. ਸੰਗ੍ਯਾ- ਸੱਪ। ੩. ਕੁੰਡੀ. ਮੱਛੀ ਫਾਹੁਣ ਦੀ ਹੁੱਕ. "ਜਿਉ ਮੀਨ ਕੁੰਡਲੀਆ ਕੰਠਿ ਪਾਇ." (ਬਸੰ ਅਃ ਮਃ ੧) ੪. ਇੱਕ ਮਾਤ੍ਰਿਕ ਛੰਦ. ਲੱਛਣ- ਛੀ ਚਰਣ. ਪਹਿਲੇ ਦੋ ਚਰਣ ਦੋਹਾ, ਫਿਰ ਚਾਰ ਚਰਣ ਰੋਲਾ ਅਰਥਾਤ ਚੌਬੀਹ ਚੌਬੀਹ ਮਾਤ੍ਰਾ ਦੇ ਚਾਰ ਚਰਣ. ਹਰੇਕ ਚਰਣ ਦਾ ਪਹਿਲਾ ਵਿਸ਼੍ਰਾਮ ੧੧. ਮਾਤ੍ਰਾ ਪੁਰ, ਦੂਜਾ ੧੩. ਪੁਰ. ਦੋਹੇ ਦਾ ਅੰਤਿਮ ਪਦ ਸਿੰਘਾਵਲੋਕਨਨ੍ਯਾਯ ਕਰਕੇ ਰੋਲੇ ਦੇ ਮੁੱਢ, ਅਤੇ ਰੋਲੇ ਦਾ ਅੰਤਿਮ ਪਦ ਦੋਹੇ ਦੇ ਆਦਿ ਹੋਣਾ ਚਾਹੀਏ. ਪਦਾਂ ਦਾ ਕੁੰਡਲਾਕਾਰ ਹੋਕੇ ਆਉਣਾ ਹੀ "ਕੁੰਡਲੀਆ" ਨਾਉਂ ਦਾ ਕਾਰਣ ਹੈ. ਇਹ ਛੰਦ "ਕਲਸ਼" ਜਾਤਿ ਵਿੱਚ ਹੈ.#ਉਦਾਹਰਣ-#ਓਨਮ ਸ਼੍ਰੀ ਸਤਿਗੁਰੁ ਚਰਣ, ਆਦਿਪੁਰਖ ਆਦੇਸ਼,#ਏਕ ਅਨੇਕ ਬਿਬੇਕ ਸਸਿ, ਘਟ ਘਟ ਕਾ ਪਰਵੇਸ਼, -#ਘਟ ਘਟ ਕਾ ਪਰਵੇਸ਼, ਸ਼ੇਸੁ ਪਹਿ ਕਹਿਤ ਨ ਆਵੈ,#ਨੇਤਿ ਨੇਤਿ ਕਹਿ ਨੇਤ, ਬੇਦ ਬੰਦੀਜਨ ਗਾਵੈ,#ਆਦਿ ਮੱਧ ਅਰੁ ਅੰਤ, ਹੁਤੇ ਹੁਤ ਹੈ ਪੁਨ ਹੋਨਮ,#ਆਦਿਪੁਰਖ ਆਦੇਸ਼, ਚਰਣ ਸ਼੍ਰੀ ਸਤਿਗੁਰੁ ਓਨਮ.#(ਭਾਗੁ ਕ)#(ਅ) ਦਸਮਗ੍ਰੰਥ ਵਿੱਚ ਚਾਰ ਚਰਣ ਦਾ ਕੁੰਡਲੀਆ ਆਉਂਦਾ ਹੈ, ਪਹਿਲੇ ਦੋ ਚਰਣ ਦੋਹਾ, ਪਿਛਲੇ ਦੋ ਚਰਣ ਰੋਲੇ ਦੇ, ਯਥਾ-#ਦੀਨਨ ਕੀ ਰੱਛਾ ਨਮਿਤ, ਕਰ ਹੈਂ ਆਪ ਉਪਾਯ,#ਪਰਮਪੁਰਖ ਪਾਵਨ ਸਦਾ, ਆਪ ਪ੍ਰਗਟ ਹੈਂ ਆਯ, -#ਆਪ ਪ੍ਰਗਟ ਹੈਂ ਆਯ, ਦੀਨਰੱਛਾ ਕੇ ਕਾਰਣ,#ਅਵਤਾਰੀਅਵਤਾਰ, ਧਰਾ ਕੇ ਭਾਰਉਤਾਰਣ.#(ਕਲਕੀ)#(ੲ)#ਸਿੰਘਾਵਲੋਕਨਨ੍ਯਾਯ ਕਰਕੇ ਜੋ ਪਦ ਕੁੰਡਲੀਏ ਵਿੱਚ ਆਉਣ, ਜੇ ਉਨ੍ਹਾਂ ਵਿੱਚ "ਯਮਕ" ਹੋਵੇ, ਤਦ ਛੰਦ ਦੀ ਹੋਰ ਭੀ ਸੁੰਦਰਤਾ ਹੈ. ਅਰਥਾਤ ਪਦ ਉਹੀ ਹੋਣ ਪਰ ਅਰਥ ਭਿੰਨ ਹੋਵੇ, ਯਥਾ-#ਹਾਲਾ¹ ਸੇਵਨ ਜਿਨ ਕਰੀ, ਕਾਲਨਿਮੰਤ੍ਰਣ ਦੀਨ,#ਸੁਖ ਸੰਪਤਿ ਕੋ ਖੋਯਕੈ, ਭਯੇ ਅੰਤ ਅਤਿ ਦੀਨ, -#ਦੀਨ ਦੁਨੀ ਕੋ ਮਾਨ, ਤਾਨ ਨਿਜ ਤਨ ਕੋ ਖੋਯੋ,#ਬਿਖਬੇਲੀ ਕੋ ਬੀਜ, ਆਪਨੇ ਹਾਥਨ ਬੋਯੋ,#ਹਰਿਵ੍ਰਿਜੇਸ਼ ਕੁਲਕਾਨ, ਤ੍ਯਾਗ ਕਰਤੇ ਮੁਖ ਕਾਲਾ,#ਸਹੈਂ ਨਿਰਾਦਰ ਨਿਤ੍ਯ, ਫਿਰੈਂ ਦਰ ਦਰ ਬਦਹਾਲਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਇੱਕ ਛੰਦ. ਛੀ ਚਰਣ ਹੋਣ ਕਰਕੇ ਇਸ ਦਾ ਨਾਮ "ਖਟਪਦ" ਅਤੇ "ਛੱਪਯ" ਹੈ. ਇਸ ਛੰਦ ਦੀਆਂ ਤਿੰਨ ਜਾਤੀਆਂ ਪ੍ਰਸਿੱਧ ਹਨ-#(੧) ਪਹਿਲੀਆਂ ਚਾਰ ਤੁਕਾਂ ਰੋਲਾ, ਅਰਥਾਤ ਪ੍ਰਤਿ ਚਰਣ ੨੪ ਮਾਤ੍ਰਾ, ੧੧- ੧੩ ਪੁਰ ਵਿਸ਼੍ਰਾਮ. ਅੰਤ ਦੀਆਂ ਦੋ ਤੁਕਾਂ ਉੱਲਾਲ ਛੰਦ, ਅਰਥਾਤ ਪ੍ਰਤਿ ਚਰਣ ੨੮ ਮਾਤ੍ਰਾ. ੧੫- ੧੩ ਪੁਰ ਵਿਸ਼੍ਰਾਮ. ਕੁੱਲ ੧੫੨ ਮਾਤ੍ਰਾ.#ਉਦਾਹਰਣ-#ਦ੍ਰਿਸਟਿ ਧਰਤ ਤਮਹਰਨ#ਦਹਨ ਅਘ ਪਾਪ ਪ੍ਰਨਾਸਨ,#ਸਬਦਸੂਰ ਬਲਵੰਤ ਕਾਮ#ਅਰੁ ਕ੍ਰੋਧ ਬਿਨਾਸਨ,#ਲੋਭ ਮੋਹ ਵਸਿਕਰਣ ਸਰਣ#ਜਾਚਿਕ ਪ੍ਰਤਿਪਾਲਣ,#ਆਤਮਰਤ ਸੰਗ੍ਰਹਣ ਕਹਣ#ਅੰਮ੍ਰਿਤ ਕਲ ਢਾਲਣ,#ਸਤਿਗੁਰੂ ਕਲ੍ਯ ਸਤਿਗੁਰ ਤਿਲਕੁ#ਸਤਿ ਲਾਗੈ ਸੋ ਪੈ ਤਰੈ#ਗੁਰੁਜਗਤ ਫਿਰਣ ਸੀ ਅੰਗਰਉ#ਰਾਜੁ ਜੋਗੁ ਲਹਣਾ ਕਰੈ.#(ਸਵੈਯੇ ਮਃ ੨. ਕੇ)#(੨) ਪਹਿਲਾਂ ਰੋਲਾ, ਅੰਤ ਦੋ ਚਰਣ ਦੋਹਾ. ਇਸ ਦੀ ਸੰਗ੍ਯਾ- "ਰੋਲਹੰਸਾ" ਹੈ. ਕੁੱਲ ਮਾਤ੍ਰਾ ੧੪੪ ਹੁੰਦੀਆਂ ਹਨ.#ਉਦਾਹਰਣ-#ਅਮਿਅਦ੍ਰਿਸਟਿ ਸੁਭ ਕਰੈ ਹਰੈ ਅਘ ਪਾਪ ਸਕਲ ਮਲ,#ਕਾਮ ਕ੍ਰੋਧ ਅਰੁ ਲੋਭ ਮੋਹ ਵਸਿ ਕਰੈ ਸਭੈ ਬਲ,#ਸਦਾ ਸੁੱਖੁ ਮਨਿ ਵਸੈ ਦੁੱਖੁ ਸੰਸਾਰਹਿ ਖੋਵੈ,#ਗੁਰੁ ਨਵਨਿਧਿ ਦਰਿਆਉ ਜਨਮ ਹਮ ਕਾਲਖ ਧੋਵੈ,#ਸੁ ਕਹੁ ਟੱਲ ਗੁਰੁ ਸੇਵਿਐ ਅਹਿਨਿਸਿ ਸਹਿਜਿਸੁਭਾਇ,#ਦਰਸਨਿ ਪਰਸਯੈ ਗੁਰੂ ਕੈ ਜਨਮ ਮਰਣ ਦੁਖੁ ਜਾਇ.#(ਸਵੈਯੇ ਮਃ ੨. ਕੇ)#(੩) ਅੰਤ ਦਾ ਉੱਲਾਲ ਛੰਦ ੨੮ ਮਾਤ੍ਰਾ ਦੀ ਥਾਂ ੨੬ ਮਾਤ੍ਰਾ ਦਾ ਹੁੰਦਾ ਹੈ ਅਰ ਮਾਤ੍ਰਾ ਦੀ ਕੁੱਲ ਗਿਣਤੀ ੧੪੮ ਹੁੰਦੀ ਹੈ. ੨੬ ਮਾਤ੍ਰਾ ਦਾ ਉੱਲਾਲ, ਦੋਹੇ ਦੇ ਅੰਤ ਦੋ ਲਘੁ ਅਥਵਾ ਇੱਕ ਗੁਰੁ ਜੋੜਨ ਤੋਂ ਬਣ ਜਾਂਦਾ ਹੈ. ਤੇਰਾਂ ਤੇਰਾਂ ਮਾਤ੍ਰਾ ਪੁਰ ਦੋ ਵਿਸ਼੍ਰਾਮ, ਯਥਾ:-#ਮੰਦ ਕਰਮ ਨਹਿ ਕੀਨ ਜਿਨ,#ਨ੍ਰਿਭੈ ਰਹਿਤ ਸੰਸਾਰ ਨਿਤ.#ਅਥਵਾ-#ਨ੍ਰਿਭੈ ਰਹਿਤ ਸੰਸਾਰ ਸੋ.#ਲਘੁ ਗੁਰੁ ਦੀ ਗਿਣਤੀ ਕਰਕੇ ਛੱਪਯ ਦੇ ਕਵੀਆਂ ਨੇ ਅਨੇਕ ਭੇਦ ਥਾਪੇ ਹਨ. ਇਸ ਵਿਸਯ ਦੇਖੋ, 'ਗੁਰੁਛੰਦ ਦਿਵਾਕਰ' ਗ੍ਰੰਥ....