kaidhaकैथ
ਸੰ. ਕਪਿੱਥ. ਸੰਗ੍ਯਾ- ਜੰਗਲੀ ਨਾਸ਼ਪਾਤੀ. ਦੇਖੋ, ਕਪਿੱਥ। ੨. ਦੇਖੋ, ਕਾਇਥ.
सं. कपिॱथ. संग्या- जंगली नाशपाती. देखो, कपिॱथ। २. देखो, काइथ.
ਸੰ. ਸੰਗ੍ਯਾ- ਕੈਥ. ਜੰਗਲੀ ਨਾਸ਼ਪਾਤੀ. ਕਪਿ (ਬਾਂਦਰ) ਇਸਥਿਤ ਹੋਵੇ ਜਿਸ ਪੁਰ, ਸੋ ਕਪਿੱਥ. ਬਾਂਦਰ ਇਸ ਦੇ ਫਲ ਬਹੁਤ ਖਾਂਦੇ ਹਨ. ਦੇਖੋ, ਕੈਥ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਜੰਗਲ ਵਿੱਚ ਰਹਿਣ ਵਾਲਾ। ੨. ਅਸਭ੍ਯ. ਗਁਵਾਰ....
ਤੁ. [ناشپاتی] ਸੰਗ੍ਯਾ- ਨਾਖ. ਅੰ. L. Pyrus Communis. "ਨਾਸ਼ਪਾਤੀ ਖਾਤੀ ਤੇਬ ਨਾਸਪਾਤੀ ਖਾਤੀ ਹੈਂ." (ਭੂਸਣ)...
ਸੰ ਕਾਮਸ੍ਥ. ਵਿ- ਸ਼ਰੀਰ ਵਿਚ ਇਸਥਿਤ। ੨. ਸੰਗ੍ਯਾ ਜੀਵਾਤਮਾ। ੩. ਜਮੀਰ. ਵਿਵੇਕਸ਼ਕਤਿ. ਦੇਖੋ, ਕਾਇਥੁਚੇਤੂ। ੪. ਇਕ ਜਾਤਿ. ਦੇਖੋ, ਚਿਤ੍ਰਗੁਪਤ। ੫. ਇੱਕ ਜਾਤਿ, ਜੋ ਸ਼ੂਦ੍ਰੀ ਤੋਂ ਛਤ੍ਰੀ ਪਿਤਾ ਕਰਕੇ ਉਪਜੀ ਹੈ. ਔਸ਼ਨਸ ਸਿਮ੍ਰਿਤੀ ਦੇ ਸ਼ਃ ੩੫ ਵਿੱਚ ਲਿਖਿਆ ਹੈ- ਕਾਕ ਤੋਂ ਚਪਲਤਾ, ਯਮਰਾਜ ਤੋਂ ਕ੍ਰੂਰਤਾ, ਸ੍ਥਪਤਿ (ਤਖਾਣ) ਤੋਂ ਕੱਟਣਾ ਲੈ ਕੇ "ਕਾਯਸ੍ਥ" ਬਣਿਆ ਹੈ....