kunbhīpākaकुंभीपाक
ਦੇਖੋ, ਕੁੰਭੀ ੪. ਪੁਰਾਣਾਂ ਅਨੁਸਾਰ ਇਸ ਨਰਕ ਵਿੱਚ ਮਾਸ ਖਾਣ ਵਾਲੇ ਲੋਕ ਉਬਲਦੇ ਹੋਏ ਤੇਲ ਵਿੱਚ ਸੁੱਟੇ ਜਾਂਦੇ ਹਨ.
देखो, कुंभी ४. पुराणां अनुसार इस नरक विॱच मास खाण वाले लोक उबलदे होए तेल विॱच सुॱटे जांदे हन.
ਸੰ. ਸੰਗ੍ਯਾ- ਕੁੰਭਿਨ. ਹਾਥੀ. ਹਸ੍ਤੀ. ਗਜ। ੨. ਮਗਰਮੱਛ। ੩. ਤਰਬੂਜ਼. ਮਤੀਰਾ। ੪. ਇੱਕ ਨਰਕ, ਜਿਸ ਨੂੰ ਕੁੰਭੀਪਾਕ ਭੀ ਆਖਦੇ ਹਨ। ੫. ਛੋਟਾ ਘੜਾ. ਮੱਘੀ. ਘੜੀ। ੬. ਇੱਕ ਪਰਵ, ਜਿਸ ਨੂੰ ਅਰਧਕੁੰਭੀ ਭੀ ਸੱਦੀਦਾ ਹੈ. ਕੁੰਭਯੋਗ ਬਾਰਾਂ ਵਰ੍ਹਿਆਂ ਪਿੱਛੋਂ ਹੁੰਦਾ ਹੈ. ਕੁੰਭ ਤੋਂ ਛੀ ਵਰ੍ਹੇ ਪਿੱਛੋਂ ਆਉਣ ਵਾਲਾ ਪਰਵ 'ਅਰਧਕੁੰਭ' ਹੈ. ਇਸੇ ਨੂੰ ਅਤਿਕੁੰਭੀ ਆਖਦੇ ਹਨ. ਦੇਖੋ, ਕੁੰਭ ੧੦....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਸੰਗ੍ਯਾ- ਪੁਰਾਣਾਂ ਅਨੁਸਾਰ ਉਹ ਦੇਸ਼, ਜਿੱਥੇ ਪਾਪੀ ਜੀਵ ਬੁਰੇ ਕਰਮਾਂ ਦਾ ਫਲ ਭੋਗਣ ਲਈ ਜਾਂਦੇ ਹਨ. ਦੋਜ਼ਖ਼. ਜਹੱਨੁਮ. ਗ੍ਰੰਥਾਂ ਦੇ ਮਤਭੇਦ ਕਰਕੇ ਇਨ੍ਹਾਂ ਦੀ ਗਿਣਤੀ ਵੱਧ ਘੱਟ ਹੈ. ਮਨੁ ਨੇ ਇੱਕੀਹ ਨਰਕ ਇਹ ਲਿਖੇ ਹਨ:- ਤਾਮਿਸ੍ਰ, ਅੰਧਤਾਮਿਸ੍ਰ, ਰੌਰਵ, ਮਹਾਰੌਰਵ, ਨਰਕ, ਮਹਾਨਰਕ, ਕਾਲਸੂਤ੍ਰ, ਸੰਜੀਵਨ, ਮਹਾਵੀਚਿ, ਤਪਨ, ਸੰਪ੍ਰਤਾਪਨ, ਸੰਹਾਤ, ਸੰਕਾਕੋਲ, ਕੁਡਮਲ, ਪ੍ਰਤਿਮੂਰਤਿਕ, ਲੋਹਸ਼ੰਕੁ, ਰਿਜੀਸ, ਸ਼ਾਲਮਲੀ, ਵੈਤਰਣੀ, ਅਸਿਪਤ੍ਰਵਨ ਅਤੇ ਲੋਹਦਾਰਕ. ਦੇਖੋ, ਮਨੁ ਅਃ ੪. ਸ਼ਃ ੮੮, ੮੯, ੯੦. ਬ੍ਰਹ੍ਮਵੈਵਰਤ ਵਿੱਚ ੮੬ ਨਰਕਕੁੰਡ ਲਿਖੇ ਹਨ. ਦੇਖੋ, ਪ੍ਰਕ੍ਰਿਤਿ ਖੰਡ ਅਃ ੨੭. "ਕਵਨ ਨਰਕ ਕਿਆ ਸਰਗ ਬਿਚਾਰਾ ਸੰਤਨ ਦੋਊ ਰਾਦੇ." (ਰਾਮ ਕਬੀਰ) ੨. ਦੁਖ. ਕਲੇਸ਼। ੩. ਕੁਕਰਮ. ਨੀਚ ਕਰਮ. ਵਿਸਨੁਪੁਰਾਣ ਦੇ ਪਹਿਲੇ ਅੰਸ਼ ਦੇ ਛੀਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਸੁਕਰਮ ਸ੍ਵਰਗ, ਅਤੇ ਕੁਕਰਮ ਨਰਕ ਹੈ। ੪. ਇੱਕ ਦੈਤ. ਦੇਖੋ, ਭੌਮਾਸੁਰ....
ਸੰ. मास्. ਸੰਗ੍ਯਾ- ਮਹੀਨਾ. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਸਮੇਂ ਨੂੰ ਮਾਪੇ (ਮਿਣੇ) ਉਹ ਮਾਸ ਹੈ. ਵਿਸਨੁਪੁਰਾਣ ਵਿੱਚ ਮਹੀਨੇ ਦੇ ਚਾਰ ਭੇਦ ਲਿਖੇ ਹਨ-#(ੳ) ਚਾਨਣੇ ਪੱਖ ਦੀ ਏਕਮ ਤੋਂ ਅਮਾਵਸ੍ਯਾ ਤੀਕ ਦਾ "ਚਾਂਦ੍ਰਮਾਸ" ਇਹ ੩੦ ਤਿਥਾਂ ਦਾ ਹੁੰਦਾ ਹੈ. ਹਨੇਰੇ ਪੱਖ ਦੀ ਏਕਮ ਤੋਂ ਪੂਰਨਮਾਸ਼ੀ ਤਕ ੩੦ ਤਿਥਾਂ ਦੀ ਭੀ ਚਾਂਦ੍ਰਮਾਸ ਹੈ.#(ਅ) ਕਿਸੇ ਤਿਥਿ ਤੋਂ ਕਿਸੇ ਤਿਥਿ ਤੀਕ ਤੀਹ ਦਿਨ ਗਿਣਨ ਕਰਕੇ ਹੋਇਆ ਮਹੀਨਾ "ਸਾਵਨਮਾਸ."#(ੲ) ਜਿਤਨੇ ਸਮੇਂ ਵਿੱਚ ਸੂਰਜ ਇੱਕ ਰਾਸ਼ਿ ਨੂੰ ਭੋਗੇ "ਸੌਰਮਾਸ." ਇਹ ੨੯, ੩੦, ੩੧ ਅਤੇ ੩੨ ਦਿਨਾਂ ਦਾ ਹੁੰਦਾ ਹੈ.#(ਸ) ਜਿਤਨੇ ਦਿਨਾਂ ਵਿੱਚ ਸਾਰੇ ਨਕ੍ਸ਼੍ਤ੍ਰ ਆਪਣਾ ਚਕ੍ਰ ਪੂਰਾ ਕਰਨ, ਉਹ "ਨਾਕ੍ਸ਼੍ਤ੍ਰਮਾਸ." ਇਹ ਅਸ਼੍ਵਿਨੀ ਨਛਤ੍ਰ ਤੋਂ ਆਰੰਭ ਹੋਕੇ ਰੇਵਤੀ ਨਕ੍ਸ਼੍ਤ੍ਰ ਤੇ ਸਮਾਪਤ ਹੁੰਦਾ ਹੈ. "ਉਰਜ ਮਾਸ ਕੀ ਪੂਰਨਮਾਸੀ." (ਨਾਪ੍ਰ) ਉਰ੍ਜ (ਕੱਤਕ) ਦੀ ਪੂਰਨਮਾਸੀ। ੨. ਚੰਦ੍ਰਮਾ। ੩. ਸੰ. ਮਾਂਸ. "ਹਡੁ ਚੰਮੁ ਤਨੁ ਮਾਸ." (ਮਃ ੧. ਵਾਰ ਮਲਾ) ੪. ਭਾਵ- ਦੇਹ. ਸ਼ਰੀਰ. "ਸਾਸੁ ਮਾਸੁ ਸਭ ਜੀਉ ਤੁਮਾਰਾ." (ਧਨਾ ਮਃ ੧) "ਪ੍ਰਿਥਮੇ ਸਾਸ ਨ ਮਾਸ ਸਨ." (ਭਾਗੁ) ੫. ਫ਼ਾ. [ماش] ਮਾਸ਼. ਮਾਂਹ. ਸੰ. ਮਾਸ. ਉੜਦ. ਦੇਖੋ, ਮਾਂਹ ੨। ੬. ਅ਼. [معش] ਮਆ਼ਸ਼. ਗੁਜ਼ਾਰਾ. ਨਿਰਵਾਹ ਦਾ ਸਾਧਨ। ੭. ਰੋਜ਼ੀ. ਉਪਜੀਵਿਕਾ....
ਦੇਖੋ, ਖਾਣਾ. "ਦਿੱਤਾ ਪੈਨਣੁ ਖਾਣੁ." (ਸੋਰ ਮਃ ੫) ੨. ਦੇਖੋ, ਖਾਨਿ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਸੰ. ਤੈਲ. ਸੰਗ੍ਯਾ- ਤਿਲ ਦਾ ਵਿਕਾਰ. ਤਿਲਾਂ ਦੀ ਚਿਕਨਾਈ. ਸਭ ਤੋਂ ਪਹਿਲਾਂ ਤਿਲਾਂ ਵਿੱਚੋਂ ਇਹ ਪਦਾਰਥ ਕੱਢਿਆ, ਇਸ ਲਈ ਨਾਮ ਤੇਲ ਹੋਇਆ. ਹੁਣ ਸਰਸੋਂ (ਸਰ੍ਹੋਂ) ਆਦਿ ਦਾ ਰਸ ਭੀ ਤੇਲ ਹੀ ਕਹੀਦਾ ਹੈ. "ਤੇਲ ਜਲੇ ਬਾਤੀ ਠਹਰਾਨੀ." (ਆਸਾ ਕਬੀਰ) ਸ੍ਵਾਸ ਤੇਲ, ਆਯੁ ਬੱਤੀ. "ਦੀਪਕੁ ਬਾਂਧਿ ਧਰਿਓ ਬਿਨੁ ਤੇਲ." (ਰਾਮ ਕਬੀਰ) ਭਾਵ- ਗ੍ਯਾਨਦੀਪਕ....