kuharhāmaकुहड़ाम
ਕੋਸ਼ਲ ਦੇਸ਼ ਦਾ ਇੱਕ ਨਗਰ, ਜਿਸ ਥਾਂ ਕੌਸ਼ਲ੍ਯਾ ਜਨਮੀ. ਕਈ ਪਟਿਆਲਾਰਾਜ ਦੇ ਘੁੜਾਮ ਨਗਰ ਨੂੰ ਕੁਹੜਾਮ ਸਮਝਦੇ ਹਨ, ਪਰ ਇਹ ਸਹੀ ਨਹੀਂ. ਦੇਖੋ, ਕੋਸਲ. "ਕੁਹੜਾਮ ਜਹਾਂ ਸੁਨਿਯੇ ਸਹਰੰ। ਤਹਿ ਕੋਸਲਰਾਜ ਨ੍ਰਿਪੇਸ ਬਰੰ। ਉਪਜੀ ਤਿਂਹ ਧਾਮ ਸੂਤਾ ਕੁਸਲੰ। ਜਿਂਹ ਜੀਤਲਈ ਸਸਿਅੰਸੁ ਕਲੰ." (ਰਾਮਾਵ)
कोशल देश दा इॱक नगर, जिस थां कौशल्या जनमी. कई पटिआलाराज दे घुड़ाम नगर नूं कुहड़ाम समझदे हन, पर इह सही नहीं. देखो, कोसल. "कुहड़ाम जहां सुनिये सहरं। तहि कोसलराज न्रिपेस बरं। उपजी तिंह धाम सूता कुसलं। जिंह जीतलई ससिअंसु कलं." (रामाव)
ਸੰ. ਕੋਸ਼ਲ. ਸੰਗ੍ਯਾ- ਘਾਘਰਾ ਅਤੇ ਸਰਯੂ ਨਦੀ ਦੇ ਮੱਧ ਦਾ ਦੇਸ਼, ਜਿਸ ਦਾ ਪ੍ਰਧਾਨ ਨਗਰ ਅਯੋਧ੍ਯਾ ਹੈ। ੨. ਛਤ੍ਰੀਆਂ ਦਾ ਇੱਕ ਗੋਤ੍ਰ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਸੰ. ਸੰਗ੍ਯਾ- ਨਗ (ਪਹਾੜ) ਜੇਹੇ ਹੋਣ ਘਰ ਜਿਸ ਵਿੱਚ. ਸ਼ਹਿਰ. ਪੁਰ. "ਨਗਰ ਮਹਿ ਆਪਿ ਬਾਹਰਿ ਫੁਨਿ ਆਪਨ." (ਬਿਲਾ ਮਃ ੫) ੨. ਭਾਵ- ਦੇਹ. ਸ਼ਰੀਰ. "ਕਾਮਿ ਕਰੋਧਿ ਨਗਰ ਬਹੁ ਭਰਿਆ." (ਸੋਹਿਲਾ) ੩. ਕੁੱਲੂ ਦੇ ਇਲਾਕੇ ਇੱਕ ਵਸੋਂ, ਜੋ ਕਿਸੇ ਵੇਲੇ ਕੁਲੂ ਦੀ ਰਾਜਧਾਨੀ ਸੀ। ੪. ਦੇਖੋ, ਕੋਟ ਕਾਂਗੜਾ। ੫. ਨਾਗਰ (ਚਤੁਰ) ਦੀ ਥਾਂ ਭੀ ਨਗਰ ਸ਼ਬਦ ਆਇਆ ਹੈ. "ਨਗਰਨ ਕੇ ਨਗਰਨ ਕਹਿ ਮੋਹੈਂ." (ਚਰਿਤ੍ਰ ੨੪੪) ਸ਼ਹਰ ਦੇ ਨਾਗਰਾਂ ਨੂੰ ਮੋਹ ਲੈਂਦੇ ਹਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਕੋਸ਼ਲ ਦੇਸ਼ ਦੀ ਅਤੇ ਕੋਸ਼ਲ ਦੇਸ਼ ਦੇ ਰਾਜਾ ਦੀ ਕੰਨ੍ਯਾ, ਸ੍ਰੀ ਰਾਮਚੰਦ੍ਰ ਜੀ ਦੀ ਮਾਤਾ, ਮਹਾਰਾਜਾ ਦਸ਼ਰਥ ਦੀ ਪਟਰਾਣੀ। ੨. ਚੰਦ੍ਰਵੰਸ਼ੀ ਰਾਜਾ ਪੁਰੁ ਦੀ ਇਸਤ੍ਰੀ....
ਪਟਿਆਲੇ ਤੋਂ ੧੨. ਕੋਹ ਅਗਨਿ ਕੋਣ ਇੱਕ ਪਿੰਡ, ਇਸ ਥਾਂ ਵਡੇ ਅਹੰਕਾਰੀ ਪਠਾਣ ਵਸਦੇ ਸਨ. ਬੰਦਾ ਬਹਾਦੁਰ ਨੇ ਖਾਲਸਾਦਲ ਨਾਲ ਇਸ ਨਗਰ ਨੂੰ ਸੰਮਤ ੧੭੬੬ ਵਿੱਚ ਫਤੇ ਕੀਤਾ....
ਕੋਸ਼ਲ ਦੇਸ਼ ਦਾ ਇੱਕ ਨਗਰ, ਜਿਸ ਥਾਂ ਕੌਸ਼ਲ੍ਯਾ ਜਨਮੀ. ਕਈ ਪਟਿਆਲਾਰਾਜ ਦੇ ਘੁੜਾਮ ਨਗਰ ਨੂੰ ਕੁਹੜਾਮ ਸਮਝਦੇ ਹਨ, ਪਰ ਇਹ ਸਹੀ ਨਹੀਂ. ਦੇਖੋ, ਕੋਸਲ. "ਕੁਹੜਾਮ ਜਹਾਂ ਸੁਨਿਯੇ ਸਹਰੰ। ਤਹਿ ਕੋਸਲਰਾਜ ਨ੍ਰਿਪੇਸ ਬਰੰ। ਉਪਜੀ ਤਿਂਹ ਧਾਮ ਸੂਤਾ ਕੁਸਲੰ। ਜਿਂਹ ਜੀਤਲਈ ਸਸਿਅੰਸੁ ਕਲੰ." (ਰਾਮਾਵ)...
ਪ੍ਰਾ. ਸਹੇਲੀ. ਸੰ. ਸਖੀ "ਸਹੀਆਂ ਵਿਚਿ ਫਿਰੈ ਸੁਹੇਲੀ." (ਸ੍ਰੀ ਛੰਤ ਮਃ ੪) "ਸੋਈ ਸਹੀ ਸੰਦੇਹ ਨਿਵਾਰੈ." (ਗਉ ਬਾਵਨ ਕਬੀਰ) ਸ਼ਸ਼ਕੀ. ਸਹੇ ਦੀ ਮਦੀਨ। ੩. ਫ਼ਾ. [سہی] ਵਿ- ਸਿੱਧਾ. ਰਾਸ੍ਤ। ੪. ਅ਼. [سحیح] ਸਹੀਹ. ਕ੍ਰਿ. ਵਿ- ਬਿਨਾ ਸੰਸੇ. ਨਿਸ਼ਚੇ ਕਰਕੇ. "ਹੈ ਤਉ ਸਹੀ ਲਖੈ ਜਉ ਕੋਈ." (ਗਉ ਬਾਵਨ ਕਬੀਰ) ੫. ਠੀਕ. ਯਥਾਰਥ. "ਸੁਣੀਐ ਸਿਖ ਸਹੀ." (ਵਾਰ ਰਾਮ ੧. ਮਃ ੧) "ਜਿਨੀ ਚਲਣੁ ਸਹੀ ਜਾਣਿਆ." (ਵਡ ਮਃ ੩. ਅਲਾਹਣੀ) "ਭਜਨ ਰਾਮ ਕੋ ਸਹੀ." (ਸੋਰ ਮਃ ੯) ੬. ਸੰਗ੍ਯਾ- ਨਿਰਣਾ. "ਮਿਲਿ ਸਾਧਹ ਕੀਨੋ ਸਹੀ." (ਸਾਰ ਮਃ ੫) ੭. ਹਸ੍ਤਾਕ੍ਸ਼੍ਰ. ਦਸ੍ਤਖ਼ਤ਼ "ਸ਼੍ਰੀ ਗੁਰੁ ਤੇ ਨਹਿ ਸਹੀ ਪਵਾਈ." (ਗੁਪ੍ਰਸੂ) ੮. ਹਿਸਾਬ ਦੀ ਵਹੀ. ੯. ਦੇਖੋ, ਸਹਨ. "ਮੈ ਤੇਰੀ ਕਠੋਰ ਬਾਣੀ ਬਹੁਤ ਸਹੀ ਹੈ." (ਜਸਾ)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. ਕੋਸ਼ਲ. ਸੰਗ੍ਯਾ- ਘਾਘਰਾ ਅਤੇ ਸਰਯੂ ਨਦੀ ਦੇ ਮੱਧ ਦਾ ਦੇਸ਼, ਜਿਸ ਦਾ ਪ੍ਰਧਾਨ ਨਗਰ ਅਯੋਧ੍ਯਾ ਹੈ। ੨. ਛਤ੍ਰੀਆਂ ਦਾ ਇੱਕ ਗੋਤ੍ਰ....
ਕ੍ਰਿ. ਵਿ- ਜਿੱਥੇ. ਜਿਸ ਅਸਥਾਨ ਮੇਂ. "ਜਹਾ ਸ੍ਰਵਨਿ ਹਰਿਕਥਾ ਨ ਸੁਨੀਐ." (ਸਾਰ ਮਃ ੫) "ਜਹਾਂ ਸਬਦੁ ਵਸੈ ਤਹਾਂ ਦੁਖ ਜਾਏ." (ਆਸਾ ਮਃ ੩) ੨. ਫ਼ਾ. [جہاں] ਸੰਗ੍ਯਾ- ਜਹਾਨ. ਸੰਸਾਰ। ੩. ਸੰਸਾਰ ਦੇ ਪਦਾਰਥ....
ਦੇਖੋ, ਤਹ। ੨. ਦੇਖੋ, ਤਹਿਂ"....
ਸੰਗ੍ਯਾ- ਨ੍ਰਿਪ ਈਸ. ਰਾਜਿਆਂ ਦਾ ਸ੍ਵਾਮੀ. ਮਹਾਰਾਜਾ. ਸ਼ਹਨਸ਼ਾਹ....
ਸੰ. धामन्. ਸੰਗ੍ਯਾ- ਘਰ. ਨਿਵਾਸ ਦਾ ਅਸਥਾਨ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੂ) ੨. ਦੇਹ. ਸ਼ਰੀਰ। ੩. ਤੇਜ. ਪ੍ਰਕਾਸ਼। ੪. ਦੇਵਤਾ ਦਾ ਅਸਥਾਨ. ਪਵਿਤ੍ਰ ਅਸਥਾਨ, ਜਿਵੇਂ- ਸਿੱਖਾਂ ਦੇ ਅਮ੍ਰਿਤਸਰ. ਅਬਿਚਲਨਗਰ ਆਦਿ. ਹਿੰਦੂਆਂ ਦੇ ਬਦਰੀਨਾਥ, ਰਾਮੇਸ਼੍ਵਰ, ਦ੍ਵਾਰਾ ਵਤੀ ਅਤੇ ਪ੍ਰਯਾਗ। ੫. ਜਨਮ। ੬. ਸ੍ਵਰਗ। ੭. ਕਰਤਾਰ. ਵਾਹਗੁਰੂ....
ਵਿ- ਸੁਪ੍ਤ. ਸੁੱਤਾ. "ਹਰਿ ਧਨ ਜਾਗਤ ਸੂਤਾ." (ਗੂਜ ਮਃ ੫) ੨. ਸੰਗ੍ਯਾ- ਸੂਤਣ ਦੀ ਕ੍ਰਿਯਾ. ਜੈਸੇ ਰੱਸੀ ਆਦਿ ਨੂੰ ਸੂਤਾ ਲਾਉਣਾ....