kusatuकुसतु
ਸੰ. ਕੁ- ਸਤ੍ਵ. ਸੰਗ੍ਯਾ- ਬਦੀ. "ਮੁਹਹੁ ਕੂੜ ਕੁਸਤੁ ਤਿਨੀ ਢਾਹਿਆ." (ਵਾਰ ਸ੍ਰੀ ਮਃ ੪) ੨. ਨੀਚਪ੍ਰਕ੍ਰਿਤਿ. "ਕੂੜ ਕੁਸਤੁ ਤ੍ਰਿਸਨਾਅਗਨਿ ਬੁਝਾਏ." (ਧਨਾ ਮਃ ੩) ੩. ਆਲਸ. ਉੱਦਮ ਦਾ ਅਭਾਵ। ੪. ਅਧਰਮ ਨਾਲ ਕਮਾਇਆ ਧਨ.
सं. कु- सत्व. संग्या- बदी. "मुहहु कूड़ कुसतु तिनी ढाहिआ." (वार स्री मः ४) २. नीचप्रक्रिति. "कूड़ कुसतु त्रिसनाअगनि बुझाए." (धना मः ३) ३. आलस. उॱदम दा अभाव। ४. अधरम नाल कमाइआ धन.
ਸੰ. ਸੰਗ੍ਯਾ- ਹੋਂਦ. ਅਸ੍ਤਿਤ੍ਵ. ਹੋਣ ਦਾ ਭਾਵ। ੨. ਸਾਰ. ਤਤ੍ਵ। ੩. ਆਤਮਤ੍ਵ। ੪. ਸਤੋਗੁਣ।੫ ਗਰਭ. ਹਮਲ। ੬. ਦ੍ਰਿਢਤਾ. ਕਾਇਮੀ। ੭. ਪ੍ਰਾਣੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਚੰਦ੍ਰਮਾ ਦੇ ਮਹੀਨੇ ਦਾ ਹਨੇਰਾ ਪੱਖ. ਬਹੁਲ ਦਿਨ ਦਾ ਸੰਖੇਪ. ਦੇਖੋ, ਬਹੁਲ। ੨. ਫ਼ਾ. [بدی] ਬੁਰਿਆਈ. ਅਪਕਾਰ....
ਮੁਖ ਤੋਂ. ਮੂਹੋਂ. "ਮੁਹਹੁ ਕੂੜੁ ਕੁਸਤ ਤਿਨੀ ਢਾਹਿਆ." (ਮਃ ੪. ਵਾਰ ਸ੍ਰੀ)...
ਸੰਗ੍ਯਾ- ਕੂਟ. ਅਸਤ੍ਯ. ਝੂਠ. "ਕੂੜ ਕਪਟ ਕਮਾਵੈ ਮਹਾਦੁਖ ਪਾਵੈ." (ਸੂਹੀ ਛੰਤ ਮਃ ੪) "ਕੂੜ ਬੋਲਿ ਬਿਖੁ ਖਾਵਣਿਆ." (ਮਾਝ ਅਃ ਮਃ ੩)...
ਸੰ. ਕੁ- ਸਤ੍ਵ. ਸੰਗ੍ਯਾ- ਬਦੀ. "ਮੁਹਹੁ ਕੂੜ ਕੁਸਤੁ ਤਿਨੀ ਢਾਹਿਆ." (ਵਾਰ ਸ੍ਰੀ ਮਃ ੪) ੨. ਨੀਚਪ੍ਰਕ੍ਰਿਤਿ. "ਕੂੜ ਕੁਸਤੁ ਤ੍ਰਿਸਨਾਅਗਨਿ ਬੁਝਾਏ." (ਧਨਾ ਮਃ ੩) ੩. ਆਲਸ. ਉੱਦਮ ਦਾ ਅਭਾਵ। ੪. ਅਧਰਮ ਨਾਲ ਕਮਾਇਆ ਧਨ....
ਸਰਵ- ਉਨ੍ਹਾਂ ਨੇ. ਤਿਨ੍ਹਾਂ ਨੇ. "ਤਿਨੀ ਜਨਮ ਜੂਐ ਹਾਰਿਆ." (ਅਨੰਦੁ) ੨. ਤਿੰਨੀ. ਤੇਹਾਂ ਨੇ। ੩. ਤਿਤਨੀ. ਉਤਨੀ....
ਗਿਰਾਇਆ. ਦੇਖੋ, ਢਾਹਨਾ। ੨. ਘੜਿਆ. ਰਚਿਆ. "ਵਲੁ ਛਲੁ ਕਰਿਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ." (ਵਾਰ ਸ੍ਰੀ ਮਃ ੪)....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਸੰਗ੍ਯਾ- ਆਲਸ੍ਯ. ਸੁਸਤੀ. ਘਾਉਲ. "ਆਲਸੁ ਛੀਜ ਗਇਆ ਸਭੁ ਤਨ ਤੇ." (ਧਨਾ ਮਃ੫) ੨. ਸੰ. ਵਿ-...
ਸੰ. ਉਦ੍ਯਮ. ਸੰਗ੍ਯਾ- ਜਤਨ. ਕੋਸ਼ਿਸ਼. ਮਿਹਨਤ. ਪੁਰਖਾਰਥ (ਪੁਰੁਸਾਰਥ)...
ਸੰ. ਸੰਗ੍ਯਾ- ਨਾ ਹੋਣਾ. ਨੇਸ੍ਤੀ. ਵਿਦ੍ਵਾਨਾ ਨੇ ਅਭਾਵ ਦੇ ਪੰਜ ਭੇਦ ਮੰਨੇ ਹਨ-#ਉ. ਪ੍ਰਾਗਭਾਵ. ਪ੍ਰਾਕ- ਅਭਾਵ. ਕਿਸੇ ਵਸਤੁ ਦਾ ਪਹਿਲੇ ਕਾਲ ਵਿੱਚ ਨਾ ਹੋਣਾ. ਜੈਸੇ- ਲੋਹੇ ਵਿੱਚ ਤਲਵਾਰ ਬਣਨ ਤੋਂ ਪਹਿਲਾਂ ਮੌਜੂਦਾ ਸ਼ਕਲ ਦੀ ਤਲਵਾਰ ਦਾ ਅਭਾਵ ਸੀ.#ਅ. ਪ੍ਰਧਵੰਸਾ ਭਾਵ. ਜੋ ਵਸਤੁ ਦੇ ਨਾਸ਼ ਹੋਣ ਤੋਂ ਉਸ ਦਾ ਅਭਾਵ ਹੋਵੇ, ਜੈਸੇ- ਆਤਿਸ਼ਬਾਜ਼ੀ ਜਲਕੇ ਭਸਮ ਹੋ ਗਈ.#ੲ. ਅਨ੍ਯੋਨ੍ਯਾਭਾਵ. ਪਰਸਪਰ ਅਭਾਵ. ਇੱਕ ਪਦਾਰਥ ਦਾ ਦੂਜੇ ਦਾ ਰੂਪ ਨਾ ਹੋਣਾ. ਜੈਸੇ ਗਧਾ ਗਊ ਨਹੀਂ ਅਤੇ ਗਊ ਗਧਾ ਰੂਪ ਨਹੀਂ. ਅਰਥਾਤ ਗਧੇ ਵਿੱਚ ਗਾਂ ਦਾ ਅਤੇ ਗਾਂ ਵਿੱਚ ਗਧੇ ਦਾ ਅਭਾਵ ਹੈ.#ਸ. ਅਤ੍ਯੰਤਾਭਾਵ. ਸਭ ਸਮਿਆਂ ਵਿੱਚ ਕਿਸੇ ਵਸਤੁ ਦਾ ਨਾ ਹੋਣਾ. ਜੈਸੇ- ਸਹੇ ਦਾ ਸਿੰਗ, ਆਕਾਸ਼ ਦਾ ਫੁੱਲ ਆਦਿ.#ਹ. ਸਾਮਯਿਕਾ ਭਾਵ. ਕਿਸੇ ਸਮੇਂ ਕਿਸੇ ਪਦਾਰਥ ਦੇ ਹੋਣ ਪੁਰ ਭੀ ਨਾ ਮੌਜੂਦਗੀ ਹੋਣ ਕਰਕੇ ਅਭਾਵ ਹੋਣਾ. ਜੈਸੇ- ਘੜਾ ਹੋਣ ਪੁਰ ਭੀ ਕਿਸੇ ਥਾਂ ਤੋਂ ਘੜਾ ਲੈਜਾਣ ਤੋਂ ਘੜੇ ਦਾ ਅਭਾਵ ਹੈ। ੨. ਬੁਰਾ ਖ਼ਿਆਲ. ਮੰਦ ਸੰਕਲਪ। ੩. ਅਸ਼੍ਰੱਧਾ....
ਸੰਗ੍ਯਾ- ਧਰਮ ਵਿਰੁੱਧ ਕਰਮ. ਪਾਪ. ਦੁਰਾਚਾਰ. ਜੋ ਧਾਰਣ ਕਰਨ ਯੋਗ੍ਯ ਨਹੀਂ। ੨. ਜਿਸ ਵਿੱਚ ਤੱਤਾਂ ਦੇ ਧਰਮ (ਗੁਣ) ਸ਼ਬਦ ਸਪਰਸ਼ ਆਦਿ ਨਹੀਂ. "ਨਮਸਤੰ ਅਧਰਮੰ." (ਜਾਪੁ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....