kivārīकिवारी
ਸੰਗ੍ਯਾ- ਛੋਟੀ ਤਾਕੀ. ਮੋਰੀ। ੨. ਛੋਟੇ ਤਖਤੇ. ਕਿਵਾੜੀ। ੩. ਵਿ- ਕਿਵਾੜ ਦੀ ਨਿਗਰਾਨੀ ਕਰਨ ਵਾਲਾ. ਡਿਹੁਡੀ ਦਾ ਦਾਰੋਗਾ. ਦਰਵਾਜ਼ੇ ਦਾ ਅਫ਼ਸਰ. "ਕਾਮ ਕਿਵਾਰੀ ਦੁਖ ਸੁਖ ਦਰਵਾਨੀ." (ਭੈਰ ਕਬੀਰ) ਕਾਮ ਕਿਲੇ ਦਾ ਜਮਾਦਾਰ ਹੈ, ਦੁਖ ਸੁਖ ਦੋ ਦਰਵਾਜ਼ੇ ਦੇ ਚੌਕੀਦਾਰ ਹਨ। ੪. ਸੰਗ੍ਯਾ- ਰਾਜ- ਪੂਤਾਨੇ ਵਿੱਚ ਇੱਕ ਟੈਕਸ, ਜੋ ਹਰ ਘਰ ਦੇ ਹਿਸਾਬ ਵਸੂਲ ਹੁੰਦਾ ਹੈ.
संग्या- छोटी ताकी. मोरी। २. छोटे तखते. किवाड़ी। ३. वि- किवाड़ दी निगरानी करन वाला. डिहुडी दा दारोगा. दरवाज़े दा अफ़सर. "काम किवारी दुख सुख दरवानी." (भैर कबीर) काम किले दा जमादार है, दुख सुख दो दरवाज़े दे चौकीदार हन। ४. संग्या- राज- पूताने विॱच इॱक टैकस, जो हर घर दे हिसाब वसूल हुंदा है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਛੋਟਾ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਲਘੁਸ਼ੰਕਾ. ਮੂਤ੍ਰ ਦਾ ਤ੍ਯਾਗ. ਇਹ ਸ਼ਬਦ ਇਸਤ੍ਰੀਆਂ ਹੀ ਵਰਤਦੀਆਂ ਹਨ....
ਸਰਵ- ਉਸ ਦੀ. ਤਾਂਕੀ. "ਤਾਕੀ ਸਰਨਿ ਪਰਿਓ ਨਾਨਕ ਦਾਸ." (ਬਿਲਾ ਮਃ ੫) ੨. ਉਸ ਦੇ. ਤਾਂਕੇ. "ਆਦਿ ਜੁਗਾਦਿ ਭਗਤਜਨ ਸੇਵਕ ਤਾਕੀ ਬਿਖੈ ਅਧਾਰਾ." (ਦੇਵ ਮਃ ੫) ਤਾਂਕੇ ਵਿਸਯ ਆਧਾਰ। ੩. ਸੰਗ੍ਯਾ- ਛੋਟਾ ਤਾਕ। ੪. ਤੱਕੀ. ਤਕਾਈ. ਦੇਖੀ. ਦੇਖੋ, ਤਕਣਾ. "ਏਕ ਬਾਤ ਸੁਨਿ ਤਾਕੀ ਓਟਾ." (ਗਉ ਮਃ ੫) ੫. ਅ਼. [طاقی] ਤ਼ਾਕ਼ੀ ਦੋ ਰੰਗੀ ਅੱਖਾਂ ਵਾਲਾ ਘੋੜਾ। ੬. ਉੱਚੀ ਟੋਪੀ....
ਸਰਵ- ਮੇਰੀ. "ਕਹੁ ਨਾਨਕ ਮੋਰੀ ਪੂਰਨ ਆਸਾ." (ਆਸਾ ਮਃ ੫) ੨. ਅਪਨੀ. ਆਪਣੀ. "ਤੇਰੋ ਨਹੀ ਸੁਜਾਨੀ ਮੋਰੀ." (ਟੋਡੀ ਮਃ ੫) ੩. ਦੇਖੋ, ਮੋਰ੍ਹੀ। ੪. ਮੋਰੀਂ. ਮੋਰਾਂ ਨੇ. "ਮੋਰੀ ਰੁਣ ਝੁਣ ਲਾਇਆ." (ਵਡ ਮਃ ੧) ੫. ਸੰਗ੍ਯਾ- ਤਾਕੀ. ਦਰੀਚੀ. ਸੰ. ਮੋਰਿਕਾ। ੬. ਛਿਦ੍ਰ. ਸੁਰਾਖ. "ਗੁਰਿ ਦਿਖਲਾਈ ਮੋਰੀ। ਜਿਤੁ ਮਿਰਗ ਪੜਤ ਹੈ ਚੋਰੀ." (ਸੋਰ ਕਬੀਰ) ਮੋਰੀ ਇੰਦ੍ਰੀਆਂ, ਮ੍ਰਿਗ ਵਿਸੇ। ੭. ਚੌਹਾਨ ਛਤ੍ਰੀਆਂ ਵਿੱਚੋਂ ਇੱਕ ਜਾਤਿ....
ਦੇਖੋ, ਕਿਵਾਰੀ....
ਦੇਖੋ, ਕਪਾਟ ਅਤੇ ਕਵਾਟ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਫ਼ਾ. [داروغہ] ਸੰਗ੍ਯਾ- ਨਿਗਰਾਨੀ ਕਰਨ ਵਾਲਾ ਕਰਮਚਾਰੀ....
ਅੰ. Officer ਆਫ਼ੀਸਰ. ਸੰਗ੍ਯਾ- ਪ੍ਰਧਾਨ. ਸਰਦਾਰ. ਕ ਹ਼ਾਕਿਮ। ੩. . ਉਹਦੇਦਾਰ। ੪. ਫ਼ਾ. [افسر] ਤਾਜ, ਮੁਕੁਟ....
ਸੰ. ਕਰ੍ਮ. ਸੰਗ੍ਯਾ- ਕੰਮ. ਕਾਰ੍ਯ. "ਊਤਮ ਊਚਾ ਸਬਦ ਕਾਮ." (ਬਸੰ ਮਃ ੩) ੨. ਸੰ. ਕਾਮ (ਕਮ੍ ਧਾ- ਚਾਹਨਾ. ਇੱਛਾ ਕਰਨਾ. ) ਕਾਮਦੇਵ. ਮਨੋਜ. "ਕਾਮ ਕ੍ਰੋਧ ਕਰਿ ਅੰਧ." (ਧਨਾ ਮਃ ੫) ੩. ਇੱਛਾ. ਕਾਮਨਾ. "ਮੁਕਤਿਦਾਯਕ ਕਾਮ." (ਜਾਪੁ) ੪. ਸੰਕਲਪ. ਫੁਰਣਾ. "ਤਿਆਗਹੁ ਮਨ ਕੇ ਸਗਲ ਕਾਮ." (ਬਸੰ ਮਃ ੫) ੫. ਕ੍ਰਿਸਨ ਜੀ ਦਾ ਪੁਤ੍ਰ ਪ੍ਰਦ੍ਯੁਮਨ, ਜਿਸਨੂੰ ਕਾਮ ਦਾ ਅਵਤਾਰ ਹੋਣ ਕਰਕੇ "ਕਾਮ" ਲਿਖਿਆ ਹੈ.#ਕਾਮਪਾਲ ਅਨੁਜਨਨੀ ਆਦਿ ਭਨੀਜੀਐ।#ਜਾਚਰ ਕਹਿਕੈ ਪੁਨ ਨਾਇਕ ਪਦ ਦੀਜੀਐ।#ਸਤ੍ਰੁ ਸਬਦ ਕੋ ਤਾਂਕੇ ਅੰਤ ਉਚਾਰੀਐ।#ਹੋ! ਸਕਲ ਤੁਪਕੇ ਕੇ ਨਾਮ ਸੁਮੰਤ੍ਰ ਵੀਚਾਰੀਐ। (ਸਾਨਾਮਾ)#ਕਾਮ (ਪ੍ਰਦ੍ਯੁਮਨ) ਨੂੰ ਪਾਲਨ ਵਾਲਾ ਬਲਰਾਮ, ਉਸ ਦੇ ਅਨੁਜ (ਛੋਟੇ ਭਾਈ) ਕ੍ਰਿਸਨ ਜੀ ਦੀ ਇਸਤ੍ਰੀ ਯਮੁਨਾ. ਉਸ ਤੋਂ ਪੈਦਾ ਹੋਇਆ ਘਾਹ, ਉਸ ਨੂੰ ਚਰਣ ਵਾਲਾ ਮ੍ਰਿਗ, ਮ੍ਰਿਗਾਂ ਦਾ ਰਾਜਾ ਸ਼ੇਰ, ਉਸ ਦੀ ਵੈਰਣ ਬੰਦੂਕ। ੬. ਵੀਰਯ. ਸ਼ੁਕ੍ਰ. ਰੇਤ. ਮਨੀ. "ਤਾਂ ਉਸ ਨੂੰ ਦੇਖਕੇ ਉਸ ਦਾ ਕਾਮ ਗਿਰਿਆ." (ਜਸਾ) ੭. ਵਿ- ਮਨੋਹਰ. ਦਿਲਕਸ਼. "ਕਾਮਨੈਨ ਸੁੰਦਰ ਬਦਨ." (ਸਲੋਹ) ੮. ਕਾਰਾਮਦ. ਭਾਵ- ਲਾਭਦਾਇਕ. "ਅਵਰਿ ਕਾਜ ਤੇਰੈ ਕਿਤੈ ਨ ਕਾਮ." (ਆਸਾ ਮਃ ੫) ੯. ਫ਼ਾ. [کام] ਸੰਗ੍ਯਾ- ਮੁਰਾਦ. ਪ੍ਰਯੋਜਨ। ੧੦. ਤਾਲੂਆ....
ਸੰਗ੍ਯਾ- ਛੋਟੀ ਤਾਕੀ. ਮੋਰੀ। ੨. ਛੋਟੇ ਤਖਤੇ. ਕਿਵਾੜੀ। ੩. ਵਿ- ਕਿਵਾੜ ਦੀ ਨਿਗਰਾਨੀ ਕਰਨ ਵਾਲਾ. ਡਿਹੁਡੀ ਦਾ ਦਾਰੋਗਾ. ਦਰਵਾਜ਼ੇ ਦਾ ਅਫ਼ਸਰ. "ਕਾਮ ਕਿਵਾਰੀ ਦੁਖ ਸੁਖ ਦਰਵਾਨੀ." (ਭੈਰ ਕਬੀਰ) ਕਾਮ ਕਿਲੇ ਦਾ ਜਮਾਦਾਰ ਹੈ, ਦੁਖ ਸੁਖ ਦੋ ਦਰਵਾਜ਼ੇ ਦੇ ਚੌਕੀਦਾਰ ਹਨ। ੪. ਸੰਗ੍ਯਾ- ਰਾਜ- ਪੂਤਾਨੇ ਵਿੱਚ ਇੱਕ ਟੈਕਸ, ਜੋ ਹਰ ਘਰ ਦੇ ਹਿਸਾਬ ਵਸੂਲ ਹੁੰਦਾ ਹੈ....
ਸੰ. ਦੁਃਖ੍. ਧਾ- ਦੁੱਖ ਦੇਣਾ, ਛਲ ਕਰਨਾ। ੨. ਸੰਗ੍ਯਾ- ਕਸ੍ਟ. ਕਲੇਸ਼. ਤਕਲੀਫ਼. ਸਾਂਖ੍ਯ ਸ਼ਾਸਤ੍ਰ ਅਨੁਸਾਰ ਦੁੱਖ ਤਿੰਨ ਪ੍ਰਕਾਰ ਦਾ ਹੈ-#(ੳ) ਆਧ੍ਯਾਤਮਿਕ- ਸ਼ਰੀਰ ਅਤੇ ਮਨ ਦਾ ਕਲੇਸ਼.#(ਅ) ਆਧਿਭੌਤਿਕ- ਜੋ ਵੈਰੀ ਅਤੇ ਪਸ਼ੂ ਪੰਛੀਆਂ ਤੋਂ ਹੋਵੇ.#(ੲ) ਆਧਿਦੈਵਿਕ- ਜੋ ਪ੍ਰਾਕ੍ਰਿਤ ਸ਼ਕਤੀਆਂ ਤੋਂ ਪਹੁਚਦਾ ਹੈ. ਜੈਸੇ- ਅੰਧੇਰੀ, ਬਿਜਲੀ ਦਾ ਡਿਗਣਾ, ਤਪਤ, ਸਰਦੀ ਆਦਿ. "ਦੁਖ ਸੁਖ ਹੀ ਤੇ ਭਏ ਨਿਰਾਲੇ." (ਮਾਰੂ ਸੋਲਹੇ ਮਃ ੧)...
ਸੰਗ੍ਯਾ- ਸੁੱਖ. ਮੰਨਤ. "ਸੁਖ ਸੁਖੇਂਦੀ ਸਾ ਮੈ ਪਾਈ." (ਜੈਤ ਛੰਤ ਮਃ ੫) ਸੁਖ ਦੀ ਇੱਛਾ ਲਈ ਮੰਨਤ ਕਰਨ ਤੋਂ ਨਾਮ ਸੁਕ ਹੈ. ੨. ਸੰ. ਆਨੰਦ. "ਦੁਖ ਦਾਰੂ ਸੁਖ ਰੋਗ ਭਇਆ." (ਵਾਰ ਆਸਾ) ੩. ਦੇਖੋ, ਸਵੈਯੇ ਦਾ ਰੂਪ ੧੮.। ੪. ਜਲ. ਪਾਣੀ....
ਦਰਬਾਨ. ਦ੍ਵਾਰਪਾਲ. ਦੇਖੋ, ਦਰਬਾਨ. "ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ." (ਸੂਹੀ ਮਃ ੧) "ਕਾਮ ਕਿਵਾਰੀ ਦੁਖ ਸੁਖ ਦਰਵਾਨੀ." (ਭੈਰ ਕਬੀਰ) ੨. ਚੌਕੀਦਾਰੀ. ਦ੍ਵਾਰਪਾਲ ਦਾ ਕਰਮ. ਡਿਹੁਡੀਬਰਦਾਰੀ. "ਦਿਲ ਦਰਵਾਨੀ ਜੇ ਕਰੇ." (ਵਾਰ ਮਾਰੂ ੧. ਮਃ ੧)...
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਵਿ- ਸਿਪਾਹੀ ਮਜਦੂਰ ਆਦਿਕਾਂ ਨੂੰ ਜਮਾ ਰੱਖਣ ਵਾਲਾ। ੨. ਜਮੀਅਤ ਦਾ ਸਰਦਾਰ। ੩. ਸੰਗ੍ਯਾ- ਫੌਜ ਦਾ ਇੱਕ ਅਹੁਦੇਦਾਰ....
ਸੰਗ੍ਯਾ- ਚਾਰੇ ਪਾਸੇ ਖ਼ਬਰ ਰੱਖਣ ਵਾਲਾ. ਪਹਿਰੂ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਅ਼. [حِساب] ਹ਼ਿਸਾਬ. ਸੰਗ੍ਯਾ- ਗਿਣਤੀ. ਲੇਖਾ. ਸ਼ੁਮਾਰ....
ਅ਼. [وصوُل] ਵਸੂਲ. ਸੰਗ੍ਯਾ- ਪਹੁਁਚਣ ਦਾ ਭਾਵ। ੨. ਹਾਸਿਲ ਕਰਨ ਦੀ ਕ੍ਰਿਯਾ....
ਹੁਤੋ. ਹੋਤਾ. ਹੋਣ ਦਾ ਭੂਤਕਾਲ....