ਕਾਰਮੁਕ, ਕਾਰਮੰ

kāramuka, kāramanकारमुक, कारमं


ਸੰ. र्काम्मुक ਕਾਮੁ. ਸੰਗ੍ਯਾ- ਵੈਰੀ ਦੇ ਮਾਰਨ ਦਾ ਜੋ ਕੰਮ ਹੈ, ਉਸ ਵਿੱਚ ਜੋ ਸਮਰਥ ਹੋਵੇ, ਸੋ ਕਾਰਮੁਕ. ਧਨੁਖ. ਕਮਾਣ. ਖਾਸ ਕਰਕੇ ਬਾਂਸ ਦੇ ਧਨੁਖ ਦਾ ਨਾਉਂ ਕਾਰਮੁਕ ਹੈ. "ਸ਼੍ਰੀ ਸਤਿਗੁਰੁ ਕਰ ਕਾਰਮੁਕ ਥਿਰੇ ਦਰੀਚੀ ਬੀਚ." (ਗੁਪ੍ਰਸੂ) "ਬਿਸਿੱਖ ਕਾਰਮੰ ਕਸੇ." (ਚੰਡੀ ੨) ਧਨੁਖ ਵਿੱਚ ਵਿਸ਼ਿਖ (ਤੀਰ) ਕਸੇ.


सं. र्काम्मुक कामु. संग्या- वैरी दे मारन दा जो कंम है, उस विॱच जो समरथ होवे, सो कारमुक. धनुख. कमाण. खास करके बांस दे धनुख दा नाउं कारमुक है. "श्री सतिगुरु कर कारमुक थिरे दरीची बीच." (गुप्रसू) "बिसिॱख कारमं कसे." (चंडी २) धनुख विॱच विशिख (तीर) कसे.