kāmahāraकामहार
ਵਿ- ਕਾਮਵਾਲਾ. ਕਾਮੀ. "ਮੈਗਲ ਜਿਉ ਫਾਸਸਿ ਕਾਮਹਾਰ." (ਬਸੰ ਅਃ ਮਃ ੧)
वि- कामवाला. कामी. "मैगल जिउ फाससि कामहार." (बसं अः मः १)
ਕਮੀ. ਘਾਟਾ."ਕਹੁ ਨਾਨਕ ਨਾਹੀ ਤਿਨਿ ਕਾਮੀ" (ਆਸਾ ਮਃ ੫) ੨. ਕੰਮਾਂ ਵਿੱਚ. ਕਾਮੋਂ ਮੇ. "ਹਰਿ ਤਿਸ ਕੀ ਕਾਮੀ." (ਵਾਰ ਮਾਰੂ ੨. ਮਃ ੫) ਕਰਤਾਰ ਉਸ ਦੇ ਕੰਮਾਂ ਵਿੱਚ ਸਹਾਇਤਾ ਕਰਦਾ ਹੈ। ੩. ਕਾਮਨਾ. "ਤਿਆਗਿ ਸਗਲ ਕਾਮੀ." (ਸਾਰ ਮਃ ੫. ਪੜਤਾਲ) ੪. ਸੰ. कामिन ਕਾਮਨਾ ਵਾਲਾ. ਇੱਛਾ ਵਾਲਾ। ੫. ਕਾਮ (ਅਨੰਗ) ਦੇ ਅਸਰ ਵਾਲਾ. "ਕੁਚਿਲ ਕਠੋਰ ਕਪਟਿ ਕਾਮੀ." (ਕਾਨ ਮਃ ੫) ੬. ਅ਼. [کامی] ਸੰਨੱਧਬੱਧ ਯੋਧਾ. ਕਵਚਧਾਰੀ ਸੂਰਮਾ. "ਕਾਮੀ ਆਦਿ ਉਚਾਰਕੈ ਅਰਿ ਪਦ ਅੰਤ ਸੁ ਦੇਹੁ." (ਸਨਾਮਾ) ਕਵਚਧਾਰੀ ਯੋਧਾ ਦੀ ਵੈਰਣ ਬੰਦੂਕ। ੭. ਸਿੰਧੀ. ਕਰਮਚਾਰੀ. ਅਹੁਦੇਦਾਰ....
ਮਦ ਟਪਕਦਾ ਹੈ ਜਿਸ ਦੇ ਗਲ ਤੋਂ, ਐਸਾ ਮਸ੍ਤ ਹਾਥੀ. "ਮੈਗਲ ਜਿਉ ਫਾਸਸਿ ਕਾਮਹਾਰ." (ਬਸੰ ਅਃ ਮਃ ੧) ੨. ਦੇਖੋ, ਮਦਕਲ....
ਸੰਗ੍ਯਾ- ਜੀਵ। ੨. ਮਨ. "ਜਿਉ ਮੋਹਿਓ ਉਨੀ ਮੋਹਨੀ ਬਾਲਾ." (ਗਉ ਮਃ ੫) ੩. ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਉ ਹੋਵੈ ਸਾਹਿਬ ਸਿਉ ਮੇਲੁ." (ਸੋਹਿਲਾ) "ਜਿਉ ਆਇਆ ਤਿਉ ਜਾਵਹਿ ਬਉਰੇ." (ਰਾਮ ਅਃ ਮਃ ੧)...
ਵਿ- ਕਾਮਵਾਲਾ. ਕਾਮੀ. "ਮੈਗਲ ਜਿਉ ਫਾਸਸਿ ਕਾਮਹਾਰ." (ਬਸੰ ਅਃ ਮਃ ੧)...