kānaकाण
ਸੰਗ੍ਯਾ- ਨ੍ਯੂਨਤਾ. ਕਮੀ। ੨. ਵਿੰਗ. ਟੇਢ। ੩. ਹੁਕੂਮਤ। ੪. ਇਹਸਾਨ। ੫. ਸੰ. ਕਾਣਾ. ਇੱਕ ਨੇਤ੍ਰ ਰਹਿਤ.
संग्या- न्यूनता. कमी। २. विंग. टेढ। ३. हुकूमत। ४. इहसान। ५. सं. काणा. इॱक नेत्र रहित.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਘਾਟਾ. ਕਮੀ. । ੨. ਨੀਚਪਨ....
ਫ਼ਾ. [کمی] ਸੰਗ੍ਯਾ- ਘਾਟਾ. ਨ੍ਯੂਨਤਾ....
ਦੇਖੋ, ਬਿੰਗ...
ਸੰਗ੍ਯਾ- ਵਿੰਗ. ਟੇਢਾਪਨ. ਵਕ੍ਰਤਾ. "ਹਉ ਅਭਿਮਾਨ ਢੇਡਪਗਰੀ." (ਬਿਲਾ ਕਬੀਰ)...
ਅ਼. [حکوُمت] ਹ਼ੁਕੂਮਤ. ਸੰਗ੍ਯਾ- ਹੁਕਮ (ਆਗ੍ਯਾ) ਕਰਨ ਦੀ ਕ੍ਰਿਯਾ। ਬਾਦਸ਼ਾਹੀ....
ਅ਼. [احسان] ਸੰਗ੍ਯਾ- ਭਲਾ ਕਰਨਾ. ਉਪਕਾਰ ਕਰਨ ਦੀ ਕ੍ਰਿਯਾ....
ਦੇਖੋ, ਕਾਣ ੫। ੨. ਕਾਂਉਂ. ਕਾਕ. ਕਾਂਉਂ ਦਾ ਨਾਉਂ ਕਾਣਾ ਪੈਣ ਦਾ ਮੂਲ ਇਹ ਹੈ ਕਿ ਇੰਦ੍ਰ ਦੇ ਪੁਤ੍ਰ ਜਯੰਤ ਨੇ ਕਾਂਉਂ ਦੀ ਸ਼ਕਲ ਬਣਾਕੇ ਸੀਤਾ ਦੇ ਪੈਰ ਵਿੱਚ ਚੁੰਜ ਨਾਲ ਲਹੂ ਚਲਾ ਦਿੱਤਾ, ਰਾਮਚੰਦ੍ਰ ਜੀ ਨੇ ਉਸ ਦੀ ਇੱਕ ਅੱਖ ਤੀਰ ਨਾਲ ਭੰਨੀ. ਸੰਸਕ੍ਰਿਤ ਗ੍ਰੰਥਾਂ ਵਿੱਚ ਇਹ ਭੀ ਲਿਖਿਆ ਹੈ ਕਿ ਕਾਂਉਂ ਦੀ ਡੇਲੀ ਇੱਕ ਹੁੰਦੀ ਹੈ, ਜੋ ਦੋਹਾਂ ਅੱਖਾਂ ਵਿੱਚ ਫਿਰਦੀ ਰਹਿੰਦੀ ਹੈ. ਪਰ ਅਸੀਂ ਕਾਂਉਂ ਨੂੰ ਫੜਕੇ ਚੰਗੀ ਤਰਾਂ ਦੇਖਿਆ ਹੈ ਅਤੇ ਇਹ ਬਾਤ ਨਿਰਮੂਲ ਪਾਈ ਹੈ ੩. ਨਾਮਦੇਵ ਨੇ ਧਰਮ ਅਤੇ ਵਿਹਾਰ ਦੋ ਨੇਤ੍ਰ ਮੰਨਕੇ, ਜਿਸ ਵਿੱਚ ਇੱਕ ਦਾ ਅਭਾਵ ਹੈ ਉਸ ਨੂੰ ਕਾਣਾ ਲਿਖਿਆ ਹੈ. ਯਥਾ, "ਹਿੰਦੂ ਅੰਨਾ ਤੁਰਕੂ ਕਾਣਾ." (ਗੌਂਡ ਨਾਮਦੇਵ) ਹਿੰਦੂਆਂ ਨੇ ਧਰਮ ਅਤੇ ਨੀਤਿ ਦੋਵੇਂ ਤ੍ਯਾਗ ਦਿੱਤੇ ਇਸ ਕਰਕੇ ਅੰਨ੍ਹੇ ਅਤੇ ਤੁਰਕਾਂ ਨੇ ਕੇਵਲ ਦੁਨੀਆਂ ਮੁੱਖ ਸਮਝਕੇ ਧਰਮ ਨੂੰ ਪਿੱਠ ਦੇ ਦਿੱਤੀ ਇਸ ਲਈ ਕਾਣੇ ਹੋ ਗਏ. ਨਾਮਦੇਵ ਜੀ ਨੇ ਸਮੇਂ ਦੀ ਦਸ਼ਾ ਨੂੰ ਦੇਖਕੇ ਸਾਧਾਰਣ ਰੀਤਿ ਕਰਕੇ ਇਹ ਵਾਕ ਕਹਿਆ ਹੈ. ਇਸ ਪ੍ਰਸੰਗ ਦੀ ਪੁਸ੍ਟੀ ਮੱਕੇ ਦੀ ਗੋਸਟ (ਗੋਸ੍ਠਿ) ਵਿੱਚ ਭੀ ਹੈ-#"ਅੰਧੇ ਕਾਣੇ ਦੋਜਕੀ ਦੋਜਕ ਪੜਨੀ ਜਾਇ,#ਕਾਣੇ ਦਾ ਛਡ ਸੰਗ ਤੂੰ ਅੰਧੇ ਨਾਲ ਨ ਪਾਇ,#ਨਾਨਕ ਕਲਿ ਵਿੱਚ ਨਿਰਮਲੀ ਗੁਰਸਿੱਖੀ ਪਰਵਾਨ,#ਅਗਨਿਤ ਲੰਘੇ ਉੱਮਤੀ ਸੱਚ ਨਾਮ ਪਰਧਾਨ."#ਅਤ੍ਰਿ ਸਿਮ੍ਰਿਤ ਦੇ ਸ਼ਃ ੩੪੮ ਵਿੱਚ ਲਿਖਿਆ ਹੈ ਕਿ ਵੇਦ ਅਤੇ ਸਿਮ੍ਰਿਤਿ ਦਾ ਗ੍ਯਾਨੀ ਸੁਜਾਖਾ ਹੈ, ਜਿਸ ਨੂੰ ਇੱਕ ਦਾ ਗ੍ਯਾਨ ਨਹੀਂ ਉਹ ਕਾਣਾ ਹੈ ਜੋ ਦੋਹਾਂ ਤੋਂ ਬਿਨਾ ਹੈ ਉਹ ਅੰਧਾ ਹੈ....
ਸੰਗ੍ਯਾ- ਜੋ ਪਦਾਰਥਾਂ ਵੱਲ ਮਨ ਦੀ ਵ੍ਰਿੱਤੀ ਲੈ ਜਾਵੇ. ਨਯਨ. ਅੱਖ. ਚਸ਼ਮ. ਚਕ੍ਸ਼੍ਰ. "ਨੇਤ੍ਰ ਪੁਨੀਤ ਪੇਖਤ ਹੀ ਦਰਸ." (ਗਉ ਮਃ ੫) ੨. ਮਧਾਣੀ ਨੂੰ ਲਪੇਟੀ ਰੱਸੀ। ੩. ਬਿਰਛ ਦੀ ਜੜ। ੪. ਨਾੜੀ. ਰਗ। ੫. ਰਬ। ੬. ਦੋ ਸੰਖ੍ਯਾ ਬੋਧਕ, ਕ੍ਯੋਂਕਿ ਨੇਤ੍ਰ ਦੋ ਹੁੰਦੇ ਹਨ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....