kātana, kātanāकाटन, काटना
ਸੰ. कर्व्त्त्न ਕਰ੍ਤਨ. ਕ੍ਰਿ- ਵੱਢਣਾ. ਕੱਟਣਾ. "ਅਤਿ ਤੀਖਨ ਮੋਹ ਕੀ ਫਾਸ, ਕਾਟਨਹਾਰ ਜਗਤਗੁਰੁ." (ਗਉ ਮਃ ੫)
सं. कर्व्त्त्न कर्तन. क्रि- वॱढणा. कॱटणा. "अति तीखन मोह की फास, काटनहारजगतगुरु." (गउ मः ५)
ਦੇਖੋ, ਕਟਣਾ....
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਦੇਖੋ, ਤੀਕ੍ਸ਼੍ਣ. "ਤੀਖਣ ਬਾਣ ਚਲਾਇ." (ਫੁਨਹੇ ਮਃ ੫) ੨. ਦੇਖੋ, ਤੀਕ੍ਸ਼੍ਣ ੩. "ਤੀਛਨ ਘੋਰੇ." (ਕ੍ਰਿਸਨਾਵ) ਚਾਲਾਕ ਘੋੜੇ....
ਦੇਖੋ, ਮੁਹ ਧਾ. ਸੰ. ਸੰਗ੍ਯਾ- ਬੇਹੋਸ਼ੀ।#੨. ਅਗ੍ਯਾਨ। ੩. ਸਨੇਹ. ਮੁਹੱਬਤ. "ਮੋਹ ਕੁਟੰਬ ਬਿਖੈ ਰਸ ਮਾਤੇ." (ਆਸਾ ਮਃ ੫) ੪. ਭ੍ਰਮ. ਭੁਲੇਖਾ। ੫. ਦੁੱਖ. ਕਲੇਸ਼....
ਸੰ. ਪਾਸ਼. ਸੰਗ੍ਯਾ- ਫਾਹੀ. ਫੰਧਾ. "ਜਮ ਕੀ ਕਟੀਐ ਤੇਰੀ ਫਾਸ." (ਰਾਮ ਮਃ ੫) ੨. ਅ਼. [فاس] ਕੁਹਾੜਾ. ਪਰਸ਼ੁ....
ਸੰ. जगद्गुरू ਸੰਗ੍ਯਾ- ਕਰਤਾਰ. "ਤੁਮ ਕਹੀਅਤ ਹੌ ਜਗਤਗੁਰੁ ਸੁਆਮੀ." (ਜੈਤ ਰਵਿਦਾਸ) ੨. ਵਿ- ਸੰਸਾਰ ਨੂੰ ਹਿਤ ਦਾ ਉਪਦੇਸ਼ ਕਰਨ ਵਾਲਾ. "ਮਿਲੁ ਨਾਨਕ ਦੇਵ ਜਗਤਗੁਰੁ ਕੇਰੈ." (ਕਾਨ ਮਃ ੫) "ਜਗਤਗੁਰੂ ਨਾਨਕ ਦੇਉ." (ਭਾਗੁ) ੩. ਸੰਗ੍ਯਾ- ਗੁਰੂ ਨਾਨਕਦੇਵ। ੪. ਸ਼ੰਕਰਾਚਾਰਯ ਦੀ ਗੱਦੀ ਦਾ ਮਹੰਤ ਭੀ ਜਗਤਗੁਰੂ ਅਖਾਂਵਦਾ ਹੈ।...