kasamala, kasamaluकसमल, कसमलु
ਸੰ. ਕਸ਼ਮ੍ਲ. ਸੰਗ੍ਯਾ- ਮੂਰਛਾ. ਗ਼ਸ਼। ੨. ਪਾਪ. ਦੋਸ. "ਸਿਮਰਿ ਸਿਮਰਿ ਕਸਮਲ ਸਭ ਹਰੁ ਰੇ." (ਗਉ ਮਃ ੯)
सं. कशम्ल. संग्या- मूरछा. ग़श। २. पाप. दोस. "सिमरि सिमरि कसमल सभ हरु रे." (गउ मः ९)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. मूर्च्छा. ਇਨਮਾ. ਗ਼ਸ਼ੀ. fainting ਦਿਮਾਗ ਦਿਲ ਦੀ ਕਮਜ਼ੋਰੀ, ਨਰਮ ਅਸਥਾਨ ਤੇ ਸੱਟ ਵੱਜਣੀ, ਲਹੂ ਦਾ ਨਿਕਲ ਜਾਣਾ, ਨਿਰਬਲਤਾ, ਦੁਖਦਾਈ ਅਤੇ ਅਤੀ ਆਨੰਦਦਾਇਕ ਖ਼ਬਰ, ਪਿਆਰੇ ਸੰਬੰਧੀ ਦਾ ਵਿਛੋੜਾ ਆਦਿ ਮੂਰਛਾ ਦੇ ਕਾਰਣ ਹਨ.#ਮੂਰਛਾ ਵਾਲਾ ਮੁਰਦੇ ਜੇਹਾ ਜੜ੍ਹ ਹੋ ਜਾਂਦਾ ਹੈ, ਕੋਈ ਸੁਧ ਨਹੀਂ ਰਹਿਂਦੀ, ਕਦੇ ਦੰਦਣ ਭੀ ਪੈ ਜਾਂਦੀ ਹੈ. ਇਸ ਦੇ ਸਾਧਾਰਣ ਇਲਾਜ ਹਨ- ਜਿਸ ਕਾਰਣ ਤੋਂ ਮੂਰਛਾ ਹੋਈ ਹੋਵੇ ਉਸ ਦੇ ਅਨੁਸਾਰ ਵਿਚਾਰਕੇ ਜਤਨ ਕਰਨਾ, ਠੰਢਾ ਜਲ, ਬੇਦਮੁਸ਼ਕ, ਕੇਉੜਾ, ਗੁਲਾਬ ਮੁਖ ਤੇ ਛਿੜਕਣਾ, ਕਪੂਰ ਚੰਦਨ ਆਦਿਕ ਸੁੰਘਾਉਣੇ ਅਤੇ ਇਨ੍ਹਾਂ ਦਾ ਮੱਥੇ ਤੇ ਲੇਪ ਕਰਨਾ. ਪੱਖੇ ਦੀ ਸੀਤਲ ਹਵਾ ਦੇਣੀ, ਬੱਕਰੀ ਦੇ ਦੁੱਧ ਦੀ ਹੱਥਾਂ ਪੈਰਾਂ ਤੇ ਮਾਲਿਸ਼ ਕਰਨੀ, ਨੱਕ ਘੁੱਟਣਾ, ਗਊ ਦਾ ਦੁੱਧ ਪਿਆਉਣਾ, ਮਾਸ ਦਾ ਸ਼ੋਰਵਾ ਦੇਣਾ, ਦਿਲ ਦਿਮਾਗ਼ ਨੂੰ ਤਾਕਤ ਦੇਣ ਵਾਲੀਆਂ ਚੀਜਾਂ ਵਰਤਣੀਆਂ ਆਦਿ....
ਸੰ. पाप. ਸੰਗ੍ਯਾ- ਜਿਸ ਤੋਂ ਆਪਣੇ ਆਪ ਨੂੰ ਬਚਾਈਏ, ਅਜੇਹਾ ਕਰਮ. ਦੋਸ. ਗੁਨਾਹ. ਕੁਕਰਮ. "ਪਰਹਰਿ ਪਾਪੁ ਪਛਾਣੈ ਆਪ." (ਓਅੰਕਾਰ) ੨. ਵਿ- ਪਾਪੀ। ੩. ਨੀਚ। ੪. ਅਸ਼ੁਭ. ਅਮੰਗਲ.#ਮਹਾਭਾਰਤ ਵਿੱਚ ਦਸ ਮਹਾ ਪਾਪ ਲਿਖੇ ਹਨ- ਹਿੰਸਾ, ਚੋਰੀ. ਪਰਇਸਤ੍ਰੀਗਮਨ, ਝੂਠ, ਕੌੜਾ ਬੋਲ, ਚੁਗਲੀ. ਵਾਇਦੇਖਿਲਾਫੀ, ਬੁਰਾ ਚਿਤਵਣਾ, ਬੇਰਹਮੀ, ਪੁੰਨ ਦਾਨ ਆਦਿ ਕਰਕੇ ਉਸ ਦੇ ਫਲ ਦੀ ਕਾਮਨਾ ਕਰਨੀ.#ਮਨੁ ਸਿਮ੍ਰਿਤਿ ਦੇ ੧੧. ਵੇਂ ਅਧ੍ਯਾਯ ਦੇ ਸ਼ਲੋਕ ੫੪ ਵਿੱਚ ਪੰਜ ਮਹਾ ਪਾਪ ਲਿਖੇ ਹਨ- ਬ੍ਰਹਮਹਤ੍ਯਾ, ਸ਼ਰਾਬ ਪੀਣੀ, ਚੋਰੀ, ਗੁਰੂ ਦੀ ਇਸਤ੍ਰੀ ਭੋਗਣੀ, ਇਨ੍ਹਾਂ ਪਾਪੀਆਂ ਦੇ ਨਾਲ ਮੇਲ ਕਰਨਾ. ਦੇਖੋ, ਪਾਤਕ ੨.#ਗੁਰਮਤ ਵਿੱਚ ਕਰਤਾਰ ਤੋਂ ਵਿਮੁਖਤਾ, ਉੱਦਮ ਦਾ ਤਿਆਗ, ਅਤੇ ਦਿਲ ਦੁਖਾਉਣਾ, ਤਿੰਨ ਉਗ੍ਰ ਪਾਪ ਹਨ. ਰਹਿਤਨਾਮਿਆਂ ਵਿੱਚ ਮੁੰਡਨ, ਵਿਭਚਾਰ, ਤਮਾਕੂ ਦਾ ਸੇਵਨ ਅਤੇ ਕੁੱਠਾ ਖਾਣਾ ਚਾਰ ਮਹਾ ਪਾਪ ਹਨ.#ਬਾਈਬਲ ਵਿੱਚ ਸੱਤ ਪਾਪ ਲਿਖੇ ਹਨ- ਅਭਿਮਾਨ, ਵਿਭਚਾਰ, ਈਰਖਾ, ਕ੍ਰੋਧ, ਲੋਭ, ਜੀਭਰਸ (ਪੇਟਦਾਸੀਆ ਹੋਣਾ) ਅਤੇ ਆਲਸ. ਦੇਖੋ, ਸੱਤ ਕੁਕਰਮ....
ਕ੍ਰਿ. ਵਿ- ਸ੍ਮਰਣ ਕਰਕੇ. ਸਿਮਰਕੇ. "ਸਿਮਰਿ ਨਾਮ ਪੁੰਨੀ ਸਭਿ ਇਛਾ." (ਮਾਰੂ ਸੋਲਹੇ ਮਃ ੫)...
ਸੰ. ਕਸ਼ਮ੍ਲ. ਸੰਗ੍ਯਾ- ਮੂਰਛਾ. ਗ਼ਸ਼। ੨. ਪਾਪ. ਦੋਸ. "ਸਿਮਰਿ ਸਿਮਰਿ ਕਸਮਲ ਸਭ ਹਰੁ ਰੇ." (ਗਉ ਮਃ ੯)...