katdhanaकठन
ਸੰ. ਕਠਿਨ. ਵਿ- ਕਰੜਾ. ਸਖ਼ਤ। ੨. ਨਿਰਦਯ. ਬੇਰਹਮ. "ਕਠਨ ਕਰੋਧ ਘਟ ਹੀ ਕੇ ਭੀਤਰਿ." (ਗਉ ਮਃ ੯) ੩. ਔਖਾ. ਮੁਸ਼ਕਿਲ.
सं. कठिन. वि- करड़ा. सख़त। २. निरदय. बेरहम. "कठन करोध घट ही के भीतरि." (गउ मः ९) ३. औखा. मुशकिल.
ਦੇਖੋ, ਕਠਨ....
ਵਿ- ਕਠੋਰ. "ਕਰੜਾ ਮਨਮੁਖ ਗਾਵਾਰੁ." (ਸਿਧਗੋਸਟਿ) ੨. ਔਖਾ- ਔਖੀ. ਮੁਸ਼ਕਿਲ, "ਗੁਰੁ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰੁ." (ਸਵਾ ਮਃ ੪)...
ਫ਼ਾ. [سخت] ਵਿ- ਕਰੜਾ. ਕਠੋਰ। ੨. ਕਮੀਨਾ....
ਵਿ- ਜੋ ਰਹ਼ਮ (ਕ੍ਰਿਪਾ) ਨਹੀਂ ਰਖਦਾ. ਨਿਰਦਯ....
ਸੰ. ਕਠਿਨ. ਵਿ- ਕਰੜਾ. ਸਖ਼ਤ। ੨. ਨਿਰਦਯ. ਬੇਰਹਮ. "ਕਠਨ ਕਰੋਧ ਘਟ ਹੀ ਕੇ ਭੀਤਰਿ." (ਗਉ ਮਃ ੯) ੩. ਔਖਾ. ਮੁਸ਼ਕਿਲ....
ਦੇਖੋ, ਕ੍ਰੋਧ....
ਕ੍ਰਿ. ਵਿ- ਅਭ੍ਯੰਤਰ. ਅੰਦਰ. ਵਿੱਚ. "ਭੀਤਰਿ ਅੰਮ੍ਰਿਤੁ ਸੋਈ ਜਨੁ ਪਾਵੈ." (ਮਲਾ ਮਃ ੧) ੨. ਸੰ. ਭੂਤੇਸ਼੍ਵਰ. ਸੰਗ੍ਯਾ- ਸਾਰੇ ਜੀਵਾਂ ਦਾ ਸ੍ਵਾਮੀ ਕਰਤਾਰ. "ਜਹ ਭੀਤਰਿ ਘਟਿ ਭੀਤਰਿ ਵਸਿਆ, ਬਾਹਰਿ ਕਾਹੇ ਨਾਹੀ?" (ਰਾਮ ਮਃ ੧) ਜਦ ਮਨ ਅੰਦਰ ਕਰਤਾਰ ਦਾ ਨਿਵਾਸ ਹੈ, ਫੇਰ (ਮੁਕਤਿ ਲਈ) ਸ਼ਰੀਰ ਧੋਣ ਦੀ ਕੀ ਲੋੜ ਹੈ?...
ਦੇਖੋ, ਅਉਖਾ....
ਦੇਖੋ, ਮੁਸਕਲ....