ōparāओपरा
ਸੰ. अपर- ਅਪਰ. ਵਿ- ਅਪਰਿਚਿਤ. ਬਿਗਾਨਾ. ਅਜਨਬੀ. "ਨਹਿ ਓਪਰਾ ਪ੍ਰਵੇਸ਼ਨ ਪਾਵੈ." (ਗੁਪ੍ਰਸੂ)
सं.अपर- अपर. वि- अपरिचित. बिगाना. अजनबी. "नहि ओपरा प्रवेशन पावै." (गुप्रसू)
ਸੰ. ਵਿ- ਪਹਿਲਾ। ੨. ਪਿਛਲਾ। ੩. ਦੂਸਰਾ. ਦੂਜਾ। ੪. ਭਿੰਨ. ਅਲਗ. ਵੱਖ। ੫. ਅਪਾਰ ਦੀ ਥਾਂ ਭੀ ਅਪਰ ਸ਼ਬਦ ਆਇਆ ਹੈ. "ਸਮਝ ਨ ਪਰੈ ਅਪਰ ਮਾਇਆ." (ਸੋਰ ਰਵਿਦਾਸ)...
ਸੰ. ਵਿ- ਜਿਸ ਨਾਲ ਜਾਣ ਪਛਾਣ ਨਾ ਹੋਵੇ. ਜਿਸ ਨਾਲ ਵਾਕਿਫੀ ਨਹੀਂ....
ਵਿ- ਬੇਗਾਨਾ ਓਪਰਾ। ੨. ਬਿਨਾ ਗ੍ਯਾਨ. ਅਗ੍ਯਾਨੀ. "ਕਰਣੈਹਾਰੁ ਨ ਬੁਝੈ ਬਿਗਾਨਾ." (ਗਉ ਮਃ ੫) ੩. ਵਿਗਾਨ (ਨਿੰਦਾ) ਦਾ ਭਾਵ. ਨਿਦੰਕਪਨ. "ਉਸ ਮਹਿ ਕ੍ਰੋਧੁ ਬਿਗਾਨਾ." (ਮਾਰੂ ਮਃ ੫)...
ਅ਼. [اجنبی] ਵਿ- ਜਨਬ (ਕਿਨਾਰੇ) ਦਾ. ਓਪਰਾ। ੨. ਵਿਦੇਸ਼ੀ....
ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)...
ਸੰ. अपर- ਅਪਰ. ਵਿ- ਅਪਰਿਚਿਤ. ਬਿਗਾਨਾ. ਅਜਨਬੀ. "ਨਹਿ ਓਪਰਾ ਪ੍ਰਵੇਸ਼ਨ ਪਾਵੈ." (ਗੁਪ੍ਰਸੂ)...
ਪ੍ਰ- ਵਿਸ਼. ਸੰਗ੍ਯਾ- ਅੰਦਰ ਨਿਵੇਸ਼ (ਦਖ਼ਲ). "ਸਤਿ ਤੇ ਜਨ ਜਾਕੈ ਰਿਦੈ ਪ੍ਰਵੇਸ਼." (ਸੁਖਮਨੀ) ੨. ਗਤਿ. ਪਹੁੱਚ....
ਪ੍ਰਾਪ੍ਤ ਕਰਦਾ ਹੈ. ਪਾਉਂਦਾ ਹੈ। ੨. ਕ੍ਰਿ. ਵਿ- ਪੈਰੀਂ ਚਰਨੀਂ. "ਲਗਿ ਸਤਿਗੁਰਿ ਪਾਵੈ." (ਆਸਾ ਮਃ ੫)...