ōtākaओताक
ਫ਼ਾ. [اوطاق] ਓਤ਼ਾਕ. ਸੰਗ੍ਯਾ- ਨਿਸ਼ਸਤਗਾਹ. ਮਰਦਾਵੀਂ ਬੈਠਕ। ੨. ਨਿਵਾਸ. ਰਿਹਾਇਸ਼. ਦੇਖੋ, ਅਉਤਾਕ. "ਤਿਤੁ ਤਨਿ ਮੈਲੁ ਨ ਲਗਈ, ਸਚ ਘਰਿ ਜਿਸੁ ਓਤਾਕ." (ਸ੍ਰੀ ਅਃ ਮਃ ੧)
फ़ा. [اوطاق] ओत़ाक. संग्या- निशसतगाह. मरदावीं बैठक। २.निवास. रिहाइश. देखो, अउताक. "तितु तनि मैलु न लगई, सच घरि जिसु ओताक." (स्री अः मः १)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਨਿਸ਼ਸ੍ਤ. ਬੈਠਣ ਦੀ ਕ੍ਰਿਯਾ। ੨. ਬੈਠਣ ਦਾ ਮਕਾਨ. ਨਿਸ਼ਸ੍ਤਗਾਹ....
ਸੰ. निवास्. ਧਾ- ਢਕਣਾ(ਆਛਾਦਨ ਕਰਨਾ), ਲਪੇਟਣਾ। ੨. ਸੰਗ੍ਯਾ- ਘਰ. ਰਹਿਣ ਦੀ ਥਾਂ। ੩. ਵਸਤ੍ਰ। ੪. ਰਹਾਇਸ਼. ਰਹਿਣ ਦਾ ਭਾਵ. "ਸਾਧ- ਸੰਗਿ ਪ੍ਰਭ ਦੇਹੁ ਨਿਵਾਸ." (ਸੁਖਮਨੀ) ੫. ਵਿਸ਼੍ਰਾਮ. ਟਿਕਾਉ. "ਮੀਨ ਨਿਵਾਸ ਉਪਜੈ ਜਲ ਹੀ ਤੇ." (ਮਲਾ ਅਃ ਮਃ ੧) ੬. ਸੰ. ਨਿਰ੍ਵਾਸ. ਬਾਹਰ ਕੱਢਣ ਦੀ ਕ੍ਰਿਯਾ. "ਨੀਚਰੂਖ ਤੇ ਊਚ ਭਏ ਹੈਂ ਗੰਧ ਸੁਗੰਧ ਨਿਵਾਸਾ." (ਆਸਾ ਰਵਿਦਾਸ) ਇਰੰਡ ਦੀ ਗੰਧ ਨਿਰ੍ਵਾਸ ਕਰਕੇ, ਚੰਦਨ ਦੀ ਸੁਗੰਧ ਸਹਿਤ ਹੋਏ ਹਾਂ....
ਸਰਵ- ਉਸ ਦੀ. "ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ." (ਜਪੁ) ੨. ਉਸ. "ਤਿਤੁ ਘਰਿ ਸਖੀਏ ਮੰਗਲੁ ਗਾਇਆ." (ਮਾਝ ਮਃ ੫) ੩. ਕ੍ਰਿ. ਵਿ- ਤਤ੍ਰ. ਵਹਾਂ. ਉੱਥੇ. "ਵਡਭਾਗੀ ਤਿਤੁ ਨ੍ਹਾਵਾਈਐ." (ਰਾਮ ਮਃ ੪)...
ਤਨ (ਸ਼ਰੀਰ) ਕਰਕੇ. "ਮਨਿ ਤਨਿ ਜਾਪੀਐ ਭਗਵਾਨ." (ਕਲਿ ਮਃ ੫) ੩. ਦੇਹ ਮੇਂ. "ਜਿਤੁ ਤਨਿ ਨਾਮੁ ਨ ਊਪਜੈ ਸੇ ਤਨ ਹੋਹਿ ਖੁਆਰ." (ਪ੍ਰਭਾ ਮਃ ੧) ੩. ਦੇਹ ਕੋ. ਸ਼ਰੀਰ ਨੂੰ. "ਨਾਮ ਬਿਨਾ ਤਨਿ ਕਿਛੁ ਨ ਸੁਖਾਵੈ." (ਪ੍ਰਭਾ ਮਃ ੧) ੪. ਤਨ (ਸ਼ਰੀਰ) ਉੱਪਰ. "ਜਿਤੁ ਤਨਿ ਪਾਈਅਹਿ ਨਾਨਕਾ, ਸੇ ਤਨੁ ਹੋਵਹਿ ਛਾਰ." (ਵਾਰ ਆਸਾ) ੫. ਸ਼ਰੀਰ ਦੇ. "ਜੋਗ ਜੁਗਤਿ ਤਨਿ ਭੇਦ." (ਜਪੁ) ਭਾਵ- ਖਟਚਕ੍ਰ ਆਦਿ ਦਾ ਗ੍ਯਾਨ....
ਦੇਖੋ, ਮੈਲ. "ਮੈਲੁ ਖੋਈ ਕੋਟਿ ਅਘ ਹਰੇ." (ਬਿਲਾ ਮਃ ੫)...
ਜੁੜਦਾ. ਮਿਲਦਾ। ੨. ਮੁਕਾਬਲਾ ਖਾਂਦਾ. ਤੁੱਲ ਹੁੰਦਾ....
ਘਰ ਵਿੱਚ. ਗ੍ਰਿਹ ਮੇ. "ਘਰਿ ਬਾਹਰਿ ਤੇਰਾ ਭਰਵਾਸਾ." (ਧਨਾ ਮਃ ੫) "ਪਿਰ ਘਰਿ ਸੋਹੈ ਨਾਰਿ." (ਧਨਾ ਛੰਤ ਮਃ ੧) ੨. ਦੇਹ (ਸ਼ਰੀਰ) ਵਿੱਚ. "ਪਿੰਡਿ ਮੂਐ ਜੀਉ ਕਿਹ ਘਰਿ ਜਾਤਾ?" (ਗਉ ਕਬੀਰ)...
ਦੇਖੋ, ਜਿਸ. "ਜਿਸੁ ਸਿਮਰਤ ਦੁਖਡੇਰਾ ਢਹੈ." (ਗਉ ਮਃ ੫)...
ਫ਼ਾ. [اوطاق] ਓਤ਼ਾਕ. ਸੰਗ੍ਯਾ- ਨਿਸ਼ਸਤਗਾਹ. ਮਰਦਾਵੀਂ ਬੈਠਕ। ੨. ਨਿਵਾਸ. ਰਿਹਾਇਸ਼. ਦੇਖੋ, ਅਉਤਾਕ. "ਤਿਤੁ ਤਨਿ ਮੈਲੁ ਨ ਲਗਈ, ਸਚ ਘਰਿ ਜਿਸੁ ਓਤਾਕ." (ਸ੍ਰੀ ਅਃ ਮਃ ੧)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....