urajaउरज
ਦੇਖੋ, ਉਰੋਜ। ੨. ਕੱਤਕ ਮਹੀਨਾ. "ਉਰਜ ਮਾਸ ਕੀ ਪੂਰਨਮਾਸੀ." (ਨਾਪ੍ਰ) ਦੇਖੋ, ਊਰਜ.
देखो, उरोज। २. कॱतक महीना. "उरज मास की पूरनमासी." (नाप्र) देखो, ऊरज.
ਸੰ. ਸੰਗ੍ਯਾ- ਉਰ (ਛਾਤੀ) ਵਿੱਚ ਪੈਦਾ ਹੋਣ ਵਾਲਾ, ਕੁਚ. ਥਣ (ਸਤਨ). ਮੰਮਾ....
ਸੰਗ੍ਯਾ- ਸੂਰਜ ਦਾ ਇੱਕ ਰਾਸ਼ਿ ਤੇ ਰਹਿਣ ਦਾ ਸਮਾ ਅਤੇ ਚੰਦ੍ਰਮਾ ਦੇ ਦੋ ਪੱਖ. ਵਰ੍ਹੇ ਦਾ ਬਾਰ੍ਹਵਾਂ ਹਿੱਸਾ. ਦੇਖੋ, ਮਾਸ ੧। ੨. ਮਾਹਵਾਰੀ ਤਨਖ੍ਵਾਹ. "ਅਧਿਕ ਮਹੀਨੋ ਅਪਨ ਕਰਾਯੋ." (ਚਰਿਤ੍ਰ ੯੩)...
ਦੇਖੋ, ਉਰੋਜ। ੨. ਕੱਤਕ ਮਹੀਨਾ. "ਉਰਜ ਮਾਸ ਕੀ ਪੂਰਨਮਾਸੀ." (ਨਾਪ੍ਰ) ਦੇਖੋ, ਊਰਜ....
ਸੰ. मास्. ਸੰਗ੍ਯਾ- ਮਹੀਨਾ. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਸਮੇਂ ਨੂੰ ਮਾਪੇ (ਮਿਣੇ) ਉਹ ਮਾਸ ਹੈ. ਵਿਸਨੁਪੁਰਾਣ ਵਿੱਚ ਮਹੀਨੇ ਦੇ ਚਾਰ ਭੇਦ ਲਿਖੇ ਹਨ-#(ੳ) ਚਾਨਣੇ ਪੱਖ ਦੀ ਏਕਮ ਤੋਂ ਅਮਾਵਸ੍ਯਾ ਤੀਕ ਦਾ "ਚਾਂਦ੍ਰਮਾਸ" ਇਹ ੩੦ ਤਿਥਾਂ ਦਾ ਹੁੰਦਾ ਹੈ. ਹਨੇਰੇ ਪੱਖ ਦੀ ਏਕਮ ਤੋਂ ਪੂਰਨਮਾਸ਼ੀ ਤਕ ੩੦ ਤਿਥਾਂ ਦੀ ਭੀ ਚਾਂਦ੍ਰਮਾਸ ਹੈ.#(ਅ) ਕਿਸੇ ਤਿਥਿ ਤੋਂ ਕਿਸੇ ਤਿਥਿ ਤੀਕ ਤੀਹ ਦਿਨ ਗਿਣਨ ਕਰਕੇ ਹੋਇਆ ਮਹੀਨਾ "ਸਾਵਨਮਾਸ."#(ੲ) ਜਿਤਨੇ ਸਮੇਂ ਵਿੱਚ ਸੂਰਜ ਇੱਕ ਰਾਸ਼ਿ ਨੂੰ ਭੋਗੇ "ਸੌਰਮਾਸ." ਇਹ ੨੯, ੩੦, ੩੧ ਅਤੇ ੩੨ ਦਿਨਾਂ ਦਾ ਹੁੰਦਾ ਹੈ.#(ਸ) ਜਿਤਨੇ ਦਿਨਾਂ ਵਿੱਚ ਸਾਰੇ ਨਕ੍ਸ਼੍ਤ੍ਰ ਆਪਣਾ ਚਕ੍ਰ ਪੂਰਾ ਕਰਨ, ਉਹ "ਨਾਕ੍ਸ਼੍ਤ੍ਰਮਾਸ." ਇਹ ਅਸ਼੍ਵਿਨੀ ਨਛਤ੍ਰ ਤੋਂ ਆਰੰਭ ਹੋਕੇ ਰੇਵਤੀ ਨਕ੍ਸ਼੍ਤ੍ਰ ਤੇ ਸਮਾਪਤ ਹੁੰਦਾ ਹੈ. "ਉਰਜ ਮਾਸ ਕੀ ਪੂਰਨਮਾਸੀ." (ਨਾਪ੍ਰ) ਉਰ੍ਜ (ਕੱਤਕ) ਦੀ ਪੂਰਨਮਾਸੀ। ੨. ਚੰਦ੍ਰਮਾ। ੩. ਸੰ. ਮਾਂਸ. "ਹਡੁ ਚੰਮੁ ਤਨੁ ਮਾਸ." (ਮਃ ੧. ਵਾਰ ਮਲਾ) ੪. ਭਾਵ- ਦੇਹ. ਸ਼ਰੀਰ. "ਸਾਸੁ ਮਾਸੁ ਸਭ ਜੀਉ ਤੁਮਾਰਾ." (ਧਨਾ ਮਃ ੧) "ਪ੍ਰਿਥਮੇ ਸਾਸ ਨ ਮਾਸ ਸਨ." (ਭਾਗੁ) ੫. ਫ਼ਾ. [ماش] ਮਾਸ਼. ਮਾਂਹ. ਸੰ. ਮਾਸ. ਉੜਦ. ਦੇਖੋ, ਮਾਂਹ ੨। ੬. ਅ਼. [معش] ਮਆ਼ਸ਼. ਗੁਜ਼ਾਰਾ. ਨਿਰਵਾਹ ਦਾ ਸਾਧਨ। ੭. ਰੋਜ਼ੀ. ਉਪਜੀਵਿਕਾ....
ਦੇਖੋ, ਪੂਨਿਉ. "ਪੂਰਨਮਾ ਪੂਰਨ ਪ੍ਰਭੁ ਏਕ." (ਗਉ ਥਿਤੀ ਮਃ ੫)...
ਸੰ. ऊर्ज्. ਧਾ- ਬਲਵਾਨ ਹੋਣਾ. ਜੀਵਨ ਪ੍ਰਾਪਤ ਕਰਨਾ। ੨. ਸੰਗ੍ਯਾ- ਬਲ। ੩. ਅੰਨ। ੪. ਉਤਸਾਹ। ੫. ਜੀਵਨ। ੬. ਕੱਤਕ ਮਹੀਨਾ. ਦੇਖੋ ਉਰਜ ੨....