upangaउपंग
ਸੰ. उपाङ्ग- ਉਪਾਂਗ. (ਉਪ- ਅੰਗ) ਸੰਗ੍ਯਾ- ਅੰਗ ਦਾ ਭਾਗ. ਹੱਥ ਅੰਗ ਹੈ, ਉਂਗਲੀ ਉਪੰਗ ਹੈ। ੨. ਅੰਗ ਤੁੱਲ ਅੰਗ. ਬਨਾਉਟੀ ਅੰਗ। ੩. ਇੱਕ ਪ੍ਰਕਾਰ ਦਾ ਵਾਜਾ. ਨਸਤਰੰਗ. "ਝਾਲਰ ਤਾਲ ਮ੍ਰਿਦੰਗ ਉਪੰਗ." (ਚੰਡੀ ੧) ੪. ਊਧੋ (ਉੱਧਵ) ਦਾ ਪਿਤਾ.
सं. उपाङ्ग- उपांग. (उप- अंग) संग्या- अंग दा भाग. हॱथ अंग है, उंगली उपंग है। २. अंग तुॱल अंग. बनाउटी अंग। ३. इॱक प्रकार दा वाजा. नसतरंग. "झालर ताल म्रिदंग उपंग." (चंडी १) ४. ऊधो (उॱधव) दा पिता.
ਦੇਖੋ, ਉਪੰਗ....
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਦੇਖੋ, ਅੰਗੁਲੀ....
ਸੰ. उपाङ्ग- ਉਪਾਂਗ. (ਉਪ- ਅੰਗ) ਸੰਗ੍ਯਾ- ਅੰਗ ਦਾ ਭਾਗ. ਹੱਥ ਅੰਗ ਹੈ, ਉਂਗਲੀ ਉਪੰਗ ਹੈ। ੨. ਅੰਗ ਤੁੱਲ ਅੰਗ. ਬਨਾਉਟੀ ਅੰਗ। ੩. ਇੱਕ ਪ੍ਰਕਾਰ ਦਾ ਵਾਜਾ. ਨਸਤਰੰਗ. "ਝਾਲਰ ਤਾਲ ਮ੍ਰਿਦੰਗ ਉਪੰਗ." (ਚੰਡੀ ੧) ੪. ਊਧੋ (ਉੱਧਵ) ਦਾ ਪਿਤਾ....
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਸੰਗ੍ਯਾ- ਵਾਦ੍ਯ. ਸਾਜ. ਵਾਦਿਤ੍ਰ. "ਵਾਜਾ ਮਤਿ, ਪਖਾਵਜ ਭਾਉ." (ਆਸਾ ਮਃ ੧) ਦੇਖੋ, ਪੰਚ ਸਬਦ। ੨. ਸੰਗੀਤ ਵਿੱਚ ਛੀ ਪ੍ਰਕਾਰ ਦੇ ਵਾਜੇ ਇਹ ਭੀ ਲਿਖੇ ਹਨ-#ਏਕਹਸ੍ਤ- ਜੋ ਇੱਕ ਹੱਥ ਨਾਲ ਵਜਾਇਆ ਜਾਵੇ. ਇੱਕਤਾਰਾ ਤਾਨਪੂਰਾ ਆਦਿ.#ਦ੍ਵਿਹਸ੍ਤ- ਜੋ ਦੋ ਹੱਥਾਂ ਨਾਲ ਵਜਾਈਏ. ਮ੍ਰਿਦੰਗ ਪਖਾਵਜ ਵੀਣਾ ਆਦਿ.#ਕੁਡ੍ਯਾਘਾਤ- ਜੋ ਡੰਕੇ ਨਾਲ ਵਜਾਇਆ ਜਾਵੇ. ਨਗਾਰਾ ਢੋਲ ਆਦਿ.#ਧਨੁਰਾਘਰ੍ਸ- ਜੋ ਕਮਾਣ ਦੀ ਸ਼ਕਲ ਦੇ ਵਾਲਾਂ ਦੇ ਗੁਜ ਨਾਲ ਵਜਾਈਏ. ਸਾਰੰਗੀ ਸਰੰਦਾ ਤਾਊਸ ਆਦਿ.#ਹੂਤਕਾਰ- ਜੋ ਮੂੰਹ ਦੀ ਫੂਕ ਨਾਲ ਵਜਾਇਆ ਜਾਵੇ. ਨਫੀਰੀ ਮੁਰਲੀ ਆਦਿ.#ਬਹੁਰੰਗੀਕ- ਜੋ ਪਰਸਪਰ ਤਾੜਨ ਤੋਂ ਬੱਜੇ. ਝਾਂਝ ਖੜਤਾਲ ਆਦਿ. ਦੇਖੋ, ਸਾਜ....
ਸੰਗ੍ਯਾ- ਨਫੀਰੀ ਜੇਹਾ ਇੱਕ ਵਾਜਾ, ਜੋ ਕੰਠ ਦੀ ਨਸ (ਨਾੜਾਂ) ਦੀ ਹਰਕਤ ਨਾਲ ਵਜਦਾ ਹੈ....
ਸੰਗ੍ਯਾ- ਰੇਸ਼ਮ ਜ਼ਰੀ ਮੋਤੀ ਆਦਿ ਦਾ ਲਟਕਦਾ ਹ਼ਾਸ਼ੀਆ। ੨. ਵਿਜਯ ਘੰਟਾ. ਦੇਖੋ, ਜਯ ਘੰਟਾ. "ਝਾਲਰ ਤਾਲ ਮ੍ਰਿਦੰਗ ਉਪੰਗ." (ਚੰਡੀ ੧)...
ਸੰ. ਸੰਗ੍ਯਾ- ਹਥੇਲੀ. ਹੱਥ ਦਾ ਤਲ। ੨. ਸੰਗੀਤ ਅਨੁਸਾਰ ਸਮੇਂ ਅਤੇ ਲੈ ਦੀ ਵੰਡ ਕਰਨ ਲਈ ਤਾਲੀ ਦੀ ਧੁਨਿ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ਸੰਗੀਤਸ਼ਾਸਤ੍ਰ ਵਿੱਚ ਲਿਖਿਆ ਹੈ ਕਿ ਸ਼ਿਵ ਦੀ ਤਾਂਡਵ ਨ੍ਰਿਤ੍ਯ ਤੋਂ 'ਤਾ' ਅਤੇ ਪਾਰਵਤੀ ਦੀ ਲਾਸ੍ਯ ਨ੍ਰਿਤ੍ਯ ਤੋਂ "ਲ" ਲੈਕੇ 'ਤਾਲ' ਸ਼ਬਦ ਬਣਿਆ ਹੈ. ਦੇਖੋ, ਸੰਗੀਤਗ੍ਰੰਥਾਂ ਵਿੱਚ ਤਾਲਾਂ ਦੇ ਅਨੇਕ ਭੇਦ। ੩. ਝਾਂਜ. ਛੈਣੇ. "ਭਗਤਿ ਕਰਤ ਮੇਰੇ ਤਾਲ ਛਿਨਾਏ." (ਭੈਰ ਨਾਮਦੇਵ) "ਰਬਾਬ ਪਖਾਵਜ ਤਾਲ ਘੁੰਘਰੂ." (ਆਸਾ ਮਃ ੫) ੪. ਹਾਥੀ ਦੇ ਕੰਨਾਂ ਦੇ ਹਿੱਲਣ ਤੋਂ ਹੋਈ ਧੁਨਿ। ੫. ਇੱਕ ਗਿੱਠ ਦੀ ਲੰਬਾਈ ਗਜ਼ ਦਾ ਚੌਥਾ ਭਾਗ। ੬. ਤਾਲਾ. ਜਿੰਦਾ (ਜੰਦ੍ਰਾ). ੭. ਤਲਵਾਰ ਦੀ ਮੁੱਠ. ਕ਼ਬਜਾ। ੮. ਤਾਲ ਬਿਰਛ. Borassus Flabelliformis. "ਤਾਲ ਤਮਾਲ ਕਦੰਬਨ ਜਾਲ." (ਗੁਪ੍ਰਸੂ) ੯. ਤਲਾਉ. ਸਰ. "ਧਰਤਿ ਸੁਹਾਵੀ ਤਾਲ ਸੁਹਾਵਾ." (ਸੂਹੀ ਛੰਤ ਮਃ ੫) ੧੦. ਦੇਖੋ, ਤਾਲਿ ਅਤੇ ਤਾਲੁ। ੧੧. ਹਰਿਤਾਲ....
ਸੰ. मृदङ्ग. ਮ੍ਰਿਦੰਗ. ਸੰਗ੍ਯਾ- ਢੋਲ ਦੇ ਆਕਾਰ ਦਾ ਇੱਕ ਵਾਜਾ, ਜੋ ਮੱਧਭਾਗ ਤੋਂ ਮੋਟਾ ਅਤੇ ਦੋਹਾਂ ਸਿਰਿਆਂ ਤੋਂ ਪਤਲਾ ਹੁੰਦਾ ਹੈ.¹ ਇਹ ਚੰਮ ਨਾਲ ਮੜ੍ਹਿਆ ਅਤੇ ਚੰਮ ਦੀ ਵੱਧਰੀਆਂ ਨਾਲ ਖਿੱਚਿਆ ਜਾਂਦਾ ਹੈ. ਇਸ ਦਾ ਸੱਜਾ ਪੁੜਾ ਸਿਆਹੀ ਵਾਲਾ ਅਤੇ ਖੱਬੇ ਪਾਸੇ ਦਾ ਖਾਲੀ ਹੁੰਦਾ ਹੈ, ਜਿਸ ਪੁਰ ਆਟਾ ਲਾਈਦਾ ਹੈ. "ਬਾਜੇ ਬਜਹਿ" ਮ੍ਰਿਦੰਗ ਅਨਾਹਦ." (ਮਲਾ ਪੜਤਾਲ ਮਃ ੫)...
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਦੇਖੋ, ਊਧਉ ਅਤੇ ਊਧਵ....
ਦੇਖੋ, ਊਧਵ। ੨. ਸੰ. ਯਗ੍ਯ ਦੀ ਅਗਨਿ। ੩. ਆਨੰਦ. ਖੁਸ਼ੀ....
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...