upadhhānaउपधान
ਸੰ. ਸੰਗ੍ਯਾ- ਜਿਸ ਉੱਪਰ ਸਿਰ ਰੱਖਿਆ ਜਾਵੇ. ਤਕੀਆ. ਸਿਰਾਣਾ. "ਬਡ ਉਪਧਾਨ ਧਰ੍ਯੋ ਜਿਂਹ ਪਾਛੇ." (ਗੁਪ੍ਰਸੂ) ੨. ਉਹ ਮੰਤ੍ਰ ਜਿਸਨੂੰ ਪੜ੍ਹਕੇ ਯੱਗਵੇਦੀ ਦੀ ਨਿਉਂ ਰੱਖੀ ਜਾਂਦੀ ਹੈ। ੩. ਪ੍ਰੇਮ. ਸਨੇਹ. ਮੁਹੱਬਤ.
सं. संग्या- जिस उॱपर सिर रॱखिआ जावे. तकीआ. सिराणा. "बड उपधान धर्यो जिंह पाछे." (गुप्रसू) २. उह मंत्र जिसनूं पड़्हके यॱगवेदी दी निउं रॱखी जांदी है। ३. प्रेम. सनेह. मुहॱबत.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਅ਼. [تکیِہ] ਤਕੀਯਹ. ਸੰਗ੍ਯਾ- ਆਸਰਾ. ਆਧਾਰ. "ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ." (ਗਉ ਮਃ ੫) "ਬਲ ਧਨ ਤਕੀਆ ਤੇਰਾ." (ਸੋਰ ਮਃ ੫) ੨. ਸਿਰ੍ਹਾਣਾ. ਉਪਧਾਨ। ੩. ਆਸ਼੍ਰਮ. ਰਹਿਣ ਦਾ ਅਸਥਾਨ. "ਗੁਰੁ ਕੈ ਤਕੀਐ ਨਾਮਿ ਅਧਾਰੇ." (ਮਾਝ ਅਃ ਮਃ ੩)...
ਸੰ. ਸੰਗ੍ਯਾ- ਜਿਸ ਉੱਪਰ ਸਿਰ ਰੱਖਿਆ ਜਾਵੇ. ਤਕੀਆ. ਸਿਰਾਣਾ. "ਬਡ ਉਪਧਾਨ ਧਰ੍ਯੋ ਜਿਂਹ ਪਾਛੇ." (ਗੁਪ੍ਰਸੂ) ੨. ਉਹ ਮੰਤ੍ਰ ਜਿਸਨੂੰ ਪੜ੍ਹਕੇ ਯੱਗਵੇਦੀ ਦੀ ਨਿਉਂ ਰੱਖੀ ਜਾਂਦੀ ਹੈ। ੩. ਪ੍ਰੇਮ. ਸਨੇਹ. ਮੁਹੱਬਤ....
ਕ੍ਰਿ. ਵਿ- ਪੀਛੇ. ਪਿੱਛੇ. "ਸਰਣਿ ਪ੍ਰਭੂ ਤਿਸੁ ਪਾਛੇ ਪਈਆ." (ਬਿਲਾ ਅਃ ਮਃ ੪) "ਅਗਲੇ ਮੁਏ ਸਿ ਪਾਛੈ ਪਰੇ." (ਗਉ ਮਃ ੫) ੨. ਭੂਤ ਕਾਲ ਮੇਂ. ਦੇਖੋ, ਆਗੈ ੩....
ਸੰ. मन्त्रु. ਧਾ- ਗੁਪਤ ਬਾਤ ਕਰਨਾ, ਆਦਰ ਕਰਨਾ, ਬੁਲਾਉਣਾ (ਸੱਦਣਾ), ਵਿਚਾਰ ਕਰਨਾ। ੨. ਸੰਗ੍ਯਾ- ਸਲਾਹ. ਮਸ਼ਵਰਾ. "ਇਹ ਭਾਂਤ ਮੰਤ੍ਰ ਵਿਚਾਰਿਓ." (ਰਾਮਾਵ) ੩. ਵੇਦ ਦਾ ਪਦ ਅਤੇ ਮੂਲ ਪਾਠ। ੪. ਗੁਰਉਪਦੇਸ਼. "ਜੋ ਇਹੁ ਮੰਤ ਕਮਾਵੈ ਨਾਨਕ." (ਆਸਾ ਮਃ ੫) "ਗੁਰਮੰਤ੍ਰੜਾ ਚਿਤਾਰਿ." (ਵਾਰ ਗੂਜ ੨. ਮਃ ੫) ੫. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਮਨਨ ਕਰੀਏ ਉਹ ਮੰਤ੍ਰ ਹੈ। ੬. ਤੰਤ੍ਰਸ਼ਾਸਤ੍ਰ ਅਨੁਸਾਰ ਕਿਸੇ ਦੇਵਤਾ ਨੂੰ ਰਿਝਾਉਣ ਅਥਵਾ ਕਾਰਯਸਿੱਧੀ ਲਈ ਜਪਣ ਯੋਗ੍ਯ ਸ਼ਬਦ. "ਨ ਜੰਤ੍ਰ ਮੇ ਨ ਤੰਤ੍ਰ ਮੇ ਨ ਮੰਤ੍ਰ ਵਸ ਆਵਈ." (ਅਕਾਲ)...
ਹਿੰਦੂਮਤ ਅਨੁਸਾਰ ਰਖ੍ਯਾ ਕਰਨ ਵਾਲਾ ਡੌਰਾ. ਰਕ੍ਸ਼ਾਬੰਧਨ. ਰਕ੍ਸ਼ਾਸੂਤ੍ਰ. ਇਹ ਸਾਵਣ ਸੁਦੀ ੧੫. ਨੂੰ ਬੰਨ੍ਹਿਆ ਜਾਂਦਾ ਹੈ. ਭੈਣ ਭਾਈ ਦੇ ਹੱਥ, ਅਤੇ ਪ੍ਰਰੋਹਿਤ ਯਜਮਾਨ ਦੇ ਹੱਥ ਬੰਨ੍ਹਕੇ ਧਨ ਪ੍ਰਾਪਤ ਕਰਦੇ ਹਨ. ਦੇਖੋ, ਸੜੁੱਨੋ....
ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ....
ਸੰ. ਸੇ੍ਨਹ. ਸੰਗ੍ਯਾ- ਪ੍ਰੇਮ. ਪਿਆਰ. ਮੁਹੱਬਤ। ੨. ਤੇਲ. "ਰਾਮ ਸਨੇਹ ਛੁਟੀ ਨ੍ਰਿਪ ਦੇਹ ਸੁ ਪਾਛੇਉ ਮੇਲ ਸਨੇਹ ਮੇ ਰਾਖੀ." (ਹਨੂ) ੩. ਨ੍ਯਾਯਮਤ ਅਨੁਸਾਰ ਪਾਣੀ ਵਿੱਚ ਰਹਿਣ ਵਾਲਾ ਇੱਕ ਗੁਣ, ਜਿਸ ਤੋਂ ਆਟੇ ਮਿੱਟੀ ਆਦਿਕ ਦਾ ਪੇੜਾ ਬੱਝਦਾ ਹੈ....
ਦੇਖੋ, ਮੁਹਬਤਿ....