utapatiउतपति
ਸੰ. उत्पत्ति्. ਸੰਗ੍ਯਾ- ਜਨਮ. ਪੈਦਾਯਸ਼. "ਤਿਸੁ ਪ੍ਰਭ ਤੇ ਸਗਲੀ ਉਤਪਤਿ." (ਸੁਖਮਨੀ) ੨. ਸ੍ਰਿਸ੍ਟਿਰਚਨਾ. "ਉਤਪਤਿ ਪਰਲਉ ਆਪਿ ਨਿਰਾਲਾ."#(ਮਾਰੂ ਸੋਲਹੇ ਮਃ ੧)
सं. उत्पत्ति्. संग्या- जनम. पैदायश. "तिसु प्रभ ते सगली उतपति." (सुखमनी) २. स्रिस्टिरचना. "उतपति परलउ आपि निराला."#(मारू सोलहे मः १)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਦੇਖੋ, ਪੈਦਾਇਸ....
ਸਰਵ- ਉਸ. "ਤਿਸੁ ਊਪਰਿ ਮਨ ਕਰਿ ਤੂ ਆਸਾ." (ਗਊ ਮਃ ੫)...
ਦੇਖੋ, ਪ੍ਰਭੁ. "ਪ੍ਰਭ ਆਏ ਸਰਣਾ ਭਉ ਨਹੀ ਕਰਣਾ." (ਮਾਰੂ ਸੋਲਹੇ ਮਃ ੫)...
ਸੰ. उत्पत्ति्. ਸੰਗ੍ਯਾ- ਜਨਮ. ਪੈਦਾਯਸ਼. "ਤਿਸੁ ਪ੍ਰਭ ਤੇ ਸਗਲੀ ਉਤਪਤਿ." (ਸੁਖਮਨੀ) ੨. ਸ੍ਰਿਸ੍ਟਿਰਚਨਾ. "ਉਤਪਤਿ ਪਰਲਉ ਆਪਿ ਨਿਰਾਲਾ."#(ਮਾਰੂ ਸੋਲਹੇ ਮਃ ੧)...
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਸੰ. ਪ੍ਰਲਯ. ਸੰਗ੍ਯਾ- ਲਯ (ਲੀਨ) ਹੋਣ ਦਾ ਭਾਵ ੨. ਜਗਤ ਦੇ ਲਯ ਹੋਣ ਦੀ ਦਸ਼ਾ. ਸੰਸਾਰ ਦਾ ਪ੍ਰਕ੍ਰਿਤਿ ਵਿੱਚ ਲੀਨ ਹੋਣਾ. "ਓਪਤਿ ਪਰਲਉ ਖਿਨ ਮਹਿ ਕਰਤਾ." (ਆਸਾ ਮਃ ੫) "ਉਤਪਤਿ ਪਰਲਉ ਸਬਦੇ ਹੋਵੈ." (ਮਾਝ ਅਃ ਮਃ ੩) ਦੇਖੋ, ਪ੍ਰਲਯ ੨। ੩. ਮੂਰਛਾ, ਗ਼ਸ਼....
ਦੇਖੋ, ਆਪ। ੨. ਵ੍ਯ- ਖ਼ੁਦ. ਸ੍ਵਯੰ. "ਆਪਿ ਛੁਟੇ ਨਹ ਛੁਟੀਐ." (ਵਾਰ ਮਲਾ ਮਃ ੧) ੩. ਸੰ. ਸੰਗ੍ਯਾ- ਮਿਤ੍ਰ. ਦੋਸਤ....
ਵਿ- ਭਿੰਨ ਪ੍ਰਕਾਰ ਦਾ. ਜੁਦਾ. ਜੁਦੀ. "ਭਗਤਾ ਕੀ ਚਾਲ ਨਿਰਾਲੀ." (ਅਨੰਦੁ) ੨. ਏਕਾਂਤ। ੩. ਵਿਲਕ੍ਸ਼੍ਣ. ਅ਼ਜੀਬ। ੪. ਜਿਸ ਦੇ ਮੁਕ਼ਾਬਲੇ ਦੂਜਾ ਨਹੀਂ. ਅਦ੍ਵਿਤੀਯ (ਅਦੁਤੀ)....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....