ikavākīइकवाकी
ਵਿ- ਇੱਕ ਵਚਨ ਕਹਿਣ ਵਾਲਾ. ਇੱਕ ਸੁਖ਼ਨੀ. ਸੱਚਾ। ੨. ਏਕ ਵਾਕ੍ਯਤਾ ਵਾਲਾ. ਸਹਿਮਤ. ਇੱਤਫ਼ਾਕ ਰਾਇ ਕਰਨ ਵਾਲਾ. "ਇਕਵਾਕੀ ਕੋੜਮਾ ਵਿਚਾਰੀ." (ਭਾਗੁ)
वि- इॱक वचन कहिण वाला. इॱक सुख़नी. सॱचा। २. एक वाक्यता वाला. सहिमत. इॱतफ़ाक राइ करन वाला. "इकवाकी कोड़मा विचारी." (भागु)
ਸੰਗ੍ਯਾ- ਕਥਨ. ਕਹਿਣਾ. ਦੇਖੋ, ਵਚ ਧਾ। ੨. ਵਾਕ। ੩. ਵ੍ਯਾਕਰਣ ਅਨੁਸਾਰ ਨਾਮ ਅਥਵਾ ਵਿਕਾਰੀ ਸ਼ਬਦ ਦੀ ਗਿਣਤੀ ਪ੍ਰਗਟ ਕਰਨ ਵਾਲਾ ਚਿੰਨ੍ਹ Number. ਜੈਸੇ- ਇੱਕ ਵਚਨ ਰਾਮ, ਦ੍ਵਿਵਚਨ ਰਾਮੌ, ਬਹੁ ਵਚਨ ਰਾਮਾਃ ਘੋੜਾ ਇੱਕ ਵਚਨ, ਘੋੜੇ ਬਹੁਵਚਨ. ਪੰਜਾਬੀ ਵਿੱਚ ਦ੍ਵਿਵਚਨ ਨਹੀਂ ਹੋਇਆ ਕਰਦਾ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਸਤ੍ਯਵਾਦੀ. ਝੂਠ ਦਾ ਤ੍ਯਾਗੀ। ੨. ਨਿੱਤ ਹੋਣ ਵਾਲਾ। ੩. ਬਿਨਾ ਮਿਲਾਵਟ. ਖਰਾ। ੪. ਸੰਗ੍ਯਾ- ਕਰਤਾਰ। ੫. ਦੇਖੋ, ਸਚਾ....
ਸੰਗ੍ਯਾ- ਰਾਜਾ. ਅਮਰੀ. ਦੇਖੋ, ਰਾਉ। ੨. ਕਰਤਾਰ. ਪਾਰਬ੍ਰਹਮ. "ਜਾਕੇ ਬੰਧਨ ਕਾਟੇ ਰਾਇ." (ਰਾਮ ਮਃ ੫) ੩. ਭੱਟ ਦੀ ਪਦਵੀ. ਇਹ ਸਨਮਾਨ ਬੋਧਕ ਸ਼ਬਦ ਹੈ। ੪. ਅ਼. [رائے] ਸਲਾਹ। ੫. ਇਰਾਦਾ. ਸੰਕਲਪ। ੬. ਬੁੱਧਿ. ਅਕਲ. "ਦੋਸ ਨ ਦੇਅਹੁ ਰਾਇ ਨੋ, ਮਤਿ ਚਲੈ ਜਾ ਬੁਢਾ ਹੋਵੈ." (ਸਵਾ ਮਃ ੧) ਬੁੱਢੇ ਤੋਂ ਭਾਵ ਵਿਸਯਾਂ ਦੇ ਕਾਰਣ ਆਤਮਿਕ ਕਮਜ਼ੋਰੀ ਹੈ. ਇਸ ਤੁਕ ਵਿੱਚ ਰਾਇਬੁਲਾਰ ਤੋਂ ਭਾਵ ਨਹੀਂ, ਜੇਹਾ ਕਿ ਕਈ ਅਗ੍ਯਾਨੀ ਕਲਪਦੇ ਹਨ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਵਿ- ਇੱਕ ਵਚਨ ਕਹਿਣ ਵਾਲਾ. ਇੱਕ ਸੁਖ਼ਨੀ. ਸੱਚਾ। ੨. ਏਕ ਵਾਕ੍ਯਤਾ ਵਾਲਾ. ਸਹਿਮਤ. ਇੱਤਫ਼ਾਕ ਰਾਇ ਕਰਨ ਵਾਲਾ. "ਇਕਵਾਕੀ ਕੋੜਮਾ ਵਿਚਾਰੀ." (ਭਾਗੁ)...
ਸੰਗ੍ਯਾ- ਕੁਟੰਬ. ਪਰਿਵਾਰ. ਕੁੰਬਾ. "ਇਕਵਾਕੀ ਕੋੜਮਾ ਵਿਚਾਰੀ।" (ਭਾਗੁ)...
ਸੰ. विचारिन्. ਵਿ- ਵਿਚਾਰ ਕਰਨ ਵਾਲਾ। ੨. ਵਿਚਰਣ ਵਾਲਾ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...