iāhūइआहू
ਇਸੇ. ਇਸ ਹੀ. "ਇਆਹੂ ਜੁਗਤਿ ਬਿਹਾਨੇ ਕਈ ਜਨਮ." (ਸੁਖਮਨੀ)
इसे. इस ही. "इआहू जुगति बिहाने कई जनम." (सुखमनी)
ਇਸੇ. ਇਸ ਹੀ. "ਇਆਹੂ ਜੁਗਤਿ ਬਿਹਾਨੇ ਕਈ ਜਨਮ." (ਸੁਖਮਨੀ)...
ਸੰ. ਯੁਕ੍ਤਿ. ਸੰਗ੍ਯਾ- ਤਦਬੀਰ. "ਜੋਗੀ ਜੁਗਤਿ ਨ ਜਾਣੈ ਅੰਧ." (ਧਨਾ ਮਃ ੧) ੨. ਤਰਕ. ਦਲੀਲ. "ਜੁਗਤਿਸਿੱਧ ਇਹ ਬਾਤ." (ਸਲੋਹ) ੩. ਤ਼ਰੀਕ਼ਾ. ਢੰਗ. ਇਆਹੂ ਜੁਗਤਿ ਬਿਹਾਨੇ ਕਈ ਜਨਮ ਹੈ." (ਸੁਖਮਨੀ) ੪. ਪ੍ਰਬੰਧ. ਇੰਤਜਾਮ. "ਜੀਅ ਜੁਗਤਿ ਜਾਕੈ ਹੈ ਹਾਥਿ." (ਗਉ ਮਃ ੫) ੫. ਯੋਗ੍ਯਤਾ "ਜੋ ਵਰਤਾਏ ਸਾਈ ਜੁਗਤਿ." (ਸੁਖਮਨੀ)...
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...