āsatīkaआसतीक
ਸੰ. आस्तीक. ਇੱਕ ਰਿਖੀ, ਜੋ ਵਾਸੁਕੀ ਨਾਗ ਦੀ ਭੈਣ ਮਨਸਾ ਦੇ ਉਦਰ ਤੋਂ ਜਰਤਕਾਰੁ ਰਿਖੀ ਦੀ ਸੰਤਾਨ ਸੀ. ਇਸ ਨੇ ਜਨਮੇਜਯ ਦੇ ਸਰਪਮੇਧ ਜੱਗ ਵਿੱਚ ਆਪਣੀ ਮਾਤਾ ਦੀ ਕੁਲ ਤਕ੍ਸ਼੍ਕ ਅਤੇ ਅਨੰਤ ਨਾਗਾਂ ਦੇ ਪ੍ਰਾਣ ਬਚਾਏ ਸਨ. "ਅੜ੍ਯੋ ਆਸਤੀਕੰ ਮਹਾਂ ਵਿਪ੍ਰ ਸਿੱਧੰ." (ਜਨਮੇਜਯ) ਦੇਖੋ, ਮਨਸਾ.
सं. आस्तीक. इॱक रिखी, जो वासुकी नाग दी भैण मनसा दे उदर तों जरतकारु रिखी दी संतान सी. इस ने जनमेजय दे सरपमेध जॱग विॱच आपणी माता दी कुल तक्श्क अते अनंत नागां दे प्राण बचाए सन. "अड़्यो आसतीकं महां विप्र सिॱधं." (जनमेजय) देखो, मनसा.
ਦੇਖੋ, ਰਿਖਿ....
ਇੱਕ ਨਾਗ. ਦੇਖੋ, ਬਾਸਕ ੩....
ਸੰ. ਸੰਗ੍ਯਾ- ਹਾਥੀ. ਹਸ੍ਤੀ. "ਆਰੂੜ ਤੇ ਅਸ੍ਤ ਰਥ ਨਾਗਹ." (ਸਹਸ ਮਃ ੫) "ਗੁਰੁਵਚ ਅੰਕੁਸ, ਨਾਗ ਮਨ." (ਨਾਪ੍ਰ) ੨. ਸਰਪ. ਸੱਪ. "ਪੱਛਿ ਪਸ੍ਤ ਨਗ ਨਾਗ ਨਰਾਧਿਪ." (ਅਕਾਲ) ੩. ਸ਼ਰੀਰ ਵਿੱਚ ਇੱਕ ਵਾਯੁ (ਪਵਨ), ਜਿਸ ਤੋਂ ਡਕਾਰ ਦਾ ਹੋਣਾ ਲਿਖਿਆ ਹੈ. "ਨਾਗ ਔਰ ਕੂਰਮ ਕ੍ਰਿਕਲ ਦੇਵਦੱਤ ਲਖੋ." (ਨਾਪ੍ਰ) ਦੇਖੋ, ਦਸਪ੍ਰਾਣ। ੪. ਕਦ੍ਰੁ ਤੋਂ ਕਸ਼੍ਯਪ ਦੀ ਸੰਤਾਨ, ਜਿਸ ਤੋਂ ਨਾਗਵੰਸ਼ ਚੱਲਿਆ ਹੈ. ਇਸ ਵੰਸ਼ ਦੇ ਹੀ ਰਾਜਿਆਂ ਦਾ ਜਨਮੇਜਯ ਨੇ ਨਾਸ਼ ਕੀਤਾ ਸੀ. ਇਤਿਹਾਸਵੇੱਤਾ ਆਖਦੇ ਹਨ ਕਿ ਸ਼ਕਵੰਸ਼ ਦੀ ਹੀ ਇੱਕ ਸਾਖ ਨਾਗਵੰਸ਼ ਹੈ. ਜਦ ਸਿੰਕਦਰ ਭਾਰਤ ਵਿੱਚ ਆਇਆ ਤਦ ਤਕ੍ਸ਼੍ਸ਼ਿਲਾ ਦਾ ਰਾਜਾ ਨਾਗਵੰਸ਼ੀ ਸੀ, ਜਿਸ ਨੇ ਵਡੇ ਵਡੇ ਸੱਪ ਪਾਲੇ ਹੋਏ ਸਨ ਅਰ ਉਨ੍ਹਾਂ ਦੀ ਨਿੱਤ ਪੂਜਾ ਹੁੰਦੀ ਸੀ। ੫. ਸੰਧੂਰ. ਸਿੰਦੂਰ। ੬. ਇੱਕ ਨਦੀ. ਦੇਖੋ, ਨਾਗਪੁਰ...
ਸੰ. ਭਗਿਨੀ. "ਭੈਣ ਭਾਈ ਸਭਿ ਸਜਣਾ." (ਸ੍ਰੀ ਮਃ ੫. ਪੈਪਾਇ) ੨. ਸੰ. ਭ੍ਰਮਣ. ਚੌਰਾਸੀ ਦਾ ਗੇੜਾ. "ਜਿਸਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ." (ਵਾਰ ਰਾਮ ੨. ਮਃ ੫) ੩. ਸੰ. ਭੁਵਨ. ਜਗਤ। ੪. ਮਰਾ. ਭੇਣੇ. ਡਰ. ਖ਼ੌਫ਼....
ਵਿ- ਮਾਨਸ. ਮਨ ਦਾ। ੨. ਮਨ ਕਰਕੇ. "ਮਨਸਾ ਕਰਿ ਸਿਮਰੰਤ ਤੁਝੈ ਨਰ." (ਸਵੈਯੇ ਮਃ ੪. ਕੇ) ੩. ਸੰਗ੍ਯਾ- ਇੱਛਾ. ਕਾਮਨਾ. "ਮਨਸਾ ਧਾਰਿ ਜੋ ਘਰਿ ਤੇ ਆਵੈ." (ਮਾਝ ਮਃ ੫) ੪. ਧੀਰ ਗੋਤ ਦਾ ਇੱਕ ਪ੍ਰੇਮੀ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਇਆ। ੫. ਬ੍ਰਹਮਵੈਵਰਤ ਅਨੁਸਾਰ ਕਸ਼੍ਯਪ ਦੀ ਪੁਤ੍ਰੀ, ਵਾਸੁਕਿਨਾਗ ਦੀ ਭੈਣ ਅਤੇ ਆਸ੍ਤੀਕ ਦੀ ਮਾਤਾ, ਜੋ ਪੇਟਬਲ ਚਲਣ ਵਾਲੇ ਜ਼ਹਿਰੀਲੇ ਜੰਤੂਆਂ ਤੋਂ ਰਖ੍ਯਾ ਕਰਨ ਵਾਲੀ ਮੰਨੀ ਗਈ ਹੈ. ਇਸ ਦਾ ਨਾਮ "ਵਿਸਹਰਾ" ਭੀ ਹੈ, ਇਸ ਦੀ ਪੂਜਾ ਹਾੜ ਦੀ ਪੰਚਮੀ ਨੂੰ ਮਿੱਟੀ ਦਾ ਸੱਪ ਬਣਾਕੇ ਕੀਤੀ ਜਾਂਦੀ ਹੈ.#ਮਹਾਭਾਰਤ ਵਿੱਚ ਕਥਾ ਹੈ ਕਿ ਜਰਤਕਾਰੁ ਵਡਾ ਉੱਤਮ ਰਿਖੀ ਸੀ. ਇੱਕ ਵਾਰ ਓਹ ਵਿਚਰਦਾ ਹੋਇਆ ਅਜੇਹੇ ਥਾਂ ਆਣ ਪੁੱਜਾ, ਜਿੱਥੇ ਕਈ ਆਦਮੀ ਬਿਰਛਾਂ ਨਾਲ ਮੂਧੇ ਲਟਕ ਰਹੇ ਸੀ. ਪੁੱਛਣ ਤੋਂ ਪਤਾ ਲੱਗਾ ਕਿ ਉਹ ਜਰਤਕਾਰੁ ਦੇ ਹੀ ਬਜ਼ੁਰਗ ਹਨ, ਅਰ ਜਰਤਕਾਰੁ ਦੇ ਸੰਤਾਨ ਨਾ ਹੋਣ ਕਾਰਣ ਉਨ੍ਹਾਂ ਦੀ ਇਹ ਦੁਰਗਤਿ ਹੋਈ ਹੈ. ਇਸ ਪੁਰ ਜਰਤਕਾਰੁ ਨੇ ਵਾਸੁਕਿ ਦੀ ਭੈਣ (ਮਨਸਾ) ਵਿਆਹੀ, ਜਿਸ ਤੋਂ ਆਸ੍ਤੀਕ ਜਨਮਿਆ. ਰਾਜਾ ਜਨਮੇਜਯ ਦੇ ਸਰਪਮੇਧ ਜੱਰਾਸਮੇਂ ਆਸ੍ਤੀਕ ਨੇ ਹੀ ਵਿੱਚ ਪੈਕੇ ਸੱਪਾਂ ਦੀ ਜਾਨ ਬਚਾਈ ਸੀ. ਦੇਖੋ ਆਸਤੀਕ। ੬. ਅ਼. [منشا] । ਮਨਸ਼ਾ. ਮਕ਼ਸਦ. ਇਰਾਦਾ। ੭. ਨਿਯਮ। ੮. ਅ਼. [منصع] ਮਨਸਅ਼. ਸੰਗਤਿ. ਸੁਹਬਤ. "ਜੈਸੀ ਆਸਾ. ਤੈਸੀ ਮਨਸਾ." (ਸੂਹੀ ਛੰਤ ਮਃ ੧) ੯. ਸਭਾ. ਮਜਲਿਸ। ੧੦. ਮਨੁਸ਼੍ਯ ਲਈ ਭੀ ਮਨਸਾ ਸ਼ਬਦ ਆਇਆ ਹੈ. "ਮਨ ਕਾ ਕਹਿਆ ਮਨਸਾ ਕਰੈ." (ਬਿਲਾ ਅਃ ਮਃ ੧)...
ਸੰ. उदर. ਪੇਟ. ਢਿੱਡ. ਜਠਰ. "ਉਦਰੈ ਕਾਰਣਿ ਆਪਣੈ." (ਵਾਰ ਰਾਮ ੧) ੨. ਛਾਤੀ. ਸੀਨਹ. "ਅਬਕੀ ਸਰੂਪਿ ਸੁਜਾਨਿ ਸੁਲਖਨੀ ਸਹਿਜੇ ਉਦਰਿ ਧਰੀ." (ਆਸਾ ਕਬੀਰ) ੩. ਮੇਦਾ. ਪ੍ਰਕ੍ਵਾਸ਼੍ਯ। ੪. ਅੰਤੜੀ। ੫. ਗਰਭ। ੬. ਅੰਦਰਲਾ ਪਾਸਾ....
ਸੰ. सन्तान ਸੰਗ੍ਯਾ- ਔਲਾਦ. ਵੰਸ਼। ੨. ਕਲਪ ਬਿਹਛ. ਸੁਰਤਰੁ. "ਜਾਨਿਯੋ ਸੰਤਾਨ ਕੇ ਸਮਾਨ ਬਨੈ ਅਬਨ, ਦਾਨੀ ਮਨ ਕਾਮਨਾ, ਨ ਦਾਨੀ ਮੋਖ ਗ੍ਯਾਨ ਹੈ." (ਨਾਪ੍ਰ) ੩. ਵਿਸਤਾਰ. ਫੈਲਾਉ। ੪. ਇੰਤਜਾਮ. ਪ੍ਰਬੰਧ। ੫. ਨਿੱਤ ਵਹਿਣ ਵਾਲਾ ਜਲ ਦਾ ਪ੍ਰਵਾਹ....
ਅਰਜੁਨ ਦਾ ਪੜੋਤਾ, ਅਭਿਮਨ੍ਯੁ ਦਾ ਪੋਤਾ, ਪਰੀਕ੍ਸ਼ਿਤ ਦਾ ਪੁਤ੍ਰ, ਕੁਰੁਵੰਸ਼ੀ ਰਾਜਾ ਜਨਮੇਜਯ, ਜੋ ਸਰਪਾਂ ਦਾ ਵੈਰੀ ਸੀ.¹ ਜਨਮੇਜਯ ਦੇ ਪਿਤਾ ਪਰੀਕ੍ਸ਼ਿਤ ਨੂੰ ਤਕ੍ਸ਼੍ਕ ਨੇ ਕੱਟ (ਡਸ) ਲਿਆ ਸੀ, ਜਿਸ ਤੋਂ ਉਸ ਦੀ ਮੌਤ ਹੋਈ. ਜਨਮੇਜਯ ਨੇ ਬਾਪ ਦਾ ਬਦਲਾ ਲੈਣ ਲਈ ਸਰਪਮੇਧ ਯਗ੍ਯ ਰਚਿਆ, ਜਿਸ ਵਿੱਚ ਅਨੰਤ ਸਰਪ ਭਸਮ ਹੋਏ, ਅੰਤ ਨੂੰ ਆਸ੍ਤੀਕ ਰਿਖੀ ਦੀ ਗੱਲ ਮੰਨਕੇ ਜਨਮੇਜਯ ਨੇ ਸਰਪਯਗ੍ਯ ਬੰਦ ਕੀਤਾ ਅਤੇ ਤਕ੍ਸ਼੍ਕ ਦੀ ਜਾਨ ਬਖਸ਼ੀ. "ਜਨਮੇਜ ਰਾਜ ਮਹਾਨ." (ਗ੍ਯਾਨ) "ਰੋਵਹਿ ਜਨਮੇਜਾ ਖੁਇਗਇਆ." (ਵਾਰ ਰਾਮ ੧. ਮਃ ੧)...
ਸੱਪਾਂ ਦੀ ਮੇਧ (ਹਿੰਸਾ) ਵਾਲਾ ਜੱਗ. ਇਹ ਯਗ੍ਯ ਜਨਮੇਜਯ ਨੇ ਆਪਣੇ ਪਿਤਾ ਪਰੀਛਤ (ਪਰੀਕ੍ਸ਼ਿਤ) ਮਾਰੇ ਦਾ ਸੱਪਾਂ ਤੋਂ ਬਦਲਾ ਲੈਣ ਵਾਸਤੇ ਕਰਵਾਇਆ ਸੀ. ਜਿੱਥੇ ਇਹ ਜੱਗ ਹੋਇਆ ਸੀ ਉਸ ਦਾ ਨਾਉਂ "ਸਰਪਦਮਨਕੇਤ੍ਰ" ਸੀ. ਜੋ ਹੁਣ ਜੀਂਦ ਰਾਜ ਵਿੱਚ "ਸਪੀਦੇ" ਪ੍ਰਸਿੱਧ ਹੈ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਸੰ. ਸੰਗ੍ਯਾ- ਨਸਲ. ਵੰਸ਼. "ਕੁਲਹ ਸਮੂਹ ਸਗਲ ਉਧਰਣੰ." (ਗਾਥਾ) ੨. ਆਬਾਦ ਦੇਸ਼। ੩. ਘਰ. ਗ੍ਰਿਹ। ੪. ਅ਼. ਕੁੱਲ. ਤਮਾਮ. ਸਭ. ਦੇਖੋ, ਕੁੱਲ. ਆਪਿ ਤਰਿਆ ਕੁਲ ਜਗਤ ਤਰਾਇਆ." (ਵਾਰ ਗੂਜ ੧. ਮਃ ੩. )...
ਸੰ. ਸੰਗ੍ਯਾ- ਕਦ੍ਰ ਦਾ ਪੁਤ੍ਰ ਇੱਕ ਨਾਗ, ਜਿਸ ਨੇ ਰਾਜਾ ਪਰੀਕ੍ਸ਼ਿਤ ਨੂੰ ਡੰਗਿਆ ਸੀ ਅਤੇ ਜਨਮੇਜਯ ਦੇ ਸਰਪਮੇਧ ਯਗ੍ਯ ਵਿੱਚ ਜਿਸ ਦੇ ਪ੍ਰਾਣ ਆਸ੍ਤੀਕ ਰਿਖੀ ਨੇ ਬਚਾਏ ਸਨ। ੨. ਵਿਸ਼੍ਵਕਰਮਾ। ੩. ਤਖਾਣ. ਦੇਖੋ, ਤਕ੍ਸ਼੍ ਧਾ। ੪. ਇੱਕ ਕ੍ਸ਼੍ਤ੍ਰਿਯ ਜਾਤਿ ਜੋ ਆਪਣੇ ਤਾਈਂ ਨਾਗਵੰਸ਼ੀ ਕਹਾਉਂਦੀ ਹੈ. ਇਸੇ ਜਾਤਿ ਦਾ ਜਨਮੇਜਯ ਨਾਲ ਵਿਰੋਧ ਹੋਇਆ ਸੀ. ਭਾਰਤ ਵਿੱਚ ਸੁਨਕ ਵੰਸ਼ ਪਿੱਛੋਂ ਤਕ੍ਸ਼੍ਕ ਕੁਲ ਵਿੱਚ ਚਿਰਤੀਕ ਰਾਜ ਰਿਹਾ ਹੈ. ਅੰਤਿਮ ਤਕ੍ਸ਼੍ਕ ਰਾਜਾ ਮਹਾਂਨੰਦ ਹੋਇਆ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਬਿਨਾ ਅੰਤ. ਬੇਅੰਤ. ਅਨੇਕ. ਨਾਨਾ. "ਇਕਸੁ ਤੇ ਹੋਇਓ ਅਨੰਤਾ." (ਮਾਝ ਅਃ ਮਃ ੫) ੨. ਸੰਗ੍ਯਾ- ਕਰਤਾਰ. ਵਾਹਗੁਰੂ। ੩. ਆਕਾਸ਼। ੪. ਸ਼ੇਸਨਾਗ। ੫. ਬਲਭਦ੍ਰ. ਇਹ ਸ਼ੇਸ ਦਾ ਅਵਤਾਰ ਮੰਨਿਆ ਹੈ, ਇਸ ਲਈ ਨਾਉਂ ਅਨੰਤ ਹੈ. "ਅਨੰਤ ਕੇ ਊਪਰ ਕੋਪ ਚਲਾਯੋ." (ਕ੍ਰਿਸਨਾਵ) ੬. ਭੁਜਾ ਉੱਪਰ ਪਹਿਰਣ ਦਾ ਇੱਕ ਗਹਿਣਾ, ਜਿਸ ਨੂੰ ਸ਼ੇਸਨਾਗ ਦੀ ਮੂਰਤੀ ਕਲਪਕੇ ਹਿੰਦੂ ਭਾਦੋਂ ਸੁਦੀ ੧੪. ਨੂੰ ਪਹਿਰਦੇ ਹਨ....
ਸਰਪਾਂ ਨੂੰ. "ਨਾਗਾਂ ਮਿਰਗਾਂ ਮਛੀਆਂ." (ਵਾਰ ਮਲਾ ਮਃ ੧)...
ਸੰ. ਸੰਗ੍ਯਾ- ਸ੍ਵਾਸ. ਦਮ. "ਪ੍ਰਾਣ ਮਨ ਤਨ ਜੀਅ ਦਾਤਾ." (ਗਉ ਛੰਤ ਮਃ ੫) ੨. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ, ਦਸ ਪ੍ਰਾਣ। ੩. ਜੀਵਨ। ੪. ਮਨ. ਚਿੱਤ. "ਜਿਸ ਸੰਗਿ ਲਾਗੇ ਪ੍ਰਾਣ." (ਫੁਨਹੇ ਮਃ ੫) ੫. ਬਲ. ਸ਼ਕਤਿ। ੬. ਬ੍ਰਹਮ. ਪਰਮਾਤਮਾ....
ਸੰ. ਸੰਗ੍ਯਾ- ਬ੍ਰਾਹਮਣ. ਅਤ੍ਰਿਸਿਮ੍ਰਿਤਿ ਦੇ ਸ਼ਃ ੧੩੮ ਵਿੱਚ ਲਿਖਿਆ ਹੈ- ਸੰਸਕਾਰ ਤੋਂ "ਦ੍ਵਿਜ" ਹੁੰਦਾ ਹੈ, ਵਿਦਯਾ ਦ੍ਵਾਰਾ "ਵਿਪ੍ਰ" ਬਣਦਾ ਹੈ। ੨. ਰਿਸਿ. ਰਿਖੀ। ੩. ਪਿੱਪਲ। ੪. ਸਰੀਂਹ (ਸ਼ਿਰੀਸ) ਬਿਰਛ। ੫. ਵਿ- ਬੁੱਧਿਮਾਨ. ਦਾਨੀ....