ārabīआरबी
ਦਖੋ, ਆਰਬ.#ਆਰਭਟੀ. ਸੰ. ਸੰਗ੍ਯਾ- ਨਾਟਕ ਦੀ ਖੇਡ ਦਾ ਉਹ ਭਾਗ, ਜਿਸ ਵਿੱਚ ਵੀਰ ਅਤੇ ਰੌਦ੍ਰ ਰਸ ਦਿਖਾਏ ਜਾਣ। ੨. ਨਾਟਕਸ਼ਾਲਾ. ਥੀਏਟਰ। ੩. ਦਿਲਾਵਰੀ. ਦਿਲੇਰੀ. ਹੌਸਲਾ.
दखो, आरब.#आरभटी. सं. संग्या- नाटक दी खेड दा उह भाग, जिस विॱच वीर अते रौद्र रस दिखाए जाण। २. नाटकशाला. थीएटर। ३. दिलावरी. दिलेरी. हौसला.
ਸੰਗ੍ਯਾ- ਅ਼ਰਬ ਦੇਸ਼। ੨. ਅ਼ਰਬ ਨਾਲ ਸੰਬੰਧ ਰੱਖਣ ਵਾਲਾ. ਅ਼ਰਬੀ. "ਆਰਬ ਕੇ ਆਰਬੀ ਅਰਾਧੈਂ ਤੇਰੇ ਨਾਮ ਹੈਂ." (ਅਕਾਲ) ੩. ਅ਼ਰਬ ਦੀ ਬੋਲੀ ਅ਼ਰਬੀ. "ਕਹੂੰ ਆਰਬੀ ਤੋਰਕੀ ਪਾਰਸੀ ਹੋ." (ਅਕਾਲ) ੪. ਅ਼ਰਬ ਦਾ ਘੋੜਾ. "ਕਛੇ ਆਰਬੀ ਪੱਬ ਮਾਨੋ ਸਪੱਛੰ." (ਪਾਰਸਾਵ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਪੁਰੁਸ, ਜੋ ਨਾਟ (ਸ੍ਵਾਂਗ) ਕਰੇ। ੨. ਹਾਵਭਾਵ ਲਿਬਾਸ ਅਤੇ ਵਾਣੀ ਨਾਲ ਜੋ ਕਿਸੇ ਘਟਨਾ ਨੂੰ ਪ੍ਰਤੱਖ ਕਰਕੇ ਦਿਖਾਵੇ। ੩. ਦ੍ਰਿਸ਼ ਕਾਵ੍ਯ. ਜਿਸ ਵਿੱਚ ਕਥਾ ਪ੍ਰਸੰਗ ਅਜੇਹੀ ਉੱਤਮ ਰੀਤਿ ਨਾਲ ਲਿਖੇ ਹੋਣ, ਜੋ ਅਖਾੜੇ ਵਿਚ ਨਟਾਂ ਦ੍ਵਾਰਾਂ ਚੰਗੀ ਤਰਾਂ ਦਿਖਾਏ ਜਾ ਸਕਣ। ੪. ਕਾਮਾ੍ਯ ਪਾਸ ਇੱਕ ਪਹਾੜ....
ਸੰਗ੍ਯਾ- ਖੇਲ। ੨. ਬਾਜ਼ੀ....
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. वीर. ਧਾ- ਪਰਾਕ੍ਰਮੀ ਹੋਣਾ, ਸ਼ੂਰਤ੍ਵ ਕਰਨਾ। ੨. ਸੰਗਯਾ- ਮਿਰਚ। ੩. ਕਮਲ ਦੀ ਜੜ। ੪. ਖਸ. ਉਸ਼ੀਰ। ੫. ਪਤਿ. ਭਰਤਾ। ੬. ਪੁਤ੍ਰ। ੭. ਕਾਵ੍ਯ ਦੇ ਨੌ ਰਸਾਂ ਵਿੱਚੋਂ ਇੱਕ ਰਸ. ਕਵੀਆਂ ਨੇ ਵੀਰ ਰਸ ਦੇ ਚਾਰ ਭੇਦ ਕਲਪੇ ਹਨ-#(ੳ) ਯੁੱਧਵੀਰ- "ਜਬੈ ਬਾਣ ਲਾਗ੍ਯੋ। ਤਬੈ ਰੋਸ ਜਾਗ੍ਯੋ। ਕਰੰ ਲੈ ਕਮਾਣੰ। ਹਣੇ ਬਾਣ ਤਾਣੰ। ਸਭੈ ਬੀਰ ਧਾਏ। ਸਰੋਘੰ ਚਲਾਏ। ਤਬੈ ਤਾਕ ਬਾਣੰ। ਹਣ੍ਯੋ ਏਕ ਜਾਣੁੰ। ਹਰੀਚੰਦ ਮਾਰੇ। ਸੁ ਜੋਧਾ ਲਤਾਰੇ।। (ਵਿਚਿਤ੍ਰ)#(ਅ) ਦਯਾਵੀਰ- "ਜਿਤੇ ਸਰਨਿ ਜੈਹੈਂ। ਤਿਤਯੋ ਰਾਥ ਲੈਹੈਂ ॥ (ਵਿਚਿਤ੍ਰ)#"ਠਾਕੁਰ ਤੁਮ੍ਹ੍ਹ ਸਰਣਾਈ ਆਇਆ, ×××#ਦੁਖ ਨਾਠੇ ਸੁਖ ਸਹਜਿ ਸਮਾਏ,#ਅਨਦ ਅਨਦ ਗੁਣ ਗਾਇਆ,#ਬਾਂਹ ਪਕਰਿ ਕਢਿਲੀਨੇ ਅਪੁਨੇ,#ਗ੍ਰਹਿ ਅੰਧਕੂਪ ਤੇ ਮਾਇਆ,#ਕਹੁ ਨਾਨਕ ਗੁਰਿ ਬੰਧਨ ਕਾਟੇ#ਬਿਛੁਰਤ ਆਨਿ ਮਿਲਾਇਆ." (ਸਾਰ ਮਃ ੫)#(ੲ) ਦਾਨਵੀਰ- "ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ। ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ." (ਬਾਵਨ)#ਦੀਨਦਯਾਲੂ ਦਯਾਨਿਧਿ ਦੋਖਨ#ਦੋਖਤ ਹੈ, ਪਰ ਦੇਤ ਨ ਹਾਰੈ." ×××#"ਰੋਜ਼ ਹੀ ਰਾਜ਼ ਬਿਲੋਕਤ ਰਾਜ਼ਿਕ,#ਰੋਖ ਰੂਹਾਨ ਕੀ ਰੋਜ਼ੀ ਨ ਟਾਰੈ." (ਅਕਾਲ)#(ਸ) ਧਰਮਵੀਰ- "ਸਾਧਨ ਹੇਤ ਇਤੀ ਜਿਨ ਕਰੀ। ਸੀਸ ਦੀਆ ਪਰ ਸੀ ਨ ਉਚਰੀ। ਧਰਮ ਹੇਤ ਸਾਕਾ ਜਿਨ ਕੀਆ। ਸੀਸ ਦੀਆ ਪਰ ਮਿਰਰੁ ਨ ਦੀਆ॥ (ਵਿਚਿਤ੍ਰ) ੮. ਦੇਵਤਿਆਂ ਦੇ ਗਣ। ੯. ਵ੍ਰਿਹਸਪਤਿਵਾਰ. "ਵੀਰਵਾਰਿ ਵੀਰ ਭਰਮ ਭੁਲਾਏ." (ਬਿਲਾ ਮਃ ੩. ਵਾਰ ੭) ੧੦. ਬਹਾਦੁਰ. ਯੋਧਾ. ਸ਼ੂਰਤ੍ਵ ਵਾਲਾ। ੧੧. ਪੰਜਾਬੀ ਵਿੱਚ ਵੀਰ ਦਾ ਅਰਥ ਭਾਈ ਭੀ ਹੈ। ੧੨. ਦੇਖੋ, ਬੀਰ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਰੁਦ੍ਰ ਹੈ ਜਿਸ ਦਾ ਦੇਵਤਾ, ਐਸਾ ਇੱਕ ਕਾਵ੍ਯਰਸ. ਦੇਖੋ, ਨਵ ਰਸ, ਭਾਵ ਅਤੇ ਰਸ। ੨. ਕ੍ਰੋਧ। ੩. ਧੁੱਪ ਆਤਮ। ੪. ਯਮ। ੫. ਵਿ- ਡਰਾਉਣਾ. ਭਯਾਨਕ। ੬. ਰੁਦ੍ਰ (ਸ਼ਿਵ) ਦਾ....
ਸੰਗ੍ਯਾ- ਗ੍ਯਾਨ. ਸਮਝ. ਬੋਧ. "ਪੂਰੇ ਗੁਰੁ ਤੇ ਜਾਣੈ ਜਾਣ." (ਬਸੰ ਅਃ ਮਃ ੧) ੨. ਜਾਣਾ. ਗਮਨ। ੩. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। ੪. ਦੇਖੋ, ਜਾਣੁ....
ਸੰਗ੍ਯਾ- ਉਹ ਘਰ, ਜਿਸ ਵਿੱਚ ਨਾਟਕ ਖੇਡਿਆ ਜਾਵੇ. ਰੰਗਸ਼ਾਲਾ. ਰੰਗਭਵਨ. ਥੀਏਟਰ (theatre. )...
ਫ਼ਾ. [دِلاوری] ਸੰਗ੍ਯਾ- ਬਹਾਦੁਰੀ। ੨. ਉਤਸਾਹ. ਉਮੰਗ....
ਅ਼. [حوَصلا] ਹੌਸਲਹ. ਸੰਗ੍ਯਾ- ਜਾਨਵਰ ਦਾ ਮੇਦਾ. ਪੋਟਾ। ੨. ਭਾਵ- ਹਿੰਮਤ. ਸਾਹਸ। ੩ਪੁਰੁਸਾਰ੍ਥ. ਪੁਰਖਾਰਥ....