ਆਕਾਂਕ੍ਸ਼ਾ, ਆਕਾਂਖਿਆ, ਆਕਾਂਖ੍ਯਾ, ਆਕਾਂਕ੍ਸ਼ਾ, ਆਕਾਂਖਿਆ, ਆਕਾਂਖਿਆ

ākānkshā, ākānkhiā, ākānkhyā, ākānkshā, ākānkhiā, ākānkhiāआकांक्शा, आकांखिआ, आकांख्या, आकांक्शा, आकांखिआ, आकांखिआ


ਸੰ. आकांक्षा. ਸੰਗ੍ਯਾ- ਇੱਛਾ. ਚਾਹ. ਲੋੜ। ੨. ਵਾਕ੍ਯ ਦੇ ਅਰਥ ਬੋਧ ਦਾ ਇੱਕ ਕਾਰਣ, ਅਰਥਾਤ ਅਰਥ ਪ੍ਰਗਟ ਕਰਨ ਲਈ ਇੱਕ ਸ਼ਬਦ ਨੂੰ ਦੂਜੇ ਸ਼ਬਦ ਦੀ ਲੋੜ. ਜਿਵੇਂ "ਪਾਠ" ਸ਼ਬਦ ਨੂੰ "ਕਰੋ" ਸ਼ਬਦ ਦੀ ਆਕਾਂਕ੍ਸ਼ਾ ਹੈ. "ਉਸ ਥਾਂ" ਨੂੰ "ਜਾਓ" ਦੀ ਲੋੜ ਹੈ.


सं. आकांक्षा. संग्या- इॱछा. चाह. लोड़। २. वाक्य दे अरथ बोध दा इॱक कारण, अरथात अरथ प्रगट करन लई इॱक शबद नूं दूजे शबद दी लोड़. जिवें "पाठ" शबद नूं "करो" शबद दी आकांक्शा है. "उस थां" नूं "जाओ" दी लोड़ है.