angarauअंगरउ
ਸੰਗ੍ਯਾ- ਗੁਰੂ ਅੰਗਦ ਦੇਵ. "ਗੁਰੁਜਗਤ ਫਿਰਣ ਸੀਹ ਅੰਗਰਉ." (ਸਵੈਯੇ ਮਃ ੨. ਕੇ) ਫੇਰੂ ਦੇ ਸਿੰਘ ਰੂਪ ਸੁਪੁਤ੍ਰ ਗੁਰੂ ਅੰਗਦ ਜਗਤਗੁਰੂ. ੨. ਅੰਗਿਰਾ ਰਿਖੀ. ਦੇਖੋ, ਅੰਗਰੈ ਅਤੇ ਅੰਗਿਰਾ.
संग्या- गुरू अंगद देव. "गुरुजगत फिरण सीह अंगरउ." (सवैये मः २. के) फेरू दे सिंघ रूप सुपुत्र गुरू अंगद जगतगुरू. २. अंगिरा रिखी. देखो, अंगरै अते अंगिरा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. अङ्गद. ਸੰਗ੍ਯਾ- ਅੰਗ ਨੂੰ ਸ਼ੋਭਾ ਦੇਣ ਵਾਲਾ ਭੂਸਣ. ਭੁਜਬੰਦ. ਬਾਜ਼ੂਬੰਦ. ਕੇਯੂਰ। ੨. ਬਾਲਿ ਦਾ ਪੁਤ੍ਰ, ਸੁਗ੍ਰੀਵ ਦਾ ਭਤੀਜਾ, ਜੋ ਤਾਰਾ ਦੇ ਉਦਰ ਤੋਂ ਪੈਦਾ ਹੋਇਆ. ਇਹ ਰਾਮ ਚੰਦ੍ਰ ਜੀ ਦਾ ਦੂਤ ਬਣਕੇ ਰਾਵਣ ਦੀ ਸਭਾ ਵਿੱਚ ਗਿਆ ਸੀ. "ਇਤ ਕਪਿਪਤਿ ਅਰ ਰਾਮ ਦੂਤ ਅੰਗਦਹਿਂ ਪਠਾਯੋ." (ਰਾਮਾਵ) ੩. ਲਛਮਨ (ਲਕ੍ਸ਼੍ਮਣ) ਦਾ ਇੱਕ ਪੁਤ੍ਰ, ਜਿਸ ਨੇ ਆਪਣੇ ਨਾਉਂ ਪੁਰ ਆਂਗਦੀ ਨਗਰੀ ਵਸਾਈ। ੪. ਦੇਖੋ, ਅੰਗਦ ਸਤਿਗੁਰੂ....
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....
ਦੇਖੋ, ਗੁਰਜਗਤ ਅਤੇ ਜਗਤਗੁਰੁ....
ਸੰਗ੍ਯਾ- ਸਿੰਹ. ਸਿੰਘ. ਸ਼ੇਰ. "ਸੀਹਾ ਬਾਜਾ ਚਰਗਾ ਕੁਹੀਆ." (ਵਾਰ ਮਾਝ ਮਃ ੧) ੨. ਵ੍ਯ- ਪੀੜਾ (ਦੁੱਖ) ਦੇ ਪ੍ਰਗਟ ਕਰਨ ਦਾ ਸ਼ਬਦ, ਸੀ! "ਸੀਹ ਨ ਮੁਖ ਤੇ ਨੈਕ ਉਚਾਰੀ." (ਚਰਿਤ੍ਰ ੯੫)...
ਸੰਗ੍ਯਾ- ਗੁਰੂ ਅੰਗਦ ਦੇਵ. "ਗੁਰੁਜਗਤ ਫਿਰਣ ਸੀਹ ਅੰਗਰਉ." (ਸਵੈਯੇ ਮਃ ੨. ਕੇ) ਫੇਰੂ ਦੇ ਸਿੰਘ ਰੂਪ ਸੁਪੁਤ੍ਰ ਗੁਰੂ ਅੰਗਦ ਜਗਤਗੁਰੂ. ੨. ਅੰਗਿਰਾ ਰਿਖੀ. ਦੇਖੋ, ਅੰਗਰੈ ਅਤੇ ਅੰਗਿਰਾ....
ਵਿ- ਫੇਰਾ ਪਾਉਣ ਵਾਲਾ. ਚਕ੍ਰ ਲਾਉਣ ਵਾਲਾ। ੨. ਸੰਗ੍ਯਾ- ਸ਼੍ਰੀ ਗੁਰੂ ਅੰਗਦਦੇਵ ਜੀ ਦੇ ਪਿਤਾ ਬਾਬਾ ਫੇਰੂ, ਜੋ ਪਿੰਡ ਮਤੇ ਦੀ ਸਰਾਇ (ਨਾਗੇ ਦੀ ਸਰਾਇ) ਤਸੀਲ ਮੁਕਤਸਰ, ਜਿਲਾ ਫਿਰੋਜਪੁਰ ਦੇ ਵਸਨੀਕ ਸਨ. ਇਹ ਫਿਰੋਜ਼ਪੁਰ ਦੇ ਹਾਕਿਮ ਦੇ ਖਜਾਨਚੀ ਸਨ. ਬਾਬਾ ਫੇਰੂ ਜੀ ਦਾ ਦੇਹਾਂਤ ਸੰਮਤ ੧੫੮੩ ਵਿੱਚ ਹੋਇਆ ਹੈ।#੩. ਭਾਈ ਫੇਰੂ. ਅੰਬਮਾੜੀ ਪਿੰਡ ਵਿੱਚ ਉੱਪਲ ਖਤ੍ਰੀ ਬਿੰਨੇ ਦੇ ਘਰ ਸੰਮਤ ੧੬੯੭ ਵਿੱਚ ਇਸ ਦਾ ਜਨਮ ਹੋਇਆ. ਮਾਪਿਆਂ ਨੇ ਨਾਉਂ ਸੰਗਤ ਰੱਖਿਆ. ਸੰਮਤ ੧੭੧੩ ਵਿੱਚ ਇਹ ਗੁਰੂ ਹਰਿਰਾਇ ਸਾਹਿਬ ਦਾ ਸਿੱਖ ਬਣਿਆ. ਗੁਰੂ ਸਾਹਿਬ ਨੇ ਇਸ ਦਾ ਨਾਉਂ ਫੇਰੂ ਰੱਖਿਆ, ਕਿਉਂਕਿ ਇਹ ਵਪਾਰ ਲਈ ਫੇਰੀ ਪਾਉਂਦਾ ਸਤਿਗੁਰੂ ਦੀ ਸ਼ਰਣ ਆਇਆ ਸੀ. ਸਤਿਗੁਰੂ ਜੀ ਨੇ ਕੁਝ ਸਮੇਂ ਪਿੱਛੋਂ ਨੱਕੇ ਦਾ ਮਸੰਦ ਥਾਪਿਆ. ਜਦ ਮਸੰਦਾਂ ਦੀ ਮੰਦ ਕਰਨੀ ਪੁਰ ਦਸ਼ਮੇਸ਼ ਜੀ ਨੇ ਤਾੜਨਾ ਕੀਤੀ, ਤਦ ਫੇਰੂ ਨੂੰ ਭੀ ਦਾੜ੍ਹੀ ਤੋਂ ਫੜਕੇ ਹਜੂਰ ਲਿਆਉਣ ਦਾ ਹੁਕਮ ਹੋਇਆ. ਭਾਈ ਫੇਰੂ ਆਪਣੀ ਦਾੜ੍ਹੀ ਆਪਣੇ ਹੱਥ ਫੜਕੇ ਵਡੀ ਨੰਮ੍ਰਤਾ ਨਾਲ ਹਾਜਰ ਹੋਇਆ, ਜਿਸ ਪੁਰ ਕਲਗੀਧਰ ਨੇ ਇਸ ਨੂੰ "ਸੱਚੀ ਦਾੜ੍ਹੀ" ਅਤੇ "ਸੰਗਤਸਾਹਿਬ" ਦਾ ਖਿਤਾਬ ਬਖਸ਼ਿਆ. ਇਸ ਦੀ ਸੰਪ੍ਰਦਾਯ ਦੇ ਉਦਾਸੀ ਸਾਧੂ "ਸੰਗਤ ਸਾਹਿਬਕੇ" ਕਹਾਉਂਦੇ ਹਨ, ਅਰ ਛੋਟਾ ਅਖਾੜਾ ਇਸੇ ਸ਼ਾਖ਼ ਦਾ ਹੈ. ਦੇਖੋ, ਅਖਾੜਾ.#ਭਾਈ ਫੇਰੂ ਦਾ ਅਸਥਾਨ ਪਿੰਡ ਮੀਂਏ ਕੇ ਮੌੜ ਤਸੀਲ ਚੂਹਣੀਆਂ, ਜਿਲਾ ਲਹੌਰ ਵਿੱਚ ਪ੍ਰਸਿੱਧ ਹੈ, ਜੋ ਰੇਲਵੇ ਸਟੇਸ਼ਨ ਛਾਂਗਾ ਮਾਂਗਾ ਤੋਂ ੯. ਮੀਲ ਅਤੇ ਕੋਟ ਰਾਧਾਕਿਸਨ ਤੋਂ ਦਸ ਮੀਲ ਹੈ. ਇੱਥੇ ਸ਼੍ਰੀ ਗੁਰੂ ਨਾਨਕਦੇਵ ਦੀ ਟੋਪੀ ਅਤੇ ਗੌਦੜੀ ਹੈ. ਇਸ ਗੁਰਦ੍ਵਾਰੇ ਨਾਲ ਇੱਥੇ ਅਤੇ ਕਈ ਪਿੰਡਾਂ ਵਿੱਚ ੧੧੦ ਮੁਰੱਬੇ ਦੇ ਕਰੀਬ ਜ਼ਮੀਨ ਅਤੇ ਪੰਜ ਹਜਾਰ ਸਾਲਾਨਾ ਜਾਗੀਰ ਹੈ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਵਿ- ਉੱਤਮ ਪੁਤ੍ਰ. ਲਾਇਕ ਬੇਟਾ. ਸੁਪੂਤ....
ਸੰ. जगद्गुरू ਸੰਗ੍ਯਾ- ਕਰਤਾਰ. "ਤੁਮ ਕਹੀਅਤ ਹੌ ਜਗਤਗੁਰੁ ਸੁਆਮੀ." (ਜੈਤ ਰਵਿਦਾਸ) ੨. ਵਿ- ਸੰਸਾਰ ਨੂੰ ਹਿਤ ਦਾ ਉਪਦੇਸ਼ ਕਰਨ ਵਾਲਾ. "ਮਿਲੁ ਨਾਨਕ ਦੇਵ ਜਗਤਗੁਰੁ ਕੇਰੈ." (ਕਾਨ ਮਃ ੫) "ਜਗਤਗੁਰੂ ਨਾਨਕ ਦੇਉ." (ਭਾਗੁ) ੩. ਸੰਗ੍ਯਾ- ਗੁਰੂ ਨਾਨਕਦੇਵ। ੪. ਸ਼ੰਕਰਾਚਾਰਯ ਦੀ ਗੱਦੀ ਦਾ ਮਹੰਤ ਭੀ ਜਗਤਗੁਰੂ ਅਖਾਂਵਦਾ ਹੈ।...
अङगिरस्- ਅੰਗਿਰਸ੍. ਸੰਗ੍ਯਾ- ਰਿਗ ਵੇਦ ਦੇ ਕਈ ਮੰਤ੍ਰਾਂ ਦਾ ਕਰਤਾ, ਜੋ ਸੱਤ ਵਡੇ ਰਿਖੀਆਂ ਅਤੇ ਦਸ ਪ੍ਰਜਾਪਤੀਆਂ ਵਿੱਚੋਂ ਹੈ. ਇਸ ਨੂੰ ਦੇਵਤਿਆਂ ਦਾ ਪੁਰੋਹਿਤ ਅਤੇ ਆਹੁਤਿ ਦਾ ਦੇਵਤਾ ਭੀ ਮੰਨਦੇ ਹਨ. ਕਈ ਕਹਿੰਦੇ ਹਨ ਕਿ ਅੰਗਿਰਾ ਉਰੂ ਅਤੇ ਆਗਨੇਯੀ ਦੀ ਸੰਤਾਨ ਹੈ. ਇੱਕ ਥਾਂ ਤੇ ਲਿਖਿਆ ਹੈ ਕਿ ਇਹ ਬ੍ਰਹਮਾਂ ਦੇ ਮੂੰਹ ਵਿੱਚੋਂ ਪੈਦਾ ਹੋਇਆ ਸੀ, ਸਿਮ੍ਰਿਤਿ, ਸ਼੍ਰੱਧਾ, ਸ੍ਤਧਾ, ਇਸ ਦੀਆਂ ਇਸਤ੍ਰੀਆਂ- ਉਤਥ੍ਯ, ਵ੍ਰਿਹਸਪਤਿ ਅਤੇ ਮ੍ਰਿਕੰਡੁ ਇਸ ਦੇ ਪੁਤ੍ਰ ਭਾਨੁਮਤੀ, ਰਾਕਾ, ਸਿਨੀਵਾਲੀ, ਅਰ੍ਚਿਸ੍ਮਤੀ, ਹਵਿਸ੍ਮਤੀ ਅਤੇ ਪੁਨ੍ਯਜਨਿਕਾ ਇਸ ਦੀਆਂ ਪੁਤ੍ਰੀਆਂ ਹਨ.#ਮਹਾਂਭਾਰਤ ਦੇ ਵਨ ਪਰਵ ਵਿੱਚ ਲਿਖਿਆ ਹੈ ਕਿ ਅੰਗਿਰਾ ਅਗਨਿ ਦਾ ਪੁਤ੍ਰ ਹੋਇਆ ਅਤੇ ਇਸ ਦੀ ਇਸਤ੍ਰੀ ਦਾ ਨਾਉਂ "ਸ਼ੁਭਾ" ਸੀ. ਦੇਖੋ ਅੰਗਰੈ....
ਦੇਖੋ, ਰਿਖਿ....
ਸੰਗ੍ਯਾ- ਅੰਗਿਰਾ ਰਿਖੀ. ਦੇਖੋ, ਅੰਗਿਰਾ. "ਪਰੂਰਉ ਅੰਗਰੈ ਗੁਰੁ ਨਾਨਕ ਜਸ ਗਾਇਅਉ." (ਸਵੈਯੇ ਮਃ ੧. ਕੇ) ਪੁਰੂਰਵਾ ਅਤੇ ਅੰਗਿਰਾ ਨੇ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....