ahanmata, ahanmatiअहंमत, अहंमति
ਦੇਖੋ, ਅਹੰਮੇਉ. "ਅਹੰਮਤ ਅਨਰਤ ਕੁਮਿਤ ਹਿਤ." (ਕਾਨ ਮਃ ੫)
देखो, अहंमेउ. "अहंमत अनरत कुमित हित." (कान मः ५)
ਸੰ. ਅਹੰਮਤਿ. ਸੰਗ੍ਯਾ- ਖ਼ੁਦੀ. ਹੌਮੈ. ਅਹੰਕਾਰ। ੨. ਮੈਂ ਹੀ ਹਾਂ. ਭਾਵ- ਮੈਥੋਂ ਵੱਧ ਹੋਰ ਕੋਈ ਨਹੀਂ "ਜੋ ਜੋ ਕਰਤੇ ਅਹੰਮੇਉ." (ਗਉ ਵਾਰ ੧, ਮਃ ੪)#"ਮਨ ਮਤਾ ਅਹੰਮੇਇ." (ਸ੍ਰੀ ਮਃ ੫, ਪਹਿਰੇ)#"ਕਰਮ ਕਰਤ ਬਧੇ ਅਹੰਮੇਵ." (ਗਉ ਕਬੀਰ)...
ਦੇਖੋ, ਅਹੰਮੇਉ. "ਅਹੰਮਤ ਅਨਰਤ ਕੁਮਿਤ ਹਿਤ." (ਕਾਨ ਮਃ ੫)...
ਵਿ- ਪ੍ਰੀਤਿ ਰਹਿਤ. ਉਦਾਸ।. ੨. ਅਨ੍ਯਰਤ. ਹੋਰ ਨਾਲ ਪਿਆਰ ਕਰਨ ਵਾਲਾ. ਦੂਜੇ ਦਾ ਪ੍ਰੇਮੀ। ੩. ਸੰ. अनृत- ਅਨ੍ਰਿਤ. ਸੰਗ੍ਯਾ- ਝੂਠ. ਅਸਤ੍ਯ. "ਅਹੰਮਤ ਅਨਰਤ ਕੁਮਿਤ ਹਿਤ." (ਕਾਨ ਮਃ ੫) "ਮਾਤਵੰ ਮਦ੍ਯੰ ਕੁਨਾਰੰ ਅਨਰਤੰ." (ਕਲਕੀ)...
ਨਿੰਦਿਤ ਮਿਤ੍ਰ. ਕਪਟੀ ਮਿਤ੍ਰ. ਛਲੀਆ ਦੋਸਤ. "ਅਹੰਮਤ ਅਨਰਤ ਕੁਮਿਤ ਹਿਤ." (ਕਾਨ ਮਃ ੫) "ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ." (ਗਉ ਵਾਰ ੨. ਮਃ ੫) "ਦੁਨੀਆ ਕੀਆ ਵਡਿਆਈਆ ਨਾਨਕ ਸਭ ਕੁਮਿਤ." (ਵਾਰ ਗਉ ੨. ਮਃ ੫)#੨. ਕੁ (ਜਮੀਨ) ਨੂੰ ਮਿਤ (ਮਿਣਨ ਵਾਲਾ) ੩. ਕੁ (ਪ੍ਰਿਥਿਵੀ) ਦਾ ਮਿਤ੍ਰ ਸੂਰਜ....
ਸੰ. ਵਿ- ਹਿਤਕਾਰੀ. ਭਲਾ ਚਾਹੁਣ ਵਾਲਾ। ੨. ਪਥ੍ਯ. "ਬ੍ਰਿਥਾਵੰਤ ਔਖਦ ਹਿਤਾਇ." (ਭਾਗੁ) ੩. ਸੰਗ੍ਯਾ- ਭਲਾਈ। ੪. ਪਿਆਰ. "ਹਿਤ ਕਰਿ ਨਾਮੁ ਦ੍ਰਿੜੈ ਦਇਆਲਾ." (ਬਾਵਨ)...
ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ....