asūअसू
ਦੇਖੋ, ਅਸੁ ਅਤੇ ਅੱਸੂ. "ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰ ਰਾਇ." (ਮਾਝ ਬਾਰਹਮਾਹ)
देखो, असु अते अॱसू. "असू सुखी वसंदीआ जिना मइआ हर राइ." (माझ बारहमाह)
ਦੇਖੋ, ਅਸ ਧਾ. ਸੰਗ੍ਯਾ- ਮਨ. ਚਿੱਤ। ੨. ਪ੍ਰਾਣ. "ਬਸੁ ਦੈ ਅਸੁ ਦੈ ਜਗ ਮੇ ਜਸ ਲੀਜੈ." (ਕ੍ਰਿਸਨਾਵ) ਵਸੁ (ਧਨ) ਦੇਕੇ, ਅਸੁ (ਪ੍ਰਾਣ) ਦੇਕੇ, ਜਗਤ ਵਿੱਚ ਜਸ ਲਓ। ੩. ਸੰ. ਅਸ਼੍ਰ. ਹੰਝੂ. ਆਂਸੂ. ਅਸ਼ਕ. "ਉਤਸਵ ਸਮੈ ਜਾਨਿ ਅਸੁ ਰੋਕੀ." (ਗੁਪ੍ਰਸੂ) ੪. ਸੰ. ਅਸ਼੍ਵ. ਘੋੜਾ. ਅਸਪ. "ਅਸੁ ਹਸਤੀ ਰਥ ਅਸਵਾਰੀ." (ਸੁਖਮਨੀ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਆਸ਼੍ਵਿਨ. ਸੰਗ੍ਯਾ- ਅੱਸੂ ਦਾ ਮਹੀਨਾ, ਜਿਸ ਦੀ ਪੂਰਣਮਾਸੀ ਵਿੱਚ ਅਸ਼੍ਵਿਨੀ ਨਛਤ੍ਰ ਹੁੰਦਾ ਹੈ....
ਦੇਖੋ, ਅਸੁ ਅਤੇ ਅੱਸੂ. "ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰ ਰਾਇ." (ਮਾਝ ਬਾਰਹਮਾਹ)...
ਵਿ- ਸੁਖ ਵਾਲਾ. ਆਨੰਦੀ. "ਸੁਖੀ ਨਾਨਕ ਗੁਰਿ ਨਾਮ ਦ੍ਰਿੜਾਇਓ." (ਕਾਨ ਮਃ ੫) ੨. ਸ਼ੁਸ੍ਕ. ਖੁਸ਼ਕ. "ਰੁਖੀ ਸੁਖੀ ਖਾਇਕੈ ਠੰਡਾ ਪਾਣੀ ਪੀਉ." (ਸ. ਫਰੀਦ)...
ਸਰਵ- ਜਿਨ੍ਹਾਂ ਨੂੰ. "ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿਨਾਮਾ." (ਵਾਰ ਗਉ ੨. ਮਃ ੫) ੨. ਜਿਨ੍ਹਾਂ ਦੇ. "ਜਿਨਾ ਪਿਛੈ ਹਉ ਗਈ." (ਵਾਰ ਮਾਰੂ ੨. ਮਃ ੫) ੩. ਜਿਨ੍ਹਾਂ ਨੇ. "ਜਿਨਾ ਸਤਿਗੁਰ ਇਕਮਨਿ ਸੇਵਿਆ." (ਸਵਾ ਮਃ ੩) ੪. ਜਿੱਤਿਆ. "ਜਨਮਪਦਾਰਥ ਸੋ ਜਿਨਾ." (ਮਾਰੂ ਸੋਲਹੇ ਮਃ ੫) ੫. ਅ਼. [زِنا] ਜ਼ਿਨਾ. ਸੰਗ੍ਯਾ- ਵਿਭਚਾਰ. ਜਾਰੀ....
ਸੰ. ਮਯਾ- ਸੰਗ੍ਯਾ- ਪ੍ਰਸਾਦ. ਕ੍ਰਿਪਾ. ਮਿਹਰਬਾਨੀ. "ਕਰਿ ਅਪੁਨੀ ਧਰਿ ਮਇਆ." (ਸ੍ਰੀ ਮਃ ੫) "ਤਿਨ ਸੰਗਤਿ ਹਰਿ ਮੇਲਹੁ, ਕਰਿ ਮਇਆ." (ਮਲਾ ਮਃ ੪) ੨. ਸੰ. ਮਯ (मय) ਸ਼ਬਦ ਜਦ ਦੂਜੇ ਨਾਲ ਮਿਲਦਾ ਹੈ, ਤਦ ਇਸ ਦਾ ਅਰਥ ਹੁੰਦਾ ਹੈ ਮਿਲਿਆ ਹੋਇਆ. ਬਣਿਆ ਹੋਇਆ. ਤਦ੍ਰਪ (ਤਨਮਯ). "ਸਾਚੇ ਸੂਚੇ ਏਕਮਇਆ." (ਸਿਧਗੋਸਟਿ) ੩. ਦੇਖੋ, ਦਇਆ ਮਇਆ। ੪. ਮਾਯਾ ਵਾਸਤੇ ਭੀ ਮਇਆ ਸ਼ਬਦ ਆਇਆ ਹੈ. "ਜੋ ਦੀਸੈ ਸਭ ਤਿਸਹਿ ਮਇਆ." (ਰਾਮ ਅਃ ਮਃ ੧)...
ਸੰਗ੍ਯਾ- ਰਾਜਾ. ਅਮਰੀ. ਦੇਖੋ, ਰਾਉ। ੨. ਕਰਤਾਰ. ਪਾਰਬ੍ਰਹਮ. "ਜਾਕੇ ਬੰਧਨ ਕਾਟੇ ਰਾਇ." (ਰਾਮ ਮਃ ੫) ੩. ਭੱਟ ਦੀ ਪਦਵੀ. ਇਹ ਸਨਮਾਨ ਬੋਧਕ ਸ਼ਬਦ ਹੈ। ੪. ਅ਼. [رائے] ਸਲਾਹ। ੫. ਇਰਾਦਾ. ਸੰਕਲਪ। ੬. ਬੁੱਧਿ. ਅਕਲ. "ਦੋਸ ਨ ਦੇਅਹੁ ਰਾਇ ਨੋ, ਮਤਿ ਚਲੈ ਜਾ ਬੁਢਾ ਹੋਵੈ." (ਸਵਾ ਮਃ ੧) ਬੁੱਢੇ ਤੋਂ ਭਾਵ ਵਿਸਯਾਂ ਦੇ ਕਾਰਣ ਆਤਮਿਕ ਕਮਜ਼ੋਰੀ ਹੈ. ਇਸ ਤੁਕ ਵਿੱਚ ਰਾਇਬੁਲਾਰ ਤੋਂ ਭਾਵ ਨਹੀਂ, ਜੇਹਾ ਕਿ ਕਈ ਅਗ੍ਯਾਨੀ ਕਲਪਦੇ ਹਨ....
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਬਾਰਾਂ ਮਹੀਨੇ. ਚੇਤ੍ਰ (ਚੈਤ੍ਰ), ਵੈਸਾਖ, ਜੇਠ (ਜ੍ਯੈਸ੍ਟ) ਹਾੜ੍ਹ, (ਆਸਾਢ), ਸਾਉਣ (ਸ਼੍ਰਾਵਣ), ਭਾਦੋਂ (ਭਾਦ੍ਰਪਦ), ਅੱਸੂ (ਆਸ਼੍ਵਿਨ), ਕੱਤਕ (ਕਾਰ੍ਤਿਕ), ਮੱਘਰ (ਮਾਰ੍ਗਸ਼ੀਰ੍ਸ), ਪੋਹ (ਪੌਸ), ਮਾਘ ਅਤੇ ਫੱਗੁਣ (ਫਾਲ੍ਗੁਨ)....