asipatraअसिपत्र
ਸੰ. ਸੰਗ੍ਯਾ- ਤਲਵਾਰ ਦਾ ਫਲ. ਪਿੱਪਲਾ। ੨. ਪੁਰਾਣਾਂ ਅਨੁਸਾਰ ਇੱਕ ਨਰਕ, ਜੋ ਹਜ਼ਾਰ ਯੋਜਨ ਤਪੀ ਹੋਈ ਜ਼ਮੀਨ ਉੱਪਰ ਹੈ. ਉੱਥੇ ਇੱਕ ਸੰਘਣਾ ਜੰਗਲ ਹੈ, ਜਿਸ ਵਿੱਚ ਬਿਰਛਾਂ ਦੇ ਪੱਤੇ ਤਲਵਾਰ ਵਰਗੇ ਤਿੱਖੇ ਹਨ, ਜੋ ਪਾਪੀਆਂ ਉੱਪਰ ਡਿਗਕੇ ਅੰਗ ਕੱਟ ਦਿੰਦੇ ਹਨ.
सं. संग्या- तलवार दा फल. पिॱपला। २. पुराणां अनुसार इॱक नरक, जो हज़ार योजन तपी होईज़मीन उॱपर है. उॱथे इॱक संघणा जंगल है, जिस विॱच बिरछां दे पॱते तलवार वरगे तिॱखे हन, जो पापीआं उॱपर डिगके अंग कॱट दिंदे हन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਤਰਵਾਰ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਸੰਗ੍ਯਾ- ਪੁਰਾਣਾਂ ਅਨੁਸਾਰ ਉਹ ਦੇਸ਼, ਜਿੱਥੇ ਪਾਪੀ ਜੀਵ ਬੁਰੇ ਕਰਮਾਂ ਦਾ ਫਲ ਭੋਗਣ ਲਈ ਜਾਂਦੇ ਹਨ. ਦੋਜ਼ਖ਼. ਜਹੱਨੁਮ. ਗ੍ਰੰਥਾਂ ਦੇ ਮਤਭੇਦ ਕਰਕੇ ਇਨ੍ਹਾਂ ਦੀ ਗਿਣਤੀ ਵੱਧ ਘੱਟ ਹੈ. ਮਨੁ ਨੇ ਇੱਕੀਹ ਨਰਕ ਇਹ ਲਿਖੇ ਹਨ:- ਤਾਮਿਸ੍ਰ, ਅੰਧਤਾਮਿਸ੍ਰ, ਰੌਰਵ, ਮਹਾਰੌਰਵ, ਨਰਕ, ਮਹਾਨਰਕ, ਕਾਲਸੂਤ੍ਰ, ਸੰਜੀਵਨ, ਮਹਾਵੀਚਿ, ਤਪਨ, ਸੰਪ੍ਰਤਾਪਨ, ਸੰਹਾਤ, ਸੰਕਾਕੋਲ, ਕੁਡਮਲ, ਪ੍ਰਤਿਮੂਰਤਿਕ, ਲੋਹਸ਼ੰਕੁ, ਰਿਜੀਸ, ਸ਼ਾਲਮਲੀ, ਵੈਤਰਣੀ, ਅਸਿਪਤ੍ਰਵਨ ਅਤੇ ਲੋਹਦਾਰਕ. ਦੇਖੋ, ਮਨੁ ਅਃ ੪. ਸ਼ਃ ੮੮, ੮੯, ੯੦. ਬ੍ਰਹ੍ਮਵੈਵਰਤ ਵਿੱਚ ੮੬ ਨਰਕਕੁੰਡ ਲਿਖੇ ਹਨ. ਦੇਖੋ, ਪ੍ਰਕ੍ਰਿਤਿ ਖੰਡ ਅਃ ੨੭. "ਕਵਨ ਨਰਕ ਕਿਆ ਸਰਗ ਬਿਚਾਰਾ ਸੰਤਨ ਦੋਊ ਰਾਦੇ." (ਰਾਮ ਕਬੀਰ) ੨. ਦੁਖ. ਕਲੇਸ਼। ੩. ਕੁਕਰਮ. ਨੀਚ ਕਰਮ. ਵਿਸਨੁਪੁਰਾਣ ਦੇ ਪਹਿਲੇ ਅੰਸ਼ ਦੇ ਛੀਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਸੁਕਰਮ ਸ੍ਵਰਗ, ਅਤੇ ਕੁਕਰਮ ਨਰਕ ਹੈ। ੪. ਇੱਕ ਦੈਤ. ਦੇਖੋ, ਭੌਮਾਸੁਰ....
ਫ਼ਾ. [ہزار] ਹਜ਼ਾਰ. ਸੰਗ੍ਯਾ- ਦਸ ਸੌ. ਸਹਸ੍ਰ- ੧੦੦੦....
ਸੰ. ਸੰਗ੍ਯਾ- ਜੋੜਨ ਦਾ ਭਾਵ. ਸੰਯੋਗ. ਮੇਲ. ਦੇਖੋ, ਯੂਜ ਧਾ। ੨. ਚਾਰ ਕੋਸ ਪ੍ਰਮਾਣ. ਅਸਲ ਵਿੱਚ ਯੋਜਨ ਦਾ ਮੂਲ ਜੋਤਣਾ ਹੈ. ਪੁਰਾਣੇ ਸਮੇਂ ਬੈਲਾਂ ਦੀ ਇੱਕ ਜੋਤ ਜਿੱਥੋਂ ਤੀਕ ਗੱਡਾ ਲੈ ਜਾਂਦੀ ਸੀ, ਉਤਨੀ ਲੰਬਾਈ "ਯੋਜਨ" ਆਖੀ ਜਾਂਦੀ ਸੀ. ਕੋਹ ਅਤੇ ਯੋਜਨ ਦੇ ਭੇਦ ਦੇਸ਼ ਦੀ ਹਾਲਤ ਅਨੁਸਾਰ ਹੋਇਆ ਕਰਦੇ ਸਨ. ਮਗਧ ਵਾਲਿਆਂ ਨੇ ਸੋਲਾਂ ਹਜ਼ਾਰ ਹੱਥ (ਅੱਠ ਹਜਾਰ ਗਜ) ਦਾ ਯੋਜਨ ਮੰਨਿਆ ਹੈ. ਲੀਲਾਵਤੀ ਵਿੱਚ ਬੱਤੀ ਹਜਾਰ ਹੱਥ ਦਾ ਯੋਜਨ ਲਿਖਿਆ ਹੈ, ਚੀਨੀ ਯਾਤ੍ਰੀਆਂ ਨੇ ੧੬. ਲੀ Li ਅਤੇ ਲੀ ਅਤੇ ੪੦ ਲੀ ਦਾ ਯੋਜਨ ਦੱਸਿਆ ਹੈ. (ਕਨਿੰਗਮ Sir A. cunningham ਦੇ ਲੇਖ ਅਨੁਸਾਰ ੬. ਲੀ ਦਾ ਇੱਕ ਮੀਲ ਹੁੰਦਾ ਹੈ. )...
ਸੰਗ੍ਯਾ- ਤਪ ਕਰਨ ਵਾਲਾ. ਤਪਸ੍ਵੀ. "ਤਪੀਆ ਹੋਵੈ ਤਪੁ ਕਰੈ." (ਸੂਹੀ ਮਃ ੧) ੨. ਡਿੰਗਲ ਵਿੱਚ ਤਪੀ ਦਾ ਅਰਥ ਸੂਰਜ ਹੈ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਫ਼ਾ. [جنگل] ਸੰਗ੍ਯਾ- ਰੋਹੀ. ਬਣ (ਵਨ). "ਜੰਗਲ ਜੰਗਲੁ ਕਿਆ ਭਵਹਿ?" (ਸ. ਫਰੀਦ)੨ ਸ. ਲਹੂ। ੩. ਮਾਸ। ੪. ਜਲ ਰਹਿਤ ਭੂਮਿ. ਮਾਰੂ। ੫. ਰੇਗਿਸਤਾਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਦੇਖੋ ਕਟਣਾ। ੨. ਖਟਾਈ ਵਿੱਚ ਲੋਹਾ ਆਦਿਕ ਵਸਤੂਆਂ ਮਿਲਾਕੇ ਬਣਾਇਆ ਹੋਇਆ ਕਾਲਾ ਰੰਗ. ਇਸ ਨਾਲ ਵਸਤ੍ਰ ਰੰਗੇ ਜਾਂਦੇ ਹਨ ਅਤੇ ਪਾਂਡੁ (ਪੀਲੀਏ) ਰੋਗ ਵਾਲੇ ਨੂੰ ਪਿਆਇਆ ਗੁਣ ਕਰਦਾ ਹੈ....