asapātaअसपात
ਸੰ. अयस्पत्र- ਅਯਸਪਤ੍ਰ. ਸੰਗ੍ਯਾ- ਲੋਹੇ ਦਾ ਪਤ੍ਰਾ. ਪੱਕੇ ਲੋਹੇ ਦਾ ਟੁਕੜਾ, ਜਿਸ ਦੀ ਤਲਵਾਰ ਬਣਦੀ ਹੈ. ਦੇਖੋ, ਅਸਿਪਤ੍ਰ.
सं. अयस्पत्र- अयसपत्र. संग्या- लोहे दा पत्रा. पॱके लोहे दा टुकड़ा, जिस दी तलवार बणदी है. देखो, असिपत्र.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਪਤ੍ਰ। ੨. ਪੰਨਾ, ਵਰਕਾ। ੩. ਧਾਤੁ ਦੀ ਪਤ੍ਰੇ ਜੇਹੀ ਪਤਲੀ ਚਾਦਰ। ੪. ਤਿਥਿਪਤ੍ਰ. ਜੰਤ੍ਰੀ....
ਸੰਗ੍ਯਾ- ਖੰਡ. ਭਾਗ. ਹ਼ਿੱਸਾ। ੨. ਰੋਟੀ ਦਾ ਹਿੱਸਾ. ਟੁੱਕਰ। ੩. ਰੋਜ਼ੀ. ਉਪਜੀਵਿਕਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਤਰਵਾਰ....
ਸੰ. ਸੰਗ੍ਯਾ- ਤਲਵਾਰ ਦਾ ਫਲ. ਪਿੱਪਲਾ। ੨. ਪੁਰਾਣਾਂ ਅਨੁਸਾਰ ਇੱਕ ਨਰਕ, ਜੋ ਹਜ਼ਾਰ ਯੋਜਨ ਤਪੀ ਹੋਈ ਜ਼ਮੀਨ ਉੱਪਰ ਹੈ. ਉੱਥੇ ਇੱਕ ਸੰਘਣਾ ਜੰਗਲ ਹੈ, ਜਿਸ ਵਿੱਚ ਬਿਰਛਾਂ ਦੇ ਪੱਤੇ ਤਲਵਾਰ ਵਰਗੇ ਤਿੱਖੇ ਹਨ, ਜੋ ਪਾਪੀਆਂ ਉੱਪਰ ਡਿਗਕੇ ਅੰਗ ਕੱਟ ਦਿੰਦੇ ਹਨ....