avantikā, avantīअवंतिका, अवंती
ਸੰ. अवन्तिका. ਮੱਧ ਭਾਰਤ (ਸੇਂਟ੍ਰਲ ਇੰਡੀਆ) ਵਿੱਚ ਅਵੰਤੀ (ਸ਼ਿਪ੍ਰਾ) ਨਦੀ ਦੇ ਕਿਨਾਰੇ ਗਵਾਲੀਅਰ ਦੇ ਰਾਜ ਵਿੱਚ ਇੱਕ ਨਗਰੀ ਹੈ, ਜਿਸ ਦਾ ਨਾਉਂ ਵਿਸ਼ਾਲਾ ਅਤੇ ਉੱਜੈਨ ਹੈ, ਇਸ ਦੀ ਗਿਣਤੀ ਹਿੰਦੂਆਂ ਦੀ ਸੱਤ ਪੁਰੀਆਂ ਵਿੱਚ ਹੈ. "ਅਜੁਧ੍ਯਾ ਗੋਮਤੀ ਅਵੰਤਿਕਾ ਕਿਦਾਰ ਹਿਮਧਰ ਹੈ." (ਭਾਗੁ ਕ) ੨. ਅਵੰਤੀ (ਸ਼ਿਪ੍ਰਾ) ਨਦੀ ਵਹਿੰਦੀ ਹੈ ਜਿਸ ਦੇਸ਼ ਵਿੱਚ. ਮਾਲਵਾ.
सं. अवन्तिका. मॱध भारत (सेंट्रल इंडीआ) विॱच अवंती (शिप्रा) नदी दे किनारे गवालीअर दे राज विॱच इॱक नगरी है, जिस दा नाउं विशाला अते उॱजैन है, इस दी गिणती हिंदूआं दी सॱत पुरीआं विॱच है. "अजुध्या गोमती अवंतिका किदार हिमधर है." (भागु क) २. अवंती (शिप्रा) नदी वहिंदी है जिस देश विॱच. मालवा.
ਵਿ- ਵਿਚਾਲਾ। ੨. ਕ੍ਰਿ. ਵਿ- ਅੰਦਰ. ਦਰਮਯਾਨ। ੩. ਸੰਗ੍ਯਾ- ਕਮਰ. ਕਟਿ। ੪. ਵਿਚਾਲੇ ਦੀ ਉਂਗਲ। ੫. ਕਿਸੇ ਵਸ੍ਤੁ ਦਾ ਮਧ੍ਯ ਭਾਗ....
ਵਿ- ਭਰਤ ਨਾਲ ਹੈ ਜਿਸ ਦਾ ਸੰਬੰਧ. ਭਰਤ ਦਾ। ੨. ਸੰਗ੍ਯਾ- ਰਾਜਾ ਭਰਤ ਦੇ ਨਾਮ ਪੁਰ ਹੈ ਜਿਸ ਦੇਸ਼ ਦਾ ਨਾਮ. ਹਿੰਦੁਸਤਾਨ. ਦੇਖੋ, ਭਰਤ ਅਤੇ ਭਾਰਤਵਰਸ। ੩. ਭਰਤਵੰਸ਼ੀ ਰਾਜਿਆਂ ਦਾ ਹੈ ਵਰਣਨ ਜਿਸ ਗ੍ਰੰਥ ਵਿੱਚ, ਮਹਾਭਾਰਤ, ਇਹ ਵ੍ਯਾਸ ਕ੍ਰਿਤ ੧੮. ਪਰਵਾਂ ਦਾ ਇੱਕ ਲੱਖ ਸ਼ਲੋਕ ਦਾ ਗ੍ਰੰਥ ਹੈ। ੪. ਭਰਤ ਮੁਨਿ ਦਾ ਰਚਿਆ ਨਾਟਕ....
ਅੰ. India. ਸੰਗ੍ਯਾ- ਸਿੰਧੁਨਦ (Indus) ਵਾਲਾ ਦੇਸ਼. ਹਿੰਦੁਸਤਾਨ. ਭਾਰਤ. ਹਿੰਦ. ਦੇਖੋ, ਹਿੰਦੁਸਤਾਨ....
ਸੰ. अवन्तिका. ਮੱਧ ਭਾਰਤ (ਸੇਂਟ੍ਰਲ ਇੰਡੀਆ) ਵਿੱਚ ਅਵੰਤੀ (ਸ਼ਿਪ੍ਰਾ) ਨਦੀ ਦੇ ਕਿਨਾਰੇ ਗਵਾਲੀਅਰ ਦੇ ਰਾਜ ਵਿੱਚ ਇੱਕ ਨਗਰੀ ਹੈ, ਜਿਸ ਦਾ ਨਾਉਂ ਵਿਸ਼ਾਲਾ ਅਤੇ ਉੱਜੈਨ ਹੈ, ਇਸ ਦੀ ਗਿਣਤੀ ਹਿੰਦੂਆਂ ਦੀ ਸੱਤ ਪੁਰੀਆਂ ਵਿੱਚ ਹੈ. "ਅਜੁਧ੍ਯਾ ਗੋਮਤੀ ਅਵੰਤਿਕਾ ਕਿਦਾਰ ਹਿਮਧਰ ਹੈ." (ਭਾਗੁ ਕ) ੨. ਅਵੰਤੀ (ਸ਼ਿਪ੍ਰਾ) ਨਦੀ ਵਹਿੰਦੀ ਹੈ ਜਿਸ ਦੇਸ਼ ਵਿੱਚ. ਮਾਲਵਾ....
ਦੇਖੋ, ਸਿਪ ੨। ੨. ਇੱਕ ਨਦੀ, ਜੋ ਕਾਲਿਕਾ ਪੁਰਾਣ ਅਨੁਸਾਰ ਮਾਨਸਰੋਵਰ ਤੋਂ ਨਿਕਲਦੀ ਹੈ. ਕਈ ਥਾਂ ਇਸ ਨੂੰ ਵਿਸਨੁ ਦੇ ਲਹੂ ਤੋਂ. ਉਪਜੀ ਮੰਨਿਆ ਹੈ. ਹੁਣ ਇਹ ਮੱਧ ਭਾਰਤ ਵਿੱਚ ਮਾਲਵੇ ਦੀ ਪ੍ਰਸਿੱਧ ਨਦੀ ਹੈ. ਇਦੌਰ ਦੇਵਾਸ ਅਤੇ ਗਵਾਲੀਅਰ ਦੇ ਇਲਾਕੇ ੧੨੦ ਮੀਲ ਵਹਿੰਦੀ ਹੋਈ ਚੰਬਲ ਵਿੱਚ ਜਾ ਮਿਲਦੀ ਹੈ. ਇਸ ਦਾ ਨਾਉਂ ਅਵੰਤੀ ਭੀ ਹੈ. ਦੇਖੋ, ਅਵੰਤਿਕਾ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
ਸੰ. ਗੋਪਾਦ੍ਰਿ. ਮੱਧਭਾਰਤ (ਸੇਂਟ੍ਰਲ ਇੰਡੀਆ) ਵਿੱਚ ਇੱਕ ਪ੍ਰਸਿੱਧ ਰਿਆਸਤ, ਜਿਸ ਦੀ ਇਹ ਰਾਜਧਾਨੀ ਹੈ. ਇਸ ਥਾਂ ਇੱਕ ਵਡਾ ਪੁਰਾਣਾ ਕਿਲਾ ਹੈ, ਜਿਸ ਵਿੱਚ ਮੁਗ਼ਲਰਾਜ ਸਮੇਂ ਸ਼ਾਹੀ ਕੈਦੀ ਰੱਖੇ ਜਾਂਦੇ ਸਨ. ਇਹ ਕਿਲਾ ੩੦੦ ਫੁਟ ਦੀ ਉੱਚੀ ਪਹਾੜੀ ਉੱਪਰ ਹੈ, ਜੋ ਬਹੁਤ ਖ਼ੁਸ਼ਕ ਹੈ. ਕਿਲੇ ਦੀ ਲੰਬਾਈ ੧. ੩/੪ ਮੀਲ ਅਤੇ ਚੌੜਾਈ ੨੮੦੦ ਫੁਟ ਹੈ. ਕੰਧ ਦੀ ਬਲੰਦੀ ੩੦ ਫੁਟ ਹੈ. ਚੰਦੂ ਦੀ ਚਲਾਕੀ ਅਤੇ ਬਾਦਸ਼ਾਹ ਜਹਾਂਗੀਰ ਦੀ ਪਾਲਿਸੀ ਦੇ ਕਾਰਣ ਗੁਰੂ ਹਰਿਗੋਬਿੰਦ ਸਾਹਿਬ ਨੂੰ ਭੀ ਇਸ ਕਿਲੇ ਕੁਝ ਸਮਾਂ ਰਹਿਣਾ ਪਿਆ ਸੀ, ਜਿਸ ਦਾ ਜਿਕਰ ਭਾਈ ਗੁਰਦਾਸ ਜੀ ਕਰਦੇ ਹਨ-#"ਗੜ ਚੜਿਆ ਪਤਸਾਹ ਚੜਾਇਆ."#ਸਤਿਗੁਰਾਂ ਨੇ ਕਿਲੇ ਤੋਂ ਨਿਕਲਣ ਸਮੇਂ ਬਹੁਤ ਸ਼ਾਹੀ ਕੈਦੀ ਰਿਹਾ ਕਰਵਾਏ, ਜਿਸ ਕਾਰਣ ਗੁਰੂ ਸਾਹਿਬ ਦਾ ਨਾਉਂ "ਬੰਦੀਛੋੜ" ਪ੍ਰਸਿੱਧ ਹੋਇਆ. ਸਿੱਖਾਂ ਨੇ ਇਸ ਗੁਰਅਸਥਾਨ ਦੀ ਕੋਈ ਸਾਰ ਨਹੀਂ ਲਈ, ਇਸ ਲਈ ਕਿਸੇ ਚਾਲਾਕ ਮੁਸਲਮਾਨ ਨੇ "ਬੰਦੀਛੋੜ ਦਾਤਾ" ਦਾ ਥਾਂ ਬਣਾਕੇ ਆਪਣੀ ਆਮਦਨ ਦੀ ਸੂਰਤ ਕ਼ਾਇਮ ਕਰ ਲਈ ਹੈ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਨਗਰ ਵਿੱਚ। ੨. ਸੰਗ੍ਯਾ- ਸ਼ਹਰ. ਨਗਰ. ਪੁਰ। ੩. ਭਾਵ- ਦੇਹ. ਸ਼ਰੀਰ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਮਨ ਰਾਜਾ। ੪. ਸੰ. नगरिन. ਵਿ- ਸ਼ਹਰੀ. ਨਾਗਰ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਗਣਤ ਅਤੇ ਗਣਤੀ. ਦੇਖੋ, ਸੰਖ੍ਯਾ....
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਦੇਖੋ, ਅਯੋਧ੍ਯਾ....
ਇੱਕ ਨਦੀ, ਜੋ ਯੂ. ਪੀ. ਵਿੱਚ ਪੀਲੀਭੀਤ ਜਿਲੇ ਵਿੱਚੋਂ ਸ਼ਾਹਜਹਾਨਪੁਰ ਦੀ ਝੀਲ ਤੋਂ ਨਿਕਲਕੇ ਖੇੜੀ, ਲਖਨਊ, ਜੌਨਪੁਰ ਆਦਿਕ ਵਿੱਚ ੫੦੦ ਮੀਲ ਵਹਿੰਦੀ ਹੋਈ ਸੈਦਪੁਰ ਦੇ ਮਕ਼ਾਮ ਜ਼ਿਲਾ ਗਾਜ਼ੀਪੁਰ ਵਿੱਚ) ਗੰਗਾ ਨਾਲ ਮਿਲ ਜਾਂਦੀ ਹੈ. ਇਸ ਦਾ ਦੂਜਾ ਨਾਉਂ ਵਾਸ਼ਿਸ੍ਠੀ ਭੀ ਹੈ. ਇਸ ਨਾਉਂ, ਦੀਆਂ ਹੋਰ ਭੀ ਕਈ ਨਦੀਆਂ ਹਨ.¹ "ਹਜ ਹਮਾਰੀ ਗੋਮਤੀ ਤੀਰ." (ਆਸਾ ਕਬੀਰ) "ਗੋਮਤੀ ਸਹਸ ਗਊ ਦਾਨ ਕੀਜੈ." (ਰਾਮ ਨਾਮਦੇਵ) ੨. ਗੋਮੰਤ ਪਰਬਤ ਤੇ ਨਿਵਾਸ ਕਰਨ ਵਾਲੀ ਇੱਕ ਦੇਵੀ....
ਸੰ. अवन्तिका. ਮੱਧ ਭਾਰਤ (ਸੇਂਟ੍ਰਲ ਇੰਡੀਆ) ਵਿੱਚ ਅਵੰਤੀ (ਸ਼ਿਪ੍ਰਾ) ਨਦੀ ਦੇ ਕਿਨਾਰੇ ਗਵਾਲੀਅਰ ਦੇ ਰਾਜ ਵਿੱਚ ਇੱਕ ਨਗਰੀ ਹੈ, ਜਿਸ ਦਾ ਨਾਉਂ ਵਿਸ਼ਾਲਾ ਅਤੇ ਉੱਜੈਨ ਹੈ, ਇਸ ਦੀ ਗਿਣਤੀ ਹਿੰਦੂਆਂ ਦੀ ਸੱਤ ਪੁਰੀਆਂ ਵਿੱਚ ਹੈ. "ਅਜੁਧ੍ਯਾ ਗੋਮਤੀ ਅਵੰਤਿਕਾ ਕਿਦਾਰ ਹਿਮਧਰ ਹੈ." (ਭਾਗੁ ਕ) ੨. ਅਵੰਤੀ (ਸ਼ਿਪ੍ਰਾ) ਨਦੀ ਵਹਿੰਦੀ ਹੈ ਜਿਸ ਦੇਸ਼ ਵਿੱਚ. ਮਾਲਵਾ....
ਦੇਖੋ, ਕਿਆਰ ਅਤੇ ਕੇਦਾਰ. "ਹੇਰ ਕਿਦਾਰ ਸੁ ਭਯੋ ਹਰਾਨਾ." (ਨਾਪ੍ਰ) ਖੇਤ ਨੂੰ ਦੇਖਕੇ ਹੈਰਾਨ ਹੋ ਗਿਆ....
ਬਰਫ ਦੇ ਧਾਰਨ ਵਾਲਾ, ਹਿਮਾਲਯ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਦੇਖੋ, ਮਾਲਵ। ੨. ਮਾਲਵਰਾਗ. "ਕਿਦਾਰਾ ਔਰ ਮਾਲਵਾ." (ਕ੍ਰਿਸਨਾਵ) ਇਸ ਨੂੰ ਮਾਲਵੀ ਭੀ ਆਖਦੇ ਹਨ. ਇਹ ਪੂਰਬੀ ਠਾਟ ਦਾ ਸਾੜਵ ਸੰਪੂਰਣ ਰਾਗ ਹੈ, ਆਰੋਹੀ ਵਿੱਚ ਨਿਸਾਦ ਵਰਜਿਤ ਹੈ. ਜੇ ਲਾਇਆ ਜਾਵੇ, ਤਾਂ ਬਹੁਤ ਹੀ ਕੋਮਲ ਹੋਕੇ ਲਗਦਾ ਹੈ. ਸੜਜ ਗਾਂਧਾਰ ਪੰਚਮ ਨਿਸਾਦ ਸ਼ੁੱਧ, ਰਿਸਭ ਧੈਵਤ ਕੋਮਲ ਅਤੇ ਮੱਧਮ ਤੀਵ੍ਰ ਹੈ. ਰਿਸਭ ਵਾਦੀ ਅਤੇ ਧੈਵਤ ਸੰਵਾਦੀ ਹੈ. ਪੰਚਮ ਅਤੇ ਗਾਂਧਾਰ ਦੀ ਸੰਗਤਿ ਰਹਿਂਦੀ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ.#ਆਰੋਹੀ- ਸ ਰਾ ਗ ਮੀ ਪ ਧਾ ਸ.#ਅਵਰੋਹੀ- ਸ ਨ ਪ ਮੀ ਗ ਰਾ ਸ#ਦਸਮਗ੍ਰੰਥ ਵਿੱਚ ਇਸ ਰਾਗ ਦਾ ਨਾਉਂ ਆਇਆ ਹੈ ਅਤੇ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਗਉੜੀ ਨਾਲ ਮਿਲਾਕੇ ਲਿਖਿਆ ਗਿਆ ਹੈ.#੩. ਫਿਰੋਜਪੁਰ, ਲੁਦਿਆਨਾ ਅਤੇ ਪਟਿਆਲਾ, ਨਾਭਾ, ਜੀਂਦ, ਫਰੀਦਕੋਟ ਦਾ ਮਾਰੂ ਇਲਾਕਾ, ਜਿਸ ਨੂੰ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਵਰਦਾਨ ਨਾਲ ਸਰਸਬਜ਼ ਕੀਤਾ ਅਤੇ ਜੰਗਲ ਤੋਂ ਮਾਲਵਾ ਨਾਮ ਰੱਖਿਆ। ਇਤਿਹਾਸਾਂ ਵਿੱਚ ਕਥਾ ਹੈ ਕਿ ਜਦ ਦਸ਼ਮੇਸ਼ ਦਮਦਮੇ ਵਿਰਾਜ ਰਹੇ ਸਨ, ਤਦ ਇੱਕ ਦਿਨ ਉੱਚੇ ਟਿੱਬੇ ਪੁਰ ਖੜੇ ਹੋਕੇ ਫਰਮਾਉਣ ਲੱਗੇ ਕਿ- ਅਹੋ! ਕੋਹੀ ਸੁੰਦਰ ਨਹਿਰ ਚਲ ਰਹੀ ਹੈ, ਕੈਸੇ ਮਨੋਹਰ ਅੰਬ ਫਲੇ ਹਨ, ਕੇਹੀ ਉੱਤਮ ਕਣਕ ਖੜੀ ਹੈ! ਇਸ ਪੁਰ ਡੱਲੇ ਨੇ ਕਿਹਾ, ਮਹਾਰਾਜ! ਆਪ ਨੂੰ ਭੁਲੇਖਾ ਲੱਗਾ ਹੈ. ਏਥੇ ਇਹ ਵਸਤਾਂ ਕਿੱਥੇ? ਸੂਰਜ ਦੀ ਚਮਕ ਨਾਲ ਰੇਤ ਨਹਿਰ ਭਾਸਦਾ ਹੈ, ਅੱਕ ਅੰਬ ਪ੍ਰਤੀਤ ਹੁੰਦੇ ਹਨ, ਅਰ ਕਾਹੀਂ ਘਾਹ ਕਣਕ ਜੇਹਾ ਦਿਖਾਈ ਦਿੰਦਾ ਹੈ. ਦਸ਼ਮੇਸ਼ ਨੇ ਬਚਨ ਕੀਤਾ, ਓ ਡੱਲਾ ਝੱਲਾ! ਤੂੰ ਨਹੀਂ ਜਾਣਦਾ ਕਿ ਮੈ ਇਸ ਮੁਲਕ ਨੂੰ "ਮਾਲਵਾ" ਬਣਾਦਿੱਤਾ ਹੈ ਅਰ ਸਭ ਪਦਾਰਥ ਇਸ ਦੇਸ਼ ਨੂੰ ਬਖ਼ਸ਼ੇ ਹਨ? ਇਹ ਉਸ ਵੇਲੇ ਦੀ ਕਥਾ ਹੈ ਜਦ ਕਿਸੇ ਨੂੰ ਨਹਿਰਾਂ ਕੱਢਣ ਦਾ ਸੁਪਨਾ ਭੀ ਨਹੀਂ ਸੀ. ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪੇਸ਼ੀਨਗੋਈ ਪੂਰੀ ਹੋਈ ਦੇਖਕੇ ਮਾਲਵਾਵਾਸੀ ਪਰਮਕ੍ਰਿਤਗ੍ਯ ਅਤੇ ਅਚਰਜ ਹੋ ਰਹੇ ਹਨ....