avanatiअवनति
ਸੰ. ਸੰਗ੍ਯਾ- ਨੰਮ੍ਰਤਾ. ਨਿਵਾਣ। ੨. ਗਿਰਾਉ. ਪਤਨ. ਤਨੱਜ਼ੁਲ.
सं. संग्या- नंम्रता. निवाण। २. गिराउ. पतन. तनॱज़ुल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਨੀਵੇਂ ਹੋਣ ਦਾ ਭਾਵ. ਝੁਕਾਉ। ੨. ਹਲੀਮੀ....
ਦੇਖੋ, ਨਿਮਾਣ ੩....
ਸੰਗ੍ਯਾ- ਡਿਗਣ ਦੀ ਕ੍ਰਿਯਾ. ਪਤਨ। ੨. ਗ੍ਰਾਮ. ਪਿੰਡ "ਓਨਾ ਘਰ ਨ ਗਿਰਾਉ." (ਸ੍ਰੀ ਅਃ ਮਃ ੩) "ਵੁਨਾ ਘੁਘਿ ਗਿਰਾਉ ਜੀਉ." (ਸ੍ਰੀ ਮਃ ੫. ਪੈਪਾਇ)...
ਸੰ. पत ਧਾ ਡਿਗਣਾ, ਹੇਠ ਨੂੰ ਆਉਣਾ। ੨. ਸੰਗ੍ਯਾ- ਡਿਗਣ ਦਾ ਭਾਵ. ਗਿਰਨਾ. "ਜਿਉ ਦੀਪ ਪਤਨ ਪਤੰਗ." (ਬਿਲਾ ਅਃ ਮਃ ੫) "ਜੋ ਨਿੰਦੈ, ਤਿਸ ਕਾ ਪਤਨ ਹੋਇ." (ਗੌਂਡ ਮਃ ੫) ੩. ਅਧੋ ਗਤਿ. ਜ਼ਵਾਲ। ੪. ਪਾਪ। ੫. ਨਾਸ਼. ਮ੍ਰਿਤ੍ਯੁ....
ਅ਼. [تنّزُل] ਨਜ਼ਲ (ਉਤਰਣ) ਦਾ ਭਾਵ. ਗਿਰਾਉ. ਪਤਨ....