alaphaअलफ
ਅ਼. [الف] ਅਲਿਫ਼. ਸੰਗ੍ਯਾ- ਅ਼ਰਬੀ ਅਤੇ ਫ਼ਾਰਸੀ ਵਰਣਮਾਲਾ ਦਾ ਪਹਿਲਾ ਅੱਖਰ।#੨. ਗਣਿਤ ਵਿਦਯਾ ਅਨੁਸਾਰ ਇੱਕ ਦਾ ਬੋਧਕ. ਦੇਖੋ, ਅਬਜਦ। ੩. ਅੱਲਾ ਨਾਉਂ ਦਾ ਸੰਖੇਪ। ੪. ਨਜੂਮ (ਜ੍ਯੋਤਿਸ) ਅਨੁਸਾਰ ਐਤਵਾਰ ਦਾ ਬੋਧਕ। ੫. ਘੋੜੇ ਦਾ ਅਲਫ਼ ਅੱਖਰ ਦੀ ਤਰ੍ਹਾਂ ਅਗਲੇ ਪੈਰ ਚੁੱਕਕੇ ਸਿੱਧਾ ਖੜੇ ਹੋਣਾ.
अ़. [الف] अलिफ़. संग्या- अ़रबी अते फ़ारसी वरणमाला दा पहिला अॱखर।#२. गणित विदया अनुसार इॱक दा बोधक. देखो, अबजद। ३. अॱला नाउं दा संखेप। ४. नजूम (ज्योतिस) अनुसार ऐतवार दा बोधक। ५. घोड़े दा अलफ़ अॱखर दी तर्हां अगले पैर चुॱकके सिॱधा खड़े होणा.
ਦੇਖੋ, ਅਲਫ਼....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [فارسی] ਫ਼ਾਰਿਸੀ. ਸੰਗ੍ਯਾ- ਪਾਰਸ ਦੇਸ਼ ਦੀ ਭਾਸਾ. ਫ਼ਾਰਿਸੀ ਦੀਆਂ ਸੱਤ ਕਿਸਮਾਂ ਹਨ- ਫ਼ਾਰਿਸੀ. ਪਹਲਵੀ, ਦਰੀ, ਹਰਵੀ, ਜ਼ਾਬੁਲੀ, ਸਕਜ਼ੀ ਅਤੇ ਸਗਦੀ। ੨. ਫ਼ਾਰਿਸ ਦਾ ਵਸਨੀਕ। ੩. ਦੇਖੋ, ਪਾਰਸੀ....
ਸੰਗ੍ਯਾ- ਵਰਣ (ਅੱਖਰਾਂ) ਦੀ ਮਾਲਾ (ਪੰਕ੍ਤਿ) ਹਰੂਫ਼ੇ ਤਹੱਜੀ. ਸਿਹਰਫੀ, ਪੈਂਤੀ ਆਦਿ. Alphabet। ੨. ਬਾਵਨ ਅੱਖਰੀ....
ਦੇਖੋ, ਪਹਲਾ। ੨. ਕ੍ਰਿ. ਵਿ- ਪਹਲੇ. ਪੇਸ਼ਤਰ. ਪਹਿਲਾਂ. "ਪਹਿਲਾ ਸੁਚਾ ਆਪਿ ਹੁਇ." (ਵਾਰ ਆਸਾ)...
ਦੇਖੋ, ਅਖਰ....
ਸੰ. ਵਿ- ਗਿਣਿਆ ਹੋਇਆ। ੨. ਸੰਗ੍ਯਾ- ਹਿਸਾਬ। ੩. ਉਹ ਸ਼ਾਸਤ੍ਰ, ਜਿਸ ਵਿੱਚ ਹਿਸਾਬ ਦਾ ਨਿਰਣਾ ਹੋਵੇ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਵਿ- ਗਿਆਨ ਕਰਾਉਣ ਵਾਲਾ। ੨. ਜਗਾਉਣ ਵਾਲਾ....
ਅ਼. [ابجد] ਸੰਗ੍ਯਾ- ਅਲਿਫ਼ ਬੇ ਜੀਮ ਦਾਲ ਆਦਿ ਅੱਖਰਾਂ ਦਾ ਕ੍ਰਮ। ੨. ਵਰਣਮਾਲਾ। ੩. ਗਿਣਤੀ ਦਾ ਇੱਕ ਸੰਕੇਤ ਜਿਸ ਦੇ ਮੁਢ "ਅਬਜਦ" ਸ਼ਬਦ ਹੈ. ਇਹ ਗਿਣਤੀ ਇਉਂ ਹੈ:-:%ਕਵੀ ਜਦ ਛੰਦਰਚਨਾ ਵਿੱਚ ਸੰਮਤ ਲਿਖਦੇ ਹਨ, ਤਦ ਦੋ ਅਰਥ ਬੋਧਕ ਅਜਿਹੇ ਸ਼ਬਦ ਵਰਤਦੇ ਹਨ ਜਿਨ੍ਹਾਂ ਵਿੱਚ ਇਹ ਅੱਖਰ ਗਿਣਤੀ ਦਾ ਭੀ ਕੰਮ ਦੇਣ....
ਵਿ- ਕੱਚਾ. ਅਪਕ੍ਵ। ੨. ਸੰਗ੍ਯਾ- ਅੱਲਾ. ਰੱਬ. ਕਰਤਾਰ. ਦੇਖੋ, ਅਲਾ....
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....
ਅ਼. [نجوُم] ਸੰਗ੍ਯਾ- ਨਜਮ (ਨਕ੍ਸ਼੍ਤ੍ਰ) ਦਾ ਬਹੁਵਚਨ. ਤਾਰੇ। ੨. ਤਾਰਿਆਂ ਦੇ ਜਾਣਨ ਦਾ ਇ਼ਲਮ ਜ੍ਯੋਤਿਸਵਿਦ੍ਯਾ....
ਅ਼. [الف] ਅਲਿਫ਼. ਸੰਗ੍ਯਾ- ਅ਼ਰਬੀ ਅਤੇ ਫ਼ਾਰਸੀ ਵਰਣਮਾਲਾ ਦਾ ਪਹਿਲਾ ਅੱਖਰ।#੨. ਗਣਿਤ ਵਿਦਯਾ ਅਨੁਸਾਰ ਇੱਕ ਦਾ ਬੋਧਕ. ਦੇਖੋ, ਅਬਜਦ। ੩. ਅੱਲਾ ਨਾਉਂ ਦਾ ਸੰਖੇਪ। ੪. ਨਜੂਮ (ਜ੍ਯੋਤਿਸ) ਅਨੁਸਾਰ ਐਤਵਾਰ ਦਾ ਬੋਧਕ। ੫. ਘੋੜੇ ਦਾ ਅਲਫ਼ ਅੱਖਰ ਦੀ ਤਰ੍ਹਾਂ ਅਗਲੇ ਪੈਰ ਚੁੱਕਕੇ ਸਿੱਧਾ ਖੜੇ ਹੋਣਾ....
ਸੰਗ੍ਯਾ- ਪਦ. ਚਰਨ. "ਪੈਰ ਧੋਵਾਂ ਪਖਾ ਫੇਰਦਾ." (ਸ੍ਰੀ ਮਃ ੫) ੨. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. "ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ." (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩. ਵਿ- ਪਰਲਾ. ਦੂਸਰਾ ਕਿਨਾਰਾ. "ਪਾਯੋ ਨਾ ਜਾਇ ਜਿਹ ਪੈਰ ਪਾਰ." (ਅਕਾਲ) ੪. ਵਿਸਤੀਰਣ. "ਪੈਰ ਪਰਾਗ ਰਹੀ ਹੈ ਬੈਸਾਖ." (ਕ੍ਰਿਸਨਾਵ)...
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...