amangalaअमंगल
ਸੰਗ੍ਯਾ- ਮੰਗਲ ਦੇ ਵਿਰੁੱਧ. ਮੰਗਲ ਦਾ ਅਭਾਵ। ੨. ਇਰੰਡ ਦਾ ਬੂਟਾ। ੩. ਵਿ- ਅਸ਼ੁਭ. ਬੁਰਾ.
संग्या- मंगल दे विरुॱध. मंगल दा अभाव। २. इरंड दा बूटा। ३. वि- अशुभ. बुरा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਆਨੰਦ. ਖ਼ੁਸ਼ੀ. ਦੇਖੋ, ਮੰਗ ੪. "ਮੰਗਲ ਸੂਖ ਕਲਿਆਣ ਤਿਥਾਈਂ." (ਪ੍ਰਭਾ ਅਃ ਮਃ ੫)#੨. ਉਤਸਵ. "ਮੰਗਲਸਾਜੁ ਭਇਆ ਪ੍ਰਭੁ ਅਪਨਾ ਗਾਇਆ." (ਬਿਲਾ ਛੰਤ ਮਃ ੫)#੩. ਸੌਭਾਗ੍ਯਤਾ. ਖ਼ੁਸ਼ਨਸੀਬੀ। ੪. ਗ੍ਰੰਥ ਦੇ ਮੁੱਢ ਕਰਤਾਰ ਅਤੇ ਇਸ੍ਟਦੇਵਤਾ ਦਾ ਨਿਰਵਿਘਨ ਸਮਾਪਤੀ ਲਈ ਕੀਤਾ ਆਰਾਧਨ. ਦੇਖੋ, ਮੰਗਲਾਚਰਣ।#੫. ਪ੍ਰਿਥਿਵੀ ਦਾ ਪੁਤ੍ਰ ਮੰਗਲ ਗ੍ਰਹ, ਜਿਸ ਦੇ ਨਾਮ ਤੋਂ ਮੰਗਲਵਾਰ ਹੈ. Mars. ਕਵੀਆਂ ਨੇ ਇਸ ਦਾ ਲਾਲ ਰੰਗ ਵਰਣਨ ਕੀਤਾ ਹੈ, ਇਸੇ ਲਈ ਲਾਲ ਤਿਲਕ ਨੂੰ ਮੰਗਲ ਦਾ ਦ੍ਰਿਸ੍ਟਾਂਤ ਦਿੱਤਾ ਹੈ. ਇਸ ਦੇ ਨਾਮ ਭੌਮ, ਮਹੀਸੁਤ, ਲੋਹਿਤਾਂਗ, ਵਕ, ਕੁਜ, ਅੰਗਾਰਕ ਆਦਿ ਅਨੇਕ ਹਨ.#"ਟੀਕਾ ਸੁ ਚੰਡ ਕੇ ਭਾਲ ਮੇ ਦੀਨੋ. ×××#ਮਾਨਹੁ ਚੰਦ ਕੇ ਮੰਡਲ ਮੇ ਸੁਭ ਮੰਗਲ ਆਨ ਪ੍ਰਵੇਸਹਿ ਕੀਨੋ." (ਚੰਡੀ ੧)#ਦੁਰਗਾ ਦਾ ਮੁਖ ਚੰਦ੍ਰਮਾ ਅਤੇ ਲਾਲ ਟਿੱਕਾ ਮੰਗਲ ਹੈ.#ਬ੍ਰਹਮ੍ਵੈਵਰਤਪੁਰਾਣ ਵਿੱਚ ਲਿਖਿਆ ਹੈ ਕਿ ਵਿਸਨੁ ਦੇ ਵੀਰਯ ਤੋਂ ਮੰਗਲ ਪ੍ਰਿਥਿਵੀ ਦਾ ਪੁਤ੍ਰ ਹੈ. ਪਦਮਪੁਰਾਣ ਵਿਸਨੁ ਦੇ ਪਸੀਨੇ ਤੋਂ ਉਤਪੱਤੀ ਦੱਸਦਾ ਹੈ. ਮਤਸ੍ਯਪੁਰਾਣ ਦੇ ਲੇਖ ਅਨੁਸਾਰ ਵੀਰਭਦ੍ਰ ਹੀ ਮੰਗਲ ਨਾਮ ਤੋਂ ਪ੍ਰਸਿੱਧ ਹੋਇਆ. ਵਾਮਨਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਵਜੀ ਦੇ ਮੂੰਹ ਵਿੱਚੋਂ ਡਿਗੇ ਥੁੱਕ ਦੇ ਕਣਕੇ ਤੋਂ ਮੰਗਲ ਜੰਮਿਆ।#੬. ਮੰਗਲਵਾਰ. "ਮੰਗਲ ਮਾਇਆ ਮੋਹੁ ਉਪਾਇਆ." (ਬਿਲਾ ਮਃ ੩. ਵਾਰ ੭)#੭. ਖ਼ੁਸ਼ੀ ਦਾ ਗੀਤ. "ਮੰਗਲ ਗਾਵਹੁ ਨਾਰੇ." (ਸੂਹੀ ਛੰਤ ਮਃ ੧)#੮. ਗੋਰਖਨਾਥ ਦਾ ਚੇਲਾ ਇੱਕ ਸਿੱਧ, ਜੋ ਗੁਰੂ ਨਾਨਕਦੇਵ ਵਿੱਚ ਸ਼੍ਰੱਧਾ ਰਖਦਾ ਸੀ- "ਮੰਗਲ ਬੋਲਤ, ਹੇ ਗੁਰ ਗੋਰਖ! ਪੂਰਨ ਸੋ ਜੁਗਿਯਾ ਸਬ ਲਾਯਕ." (ਨਾਪ੍ਰ)#੯. ਗੁਰੂ ਅਰਜਨਦੇਵ ਦਾ ਇੱਕ ਪਰੋਪਕਾਰੀ ਸਿੱਖ. ਢਿੱਲੀ ਮੰਗਲ ਗੁਰੁ ਢਿਗ ਆਏ। ਬੰਦਨ ਕਰ ਸੁਭ ਦਰਸਨ ਪਾਏ." (ਗੁਪ੍ਰਸੂ)#੧੦. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੇ ਦਰਬਾਰ ਭਾਸਾ ਦੀ ਉੱਤਮ ਕਵਿਤਾ ਕਰਦਾ ਸੀ. ਇਸ ਨੇ ਮਹਾਭਾਰਤ ਦੇ ਸ਼ਲ੍ਯ ਪਰਵ ਦਾ ਮਨੋਹਰ ਅਨੁਵਾਦ (ਉਲਥਾ) ਕੀਤਾ ਹੈ. ਯਥਾ-#ਗੁਰੂ ਗੋਬਿਁਦ ਮਨ ਹਰਖ ਹਨਐ ਮੰਗਲ ਲਿਯੋ ਬੁਲਾਇ,#ਸ਼ਲ੍ਯ ਪਰਬ ਆਗ੍ਯਾ ਕਰੀ ਲੀਜੈ ਤੁਰਤ ਬਨਾਇ.#ਸੰਬਤ ਸਤ੍ਰਹਸੈ ਬਰਖ ਤ੍ਰੇਪਨ¹ ਬੀਤਨਹਾਰ,#ਮਾਧਵ ਰਿਤੁ ਤਿਥਿ ਤ੍ਰੌਦਸੀ ਤਾਂ ਦਿਨ ਮੰਗਲਵਾਰ.#ਸ਼ਲ੍ਯ ਪਰਬ ਭਾਸਾ ਭਯੋ ਗੁਰੂ ਗੋਬਿਁਦ ਕੇ ਰਾਜ,#ਅਰਬ ਖਰਬ ਬਹੁ ਦਰਬ ਦੈ ਕਰਿ ਕਵਿਜਨ ਕੋ ਕਾਜ.#ਜੌਲੌ ਧਰਨਿ ਅਕਾਸ ਗਿਰਿ ਚੰਦ ਸੂਰ ਸੁਰ ਇੰਦ,#ਤੌਲੌ ਚਿਰਜੀਵੈ ਜਗਤ ਸਾਹਿਬ ਗੁਰੁ ਗੋਬਿੰਦ.#ਕ਼ਬਿੱਤ#ਆਨਁਦ ਦਾ ਵਾਜਾ ਨਿਤ ਵੱਜਦਾ ਅਨੰਦਪੁਰ#ਸੁਣ ਸੁਣ ਸੁਧ ਭੁਲਦੀਏ ਨਰਨਾਹ ਦੀ,#ਭੌ ਭਿਆ ਭਭੀਖਣੇ ਨੂੰ ਲੰਕਾਗੜ ਵੱਸਣੇ ਦਾ#ਫੇਰ ਅਸਵਾਰੀ ਆਂਵਦੀਏ ਮਹਾਬਾਹ² ਦੀ,#ਬਲ ਛੱਡ ਬਲਿ ਜਾਇ ਛਪਿਆ ਪਤਾਲ ਵਿੱਚ#ਫਤੇ ਦੀ ਨਿਸ਼ਾਨੀ ਜੈਂਦੇ ਦ੍ਵਾਰ ਦਰਗਾਹ ਦੀ,#ਸਵਣੇ ਨਾ ਦੇਂਦੀ ਸੁਖ ਦੁੱਜਨਾਂ ਨੂੰ ਰਾਤ ਦਿਨ#ਨੌਬਤ ਗੋਬਿੰਦਸਿੰਘ ਗੁਰੂ ਪਾਤਸ਼ਾਹ ਦੀ.³#੧੧ ਡਿੰਗ- ਅਗਨਿ. ਅੱਗ....
ਦੇਖੋ, ਬਿਰੁੱਧ....
ਸੰ. ਸੰਗ੍ਯਾ- ਨਾ ਹੋਣਾ. ਨੇਸ੍ਤੀ. ਵਿਦ੍ਵਾਨਾ ਨੇ ਅਭਾਵ ਦੇ ਪੰਜ ਭੇਦ ਮੰਨੇ ਹਨ-#ਉ. ਪ੍ਰਾਗਭਾਵ. ਪ੍ਰਾਕ- ਅਭਾਵ. ਕਿਸੇ ਵਸਤੁ ਦਾ ਪਹਿਲੇ ਕਾਲ ਵਿੱਚ ਨਾ ਹੋਣਾ. ਜੈਸੇ- ਲੋਹੇ ਵਿੱਚ ਤਲਵਾਰ ਬਣਨ ਤੋਂ ਪਹਿਲਾਂ ਮੌਜੂਦਾ ਸ਼ਕਲ ਦੀ ਤਲਵਾਰ ਦਾ ਅਭਾਵ ਸੀ.#ਅ. ਪ੍ਰਧਵੰਸਾ ਭਾਵ. ਜੋ ਵਸਤੁ ਦੇ ਨਾਸ਼ ਹੋਣ ਤੋਂ ਉਸ ਦਾ ਅਭਾਵ ਹੋਵੇ, ਜੈਸੇ- ਆਤਿਸ਼ਬਾਜ਼ੀ ਜਲਕੇ ਭਸਮ ਹੋ ਗਈ.#ੲ. ਅਨ੍ਯੋਨ੍ਯਾਭਾਵ. ਪਰਸਪਰ ਅਭਾਵ. ਇੱਕ ਪਦਾਰਥ ਦਾ ਦੂਜੇ ਦਾ ਰੂਪ ਨਾ ਹੋਣਾ. ਜੈਸੇ ਗਧਾ ਗਊ ਨਹੀਂ ਅਤੇ ਗਊ ਗਧਾ ਰੂਪ ਨਹੀਂ. ਅਰਥਾਤ ਗਧੇ ਵਿੱਚ ਗਾਂ ਦਾ ਅਤੇ ਗਾਂ ਵਿੱਚ ਗਧੇ ਦਾ ਅਭਾਵ ਹੈ.#ਸ. ਅਤ੍ਯੰਤਾਭਾਵ. ਸਭ ਸਮਿਆਂ ਵਿੱਚ ਕਿਸੇ ਵਸਤੁ ਦਾ ਨਾ ਹੋਣਾ. ਜੈਸੇ- ਸਹੇ ਦਾ ਸਿੰਗ, ਆਕਾਸ਼ ਦਾ ਫੁੱਲ ਆਦਿ.#ਹ. ਸਾਮਯਿਕਾ ਭਾਵ. ਕਿਸੇ ਸਮੇਂ ਕਿਸੇ ਪਦਾਰਥ ਦੇ ਹੋਣ ਪੁਰ ਭੀ ਨਾ ਮੌਜੂਦਗੀ ਹੋਣ ਕਰਕੇ ਅਭਾਵ ਹੋਣਾ. ਜੈਸੇ- ਘੜਾ ਹੋਣ ਪੁਰ ਭੀ ਕਿਸੇ ਥਾਂ ਤੋਂ ਘੜਾ ਲੈਜਾਣ ਤੋਂ ਘੜੇ ਦਾ ਅਭਾਵ ਹੈ। ੨. ਬੁਰਾ ਖ਼ਿਆਲ. ਮੰਦ ਸੰਕਲਪ। ੩. ਅਸ਼੍ਰੱਧਾ....
ਦੇਖੋ, ਏਰੰਡ. "ਤੁਮ ਚੰਦਨ ਹਮ ਇਰੰਡ ਬਾਪੁਰੇ." (ਆਸਾ ਰਵਿਦਾਸ)...
ਸੰਗ੍ਯਾ- ਸੰ. ਵਿਟਪ. ਬਿਰਛ. ਪੌਧਾ. "ਮਿਲਿ ਪਾਣੀ ਜਿਉ ਹਰੇ ਬੂਟ." (ਬਸੰ ਮਃ ੫) "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ....
ਸੰ. ਵਿ- ਜੋ ਸ਼ੁਭ (ਚੰਗਾ) ਨਹੀਂ. ਬੁਰਾ। ੨. ਸੰਗ੍ਯਾ- ਅਮੰਗਲ. ਅਹਿਤ....
ਵਿ- ਖ਼ਰਾਬ. ਮੰਦ. ਜੋ ਚੰਗਾ ਨਹੀਂ. "ਬੁਰਾ ਭਲਾ ਨ ਪਛਾਣਦੀ." (ਸ੍ਰੀ ਮਃ ੫) ੨. ਸੰਗ੍ਯਾ- ਵਿਧਵਾ ਹੋਣ ਪੁਰ ਮਾਪਿਆਂ ਵੱਲੋਂ ਇਸਤ੍ਰੀ ਨੂੰ ਮਿਲਿਆ ਧਨ ਵਸਤ੍ਰ ਗਹਿਣੇ ਆਦਿ ਸਾਮਾਨ। ੩. ਅੰਗੂਠੇ ਅਤੇ ਉਂਗਲ ਦਾ ਪਾਕਾ. ਦੇਖੋ, ਬੁਰਨਾਮਾ....