abhichāraअभिचार
ਸੰ. ਤੰਤ੍ਰਸ਼ਾਸਤ੍ਰ ਅਨੁਸਾਰ ਮਾਰਣ, ਮੋਹਨ, ਸਤੰਭਨ, ਵਿਦ੍ਵੇਸਣ, ਉੱਚਾਟਨ ਅਤੇ ਵਸ਼ੀਕਰਣ ਇਹ ਛੀ ਪ੍ਰਕਾਰ ਦਾ ਉਪਦ੍ਰਵ ਕਰਮ. ਦੇਖੋ, ਅਬਿਚਾਰ ੪. ਅਤੇ ੫.
सं. तंत्रशासत्र अनुसार मारण, मोहन, सतंभन, विद्वेसण, उॱचाटन अते वशीकरण इह छी प्रकार दा उपद्रव करम. देखो, अबिचार ४. अते ५.
ਸੰ. तन्त्र शास्त्र. ਸੰਗ੍ਯਾ- ਉਹ ਸ਼ਾਸਤ੍ਰ. ਜਿਸ ਵਿੱਚ ਜਾਦੂ ਟੂਣੇ ਅਤੇ ਮੰਤ੍ਰਾਂ ਦੀ ਸ਼ਕਤਿ ਦਾ ਵਰਣਨ ਹੈ, ਅਰ ਸ਼ਕਤਿ ਦੀ ਉਪਾਸਨਾ ਪ੍ਰਧਾਨ ਹੈ. ਇਹ ਸ਼ਾਸਤ੍ਰ ਸ਼ਿਵ ਦੀ ਰਚਨਾ ਦੱਸੀ ਜਾਂਦੀ ਹੈ. ਸੰਸਕ੍ਰਿਤ ਵਿੱਚ ਇਸ ਵਿਸਯ ਦੇ ਅਨੇਕ ਗ੍ਰੰਥ ਹਨ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰਗ੍ਯਾ- ਉਹ ਮਸਾਲਾ ਹੈ, ਜੋ ਪਕਾਉਣ ਵੇਲੇ ਸਖ਼ਤ ਚੀਜ਼ ਨੂੰ ਗਾਲ ਦੇਵੇ. "ਖਟਤੁਰਸੀ ਮੁਖਿ ਬੋਲਣਾ, ਮਾਚਣ ਨਾਦ ਕੀਏ." (ਸ੍ਰੀ ਮਃ ੧) "ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ ਨ ਜਾਇ." (ਮਃ ੧. ਵਾਰ ਮਾਝ) ੨. ਧਾਤੁ ਦੇ ਪਿਘਾਰਨ ਦੀ ਭੱਠੀ। ੩. ਉਲਟਾ ਅਸਰ ਰੱਖਣ ਵਾਲੀ ਦਵਾਈ. ਤਿਰਿਯਾਕ. antidote. ੪. ਸੰ. ਵਧ (ਕਤਲ) ਕਰਨ ਦੀ ਕ੍ਰਿਯਾ. ਹਤ੍ਯਾ। ੫. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਮੰਤ੍ਰ ਪ੍ਰਯੋਗ....
ਸੰ. ਵਿ- ਬੇਹੋਸ਼ ਕਰਨ ਵਾਲਾ। ੨. ਮੋਹਿਤ ਕਰਨ ਵਾਲਾ. "ਮੋਹਨ ਨਾਮ ਸਦਾ ਰਵਿਰਹਿਓ." (ਗਉ ਅਃ ਮਃ ੫) ੩. ਸੰਗ੍ਯਾ- ਕਾਮਦੇਵ ਦਾ ਇੱਕ ਤੀਰ। ੪. ਬੇਹੋਸ਼ ਕਰਨ ਦੀ ਕ੍ਰਿਯਾ। ੫. ਗੁਮਰਾਹ ਕਰਨਾ। ੬. ਭੁਲਾਉਣਾ. ਧੋਖੇ ਵਿੱਚ ਫਸਾਉਣਾ। ੭. ਬਾਬਾ ਮੋਹਨ. ਸ਼੍ਰੀ ਗੁਰੂ ਅਮਰਦਾਸ ਜੀ ਦਾ ਵਡਾ ਸੁਪੁਤ੍ਰ, ਜਿਸ ਦਾ ਜਨਮ ਸੰਮਤ ੧੫੯੩ ਵਿੱਚ ਹੋਇਆ. ਇਸੇ ਮਹਾਤਮਾ ਤੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਸੰਮਤ ੧੬੬੦ ਵਿੱਚ ਗੁਰਬਾਣੀ ਦੀਆਂ ਪੋਥੀਆਂ ਲੈ ਗਏ ਸਨ. ਇਨ੍ਹਾਂ ਨੇ ਸਾਰੀ ਅਵਸਥਾ ਗੋਇੰਦਵਾਲ ਰਹਿਕੇ ਵਿਤਾਈ. "ਮੋਹਨ ਤੇਰੇ ਊਚੇ ਮੰਦਿਰ ਮਹਿਲ ਅਪਾਰਾ." (ਗਉ ਛੰਤ ਮਃ ੫) ਇਸ ਥਾਂ ਮੋਹਨ ਸ਼ਬਦ ਦੇ ਦੋ ਅਰਥ ਹਨ ਕਰਤਾਰ ਅਤੇ ਬਾਬਾ ਮੋਹਨ। ੮. ਅਮ੍ਰਿਤਸਰ ਨਿਵਾਸੀ ਸੁਇਨੀ ਗੋਤ ਦੇ ਖਤ੍ਰੀ ਗੁਰਮੁਖ ਦਾ ਪੁਤ੍ਰ, ਜਿਸ ਨੂੰ ਬਾਬਾ ਅਟਲ ਜੀ ਨੇ ਪ੍ਰਾਣ ਬਖਸ਼ੇ ਸਨ। ੯. ਢਾਕਾ ਨਿਵਾਸੀ ਸ਼੍ਰੀ ਗੁਰੂ ਅਰਜਨਦੇਵ ਦਾ ਉਪਕਾਰੀ ਸਿੱਖ। ੧੦. ਰੂਪਚੰਦ ਦਾ ਪਿਤਾ ਅਤੇ ਫੂਲ ਦਾ ਦਾਦਾ ਚੌਧਰੀ ਮੋਹਨ, ਜਿਸ ਨੇ ਆਪਣੇ ਵਡੇਰੇ ਦੇ ਨਾਮ ਪੁਰ ਮੇਹਰਾਜ ਗ੍ਰਾਮ ਵਸਾਇਆ. ਦੇਖੋ, ਬਾਹੀਆ ਅਤੇ ਮੇਹਰਾਜ। ੧੧. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੨. ਪੁਰ, ਅੰਤ ਰਗਣ .#ਉਦਾਹਰਣ-#ਧਰਦਾੜ੍ਹ ਜ੍ਯੋਂ ਰਣ ਗਾੜ੍ਹ ਹਨਐ,#ਤ੍ਰਯ ਲੋਕ ਜੀਤ ਸਭੈ ਲਿਯੇ,#ਬਹੁ ਦਾਨ ਦੈ ਸਨਮਾਨ ਸੇਵਕ,#ਭੇਜ ਭੇਜ ਤਹਾਂ ਦਿਯੇ. ×××#(ਕਲਕੀ)#ਦੇਖੋ, "ਹਰਿਗੀਤਿਕਾ" ਦਾ ਪਹਿਲਾ ਰੂਪ.#(ਅ) ਕੇਸ਼ਵਦਾਸ ਨੇ "ਰਾਮਚੰਦ੍ਰਿਕਾ" ਵਿੱਚ ਮੋਹਨ ਦਾ ਸਰੂਪ ਦਿੱਤਾ ਹੈ-#ਪ੍ਰਤਿ ਚਰਣ ਭ, ਨ, ਜ, ਯ. , , , #ਉਦਾਹਰਣ-#ਸੁੰਦਰ ਵਪੁ ਅਤਿ ਸ਼੍ਯਾਮਲ ਸੋਹੈ,#ਦੇਖਤ ਸੁਰ ਨਰ ਕੋ ਮਨ ਮੋਹੈ. ×××#(ੲ) ਮੋਹਨ ਦਾ ਤੀਜਾ ਰੂਪ- ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ, ੧੩- ੧੦ ਪੁਰ ਵਿਸ਼੍ਰਾਮ. ਅੰਤ ਦੋ ਗੁਰੁ.#ਜੋ ਗੁਰੁ ਗੋਪੇ ਆਪਣਾ, ਸੋ ਠੌਰ ਨ ਪਾਵੈ,#ਚੌਰਾਸੀ ਭਟਕਤਾ ਫਿਰੈ, ਮਨ ਸਾਂਤਿ ਨ ਆਵੈ. ××#ਜੇ ਤੁਕ ਦੇ ਅੰਤ ਦੀ ਥਾਂ ਵਿਚਕਾਰ ਅਨੁਪ੍ਰਾਸ ਹੋਵੇ, ਤਦ ਇਹ ੨੩ ਮਾਤ੍ਰਾ ਦਾ ਸਿਰਖਿੰਡੀ (ਸ਼੍ਰੀਖੰਡ) ਬਣ ਜਾਂਦਾ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਕ਼ਾਬੂ ਕਰਨ ਦੀ ਕ੍ਰਿਯਾ। ੨. ਤੰਤ੍ਰਸ਼ਾਸਤ੍ਰ ਅਨੁਸਾਰ ਵਸ਼ ਕਰਨ ਵਾਲਾ ਮੰਤ੍ਰ....
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਸੰ. उपद्रव. ਸੰਗ੍ਯਾ- ਉਤਪਾਤ. ਵਿਘਨ. "ਮਿਟੇ ਉਪਦ੍ਰਹ ਮਨ ਤੇ ਬੈਰ." (ਆਸਾ ਮਃ ੫) ੨. ਊਧਮ. ਦੰਗਾ। ੩. ਮੁਸੀਬਤ. ਵਿਪਦਾ....
ਸੰ. ਕ੍ਰਮ. ਸੰਗ੍ਯਾ- ਡਿੰਗ. ਕ਼ਦਮ. ਡਗ. ਡੇਢ ਗਜ ਪ੍ਰਮਾਣ. ਤਿੰਨ ਹੱਥ ਦੀ ਲੰਬਾਈ. "ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ." (ਚਉਬੋਲੇ ਮਃ ੫) ੨. ਸੰ. ਕਰ੍ਮ. ਕੰਮ. ਕਾਮ. ਜੋ ਕਰਨ ਵਿੱਚ ਆਵੇ ਸੋ ਕਰਮ. "ਕਰਮ ਕਰਤ ਹੋਵੈ ਨਿਹਕਰਮ." (ਸੁਖਮਨੀ)#ਵਿਦ੍ਵਾਨਾਂ ਨੇ ਕਰਮ ਦੇ ਤਿੰਨ ਭੇਦ ਥਾਪੇ ਹਨ-#(ੳ) ਕ੍ਰਿਯਮਾਣ, ਜੋ ਹੁਣ ਕੀਤੇ ਜਾ ਰਹੇ ਹਨ.#(ਅ) ਪ੍ਰਾਰਬਧ, ਜਿਨ੍ਹਾਂ ਅਨੁਸਾਰ ਇਹ ਵਰਤਮਾਨ ਦੇਹ ਪ੍ਰਾਪਤ ਹੋਈ ਹੈ.#(ੲ) ਸੰਚਿਤ, ਉਹ ਜੋ ਜਨਮਾਂ ਦੇ ਬਾਕੀ ਚਲੇ ਆਉਂਦੇ ਹਨ, ਜਿਨ੍ਹਾਂ ਦਾ ਭੋਗ ਅਜੇ ਨਹੀਂ ਭੋਗਿਆ। ੩. ਵਿ कर्भिन ਕਰਮੀ. ਕਰਮ ਕਰਨ ਵਾਲਾ. "ਕਉਣ ਕਰਮ ਕਉਣ ਨਿਹਕਰਮਾ?" (ਮਾਝ ਮਃ ੫) ੪. ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਥਾਂ ਕਰ ਮੇਂ (ਹੱਥ ਵਿੱਚ) ਦੀ ਥਾਂ ਭੀ ਕਰਮ ਸ਼ਬਦ ਆਇਆ ਹੈ. ਦੇਖੋ, ਮੁਖਖੀਰੰ ੫. ਅ਼ਮਲ. ਕਰਣੀ. "ਮਨਸਾ ਕਰਿ ਸਿਮਰੰਤੁ ਤੁਝੈ x x x ਬਾਚਾ ਕਰਿ ਸਿਮਰੰਤੁ ਤੁਝੈ x x x ਕਰਮ ਕਰਿ ਤੁਅ ਦਰਸ ਪਰਸ." (ਸਵੈਯੇ ਮਃ ੪. ਕੇ)#੬. ਅ਼. [کرم] ਉਦਾਰਤਾ। ੭. ਕ੍ਰਿਪਾ. ਮਿਹਰਬਾਨੀ. "ਨਾਨਕ ਰਾਖਿਲੇਹੁ ਆਪਨ ਕਰਿ ਕਰਮ." (ਸੁਖਮਨੀ) "ਆਵਣ ਜਾਣ ਰਖੇ ਕਰਿ ਕਰਮ." (ਗਉ ਮਃ ੫) "ਨਾਨਕ ਨਾਮ ਮਿਲੈ ਵਡਿਆਈ ਏਦੂ ਊਪਰਿ ਕਰਮ ਨਹੀਂ." (ਰਾਮ ਅਃ ਮਃ ੧)...
ਸੰਗ੍ਯਾ- ਵਿਚਾਰ ਦਾ ਅਭਾਵ. ਅਗ੍ਯਾਨ. "ਰਚਿਓ ਬਿਚਾਰ ਅਬਿਚਾਰ." (ਅਕਾਲ) ੨. ਵਿ- ਵਿਚਾਰਹੀਨ. ਮੂਰਖ. "ਤੈਂ ਅਬਿਚਾਰ ਜੜ੍ਹ! ਕਰਤਾਰ ਕਾਹਿ ਨ ਮਾਨ." (ਪਾਰਸਾਵ) ੩. ਕ੍ਰਿ. ਵਿ- ਬਿਨਾ ਸੋਚੇ. ਗਿਣਤੀ ਕੀਤੇ ਬਿਨਾ. "ਲੱਛ ਲੱਛ ਤੁਰੰਗ ਏਕਹਿ ਦੀਜੀਐ ਅਬਿਚਾਰ." (ਪਾਰਸਾਵ) ੪. ਸੰ. ਅਭਿਚਾਰ. ਸੰਗ੍ਯਾ- ਅਥਰਵ ਵੇਦ ਅਨੁਸਾਰ ਪਸ਼ੂ ਹਿੰਸਾ ਕਰਮ. ਬਲਿਦਾਨ ਦੀ ਰੀਤਿ. "ਪੜ੍ਹ ਬੇਦ ਮੰਤ੍ਰ ਅਬਿਚਾਰ." (ਗ੍ਯਾਨ) ੫. ਤੰਤ੍ਰਸ਼ਾਸਤ੍ਰ ਅਨੁਸਾਰ ਮਾਰਣ, ਮੋਹਨ, ਸਤੰਭਨ, ਵਿਦ੍ਵੇਸਣ, ਉੱਚਾਟਨ ਅਤੇ ਵਸ਼ੀਕਰਣ ਇਹ ਛੀ ਕਰਮ....