afātaअफ़ात
ਅ਼. [آفات] ਆਫ਼ਾਤ. ਆਫ਼ਤ ਦਾ ਬਹੁਵਚਨ. ਉਪਦ੍ਰਵ. ਮੁਸੀਬਤਾਂ. "ਹੋਰ ਅਫਾਤ ਪਰੀ ਅਤਿ ਦੀਰਘ." (ਗੁਪ੍ਰਸੂ)
अ़. [آفات] आफ़ात. आफ़त दा बहुवचन. उपद्रव. मुसीबतां. "होर अफात परी अति दीरघ." (गुप्रसू)
ਅ਼. [آفات] ਆਫ਼ਤ ਦਾ ਬਹੁ ਵਚਨ. "ਸਰਕਸ਼ ਹਨਐ ਆਫਾਤ ਉਠਾਈ." (ਗੁਪ੍ਰਸੂ)...
ਅ਼. [آفت] ਸੰ. ਆਪਦ. ਸੰਗ੍ਯਾ- ਮੁਸੀਬਤ. ਵਿਪਦਾ। ੨. ਦੁੱਖ. ਕਲੇਸ਼। ੩. ਉਪਦ੍ਰਵ. ਫਸਾਦ....
ਸੰਗ੍ਯਾ- ਇੱਕ ਤੋਂ ਅਧਿਕ ਦਾ ਗ੍ਯਾਨ ਕਰਾਉਣ ਵਾਲਾ ਸ਼ਬਦ. ਜਮਾਂ ਦਾ ਸੀਗ਼ਾ (Plural). ਜੈਸੇ- ਇੱਕ ਵਚਨ ਦੇਵਤਾ ਦਾ ਬਹੁਵਚਨ ਦੇਵਤੇ....
ਸੰ. उपद्रव. ਸੰਗ੍ਯਾ- ਉਤਪਾਤ. ਵਿਘਨ. "ਮਿਟੇ ਉਪਦ੍ਰਹ ਮਨ ਤੇ ਬੈਰ." (ਆਸਾ ਮਃ ੫) ੨. ਊਧਮ. ਦੰਗਾ। ੩. ਮੁਸੀਬਤ. ਵਿਪਦਾ....
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਅ਼. [آفات] ਆਫ਼ਾਤ. ਆਫ਼ਤ ਦਾ ਬਹੁਵਚਨ. ਉਪਦ੍ਰਵ. ਮੁਸੀਬਤਾਂ. "ਹੋਰ ਅਫਾਤ ਪਰੀ ਅਤਿ ਦੀਰਘ." (ਗੁਪ੍ਰਸੂ)...
ਪਈ. ਪੜੀ. "ਕਹੁ ਨਾਨਕ ਮੇਰੀ ਪੂਰੀ ਪਰੀ" (ਬਿਲਾ. ਮਃ ੫) ੨. ਪਰਾਂ (ਪੰਖਾਂ) ਵਾਲਾ. ਪਰਿੰਦਹ. ਪਕ੍ਸ਼ੀ. "ਕਿਸੂ ਪਰੀ ਕੇ ਪੰਖਨ ਲ੍ਯਾਯੋ." (ਗੁਵਿ ੧੦) ੩. ਪੜੀ. ਡਿਗੀ। ੪. ਡਿਗੀ ਹੋਈ. "ਪਰੀ ਮੁਦ੍ਰਿਕਾ ਪਾਈ." (ਚਰਿਤ੍ਰ ੬੪) ੫. ਫ਼ਾ. [پری] ਪਰਸੋਂ. ਆਉਣ ਵਾਲੇ ਦਿਨ ਤੋਂ ਅਗਲਾ ਦਿਨ। ੬. ਸੁੰਦਰ ਇਸਤ੍ਰੀ. "ਕੇਤੇ ਰਾਗ ਪਰੀ ਸਿਉ ਕਹੀਅਨਿ." (ਜਪੁ) ਇਸ ਥਾਂ ਪਰੀ ਤੋਂ ਭਾਵ ਰਾਗਿਣੀ ਹੈ। ੭. ਅਪਸਰਾ. ਹੂਰ....
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਸੰ. ਦੀਰ੍ਘ. ਵਿ- ਲੰਮਾ। ੨. ਚੌੜਾ। ੩. ਵਡਾ। ੪. ਸੰਗ੍ਯਾ- ਤਾਲ ਬਿਰਛ। ੫. ਊਂਟ. ਸ਼ੁਤਰ। ੬. ਦੋ ਮਾਤ੍ਰਾ ਦਾ ਅੱਖਰ. ਗੁਰੁ. "ਆਪਸ ਕਉ ਦੀਰਘ ਕਰਿ ਜਾਨੈ ਅਉਰਨ ਕੋ ਲਗ ਮਾਤ." (ਮਾਰੂ ਕਬੀਰ) ਆਪਣੇ ਤਾਈਂ ਦੀਰਘ (ਗੁਰੁ) ਅਤੇ ਦੂਜਿਆਂ ਨੂੰ ਲਘੁ ਜਾਣਦੇ ਹਨ. ਦੇਖੋ, ਗੁਰੂ ੫....