anangapālaअनंगपाल
ਦੇਖੋ, ਅਨੰਦਪਾਲ ਅਤੇ ਜਯਪਾਲ।#੨. ਅਨੰਗ (ਪ੍ਰਦ੍ਯੁਮਨ) ਨੂੰ ਪਾਲਨ ਵਾਲਾ ਬਲਰਾਮ. ਬਲਭਦ੍ਰ.
देखो, अनंदपाल अते जयपाल।#२. अनंग (प्रद्युमन) नूं पालन वाला बलराम. बलभद्र.
ਲਹੌਰ ਦੇ ਰਾਜਾ ਜੈਪਾਲ ੧. ਦਾ ਪੁਤ੍ਰ. ਇਸ ਦਾ ਦੇਹਾਂਤ ਕਰੀਬ ਸਨ ੧੦੧੩ ਦੇ ਹੋਇਆ ਹੈ. ਇਤਿਹਾਸਕਾਰਾਂ ਨੇ ਇਸ ਦਾ ਨਾਉਂ ਅਨੰਗ ਪਾਲ ਭੀ ਲਿਖਿਆ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਹਿਤਪਾਲ ਦਾ ਪੁਤ੍ਰ ਪੰਜਾਬ ਦਾ ਬ੍ਰਾਹਮਣ ਰਾਜਾ, ਜਿਸ ਦੀ ਰਾਜਧਾਨੀ ਲਹੌਰ ਅਤੇ ਭਟਿੰਡਾ¹ ਸੀ. ਸੁਬਕਤਗੀਨ ਗ਼ਜ਼ਨੀ ਦੇ ਬਾਦਸ਼ਾਹ ਨੇ ਸਨ ੯੮੬ ਵਿੱਚ ਇਸ ਨੂੰ ਭਾਰੀ ਹਾਰ ਦਿੱਤੀ. ਫੇਰ ਸੁਬਕਤਗੀਨ ਦੇ ਪੁਤ੍ਰ ਸੁਲਤ਼ਾਨ ਮਹ਼ਮੂਦ ਨੇ ੨੭ ਨਵੰਬਰ ਸਨ ੧੦੦੧ ਨੂੰ ਜਯਪਾਲ ਨੂੰ ਜਿੱਤਕੇ ਸੰਬੰਧੀਆਂ ਸਮੇਤ ਕੈਦੀ ਕਰ ਲਿਆ. ਜਯਪਾਲ ਨੇ ਮਹ਼ਮੂਦ ਦੀ ਤਾਬੇਦਾਰੀ ਮੰਨਕੇ ਰਿਹਾਈ ਪਾਈ ਅਤੇ ਆਪਣੇ ਪੁਤ੍ਰ ਅਨੰਗਪਾਲ² ਨੂੰ ਰਾਜ ਦੇ ਕੇ ਚਿਤਾ (ਚਿਖਾ) ਵਿੱਚ ਪ੍ਰਵੇਸ਼ ਕਰਕੇ ਦੇਹ ਤ੍ਯਾਗ ਦਿੱਤੀ. ਕਈ ਇਤਿਹਾਸਕਾਰਾਂ ਨੇ ਜਯਪਾਲ ਨੂੰ ਰਾਜਪੂਤ ਅਤੇ ਜੱਟ ਭੀ ਲਿਖਿਆ ਹੈ, ਜਯਪਾਲ ਦੇ ਪ੍ਰਸਿੱਧ ਪੰਡਿਤ ਉਗ੍ਰਭੂਤੀ ਨੇ ਸੰਸਕ੍ਰਿਤ ਦਾ ਉੱਤਮ ਵ੍ਯਾਕਰਣ ਰਚਿਆ ਹੈ.#੨. ਅਨੰਗਪਾਲ ਦਾ ਪੁਤ੍ਰ ਜਯਪਾਲ ੨, ਜੋ ਸਨ ੧੦੧੩ ਵਿੱਚ ਲਹੌਰ ਦੇ ਰਾਜਸਿੰਘਾਸਨ ਤੇ ਬੈਠਾ. ਇਸ ਨੂੰ ਸੁਲਤ਼ਾਨ ਮਹ਼ਮੂਦ ਨੇ ਰਾਵੀ ਦੇ ਕਿਨਾਰੇ ਸਨ ੧੦੨੨ ਵਿੱਚ ਭਾਰੀ ਹਾਰ ਦਿੱਤੀ. ਜਯਪਾਲ ਅਜਮੇਰ ਵੱਲ ਭੱਜ ਗਿਆ ਅਰ ਪੰਜਾਬ ਵਿੱਚ ਮੁਸਲਮਾਨਾਂ ਦੀ ਬਾਦਸ਼ਾਹੀ ਪੱਕੀ ਜਮਗਈ....
ਸੰ. अनङ्ग. ਸੰਗ੍ਯਾ- ਜਿਸ ਦੇ ਅੰਗ (ਦੇਹ) ਨਹੀਂ. ਕਾਮਦੇਵ. ਪੁਰਾਣਕਥਾ ਹੈ ਕਿ ਮਦਨ ਨੇ ਇੱਕ ਵਾਰ ਸ਼ਿਵ ਨੂੰ ਸੰਤਾਪ ਦਿੱਤਾ, ਜਿਸ ਪਰ ਕ੍ਰੋਧਦ੍ਰਿਸ੍ਟਿ ਨਾਲ ਮਹਾਦੇਵ ਨੇ ਉਸ ਨੂੰ ਭਸਮ ਕਰ ਦਿੱਤਾ। ੨. ਵਿ- ਦੇਹ ਰਹਿਤ. "ਅੰਗ ਤੇ ਹੋਇ ਅਨੰਗ ਕਿਨ?" (ਰਾਮਾਵ) ਸ਼ਰੀਰ ਦਾ ਤਿਆਗ ਕਿਉਂ ਨਾ ਹੋ ਜਾਵੇ? ੩. ਵਿਦੇਹ. ਦੇਹ ਅਭਿਮਾਨ ਰਹਿਤ. "ਧਨੁਖ ਧਰ੍ਯੋ ਲੈ ਭਵਨ ਮੇ ਰਾਜਾ ਜਨਕ ਅਨੰਗ." (ਰਾਮਚੰਦ੍ਰਿਕਾ) ਵਿਦੇਹ ਜਨਕ। ੪. ਸੰਗ੍ਯਾ- ਆਕਾਸ਼। ੫. ਮਨ। ੬. ਆਤਮਾ....
ਵਿ- ਬਹੁਤ ਹੋਵੇ ਦ੍ਯੁਮ੍ਨ (ਬਲ) ਜਿਸ ਵਿੱਚ. ਮਹਾ ਬਲੀ। ੨. ਸੰਗ੍ਯਾ- ਕਾਮ. ਅਨੰਗ, ਜੋ ਬਲਵਾਨਾਂ ਨੂੰ ਭੀ ਜਿੱਤ ਲੈਂਦਾ ਹੈ। ੩. ਕ੍ਰਿਸਨ ਜੀ ਦਾ ਪੁਤ੍ਰ, ਜੋ ਰੁਕਮਿਣੀ ਦੇ ਉਦਰ ਤੋਂ ਜਨਮਿਆ. ਜਦ ਇਹ ਛੀ ਦਿਨਾਂ ਦਾ ਹੋਇਆ, ਤਦ ਇਸ ਨੂੰ ਸੰਬਰ ਦੈਤ ਚੁਰਾਕੇ ਲੈ ਗਿਆ ਅਤੇ ਸਮੁੰਦਰ ਵਿੱਚ ਸਿੱਟ ਦਿੱਤਾ, ਉੱਥੇ ਇੱਕ ਮੱਛੀ ਇਸ ਨੂੰ ਨਿਗਲ ਗਈ. ਮਾਹੀਗੀਰ ਨੇ ਉਹ ਮੱਛੀ ਫੜ ਲਿਆਂਦੀ ਅਤੇ ਸੰਬਰ ਦੈਤ ਦੇ ਲੰਗਰਖਾਨੇ ਦੇ ਦਿੱਤੀ. ਜਦ ਮੱਛੀ ਦਾ ਪੇਟ ਚਾਕ ਕੀਤਾ ਤਾਂ ਵਿੱਚੋਂ ਇੱਕ ਸੁੰਦਰ ਬਾਲਕ ਨਿਕਲਿਆ, ਜਿਸ ਨੂੰ ਸੰਬਰ ਦੀ ਦਾਸੀ ਮਾਯਾਵਤੀ ਨੇ ਆਪਣੇ ਪਾਸ ਰੱਖਿਆ. ਨਾਰਦ ਰਿਖੀ ਨੇ ਮਾਯਾਵਤੀ ਨੂੰ ਦੱਸ ਦਿੱਤਾ ਕਿ ਇਹ ਬਾਲਕ ਕੌਣ ਹੈ, ਇਸ ਕਰਕੇ ਗੋੱਲੀ ਨੇ ਬਾਲਕ ਦੀ ਪੂਰੀ ਪੂਰੀ ਰਖਵਾਲੀ ਕੀਤੀ. ਜਦ ਇਹ ਜੁਆਨ ਹੋਇਆ ਤਾਂ ਮਾਯਾਵਤੀ ਇਸ ਪੁਰ ਮੋਹਿਤ ਹੋ ਗਈ ਅਤੇ ਇਸ ਨੂੰ ਸੰਬਰ ਦਾ ਸਾਰਾ ਹਾਲ ਸੁਣਾਇਆ. ਇਸ ਪੁਰ ਪ੍ਰਦ੍ਯੁਮਨ ਨੇ ਸੰਬਰ ਨਾਲ ਘੋਰ ਯੁੱਧ ਕੀਤਾ ਅਤੇ ਉਸ ਨੂੰ ਮਾਰਕੇ ਮਾਯਾਵਤੀ ਦੇ ਨਾਲ ਹਵਾ ਵਿੱਚ ਉਡਕੇ ਆਪਣੇ ਪਿਤਾ ਦੇ ਮਹਿਲਾਂ ਵਿੱਚ ਦ੍ਵਾਰਿਕਾ ਜਾ ਪੁੱਜਾ. ਹਰਿਵੰਸ਼ ਆਦਿਕ ਗ੍ਰੰਥਾਂ ਦਾ ਮਤ ਹੈ ਕਿ ਕਾਮਦੇਵ ਹੀ ਪ੍ਰਦ੍ਯੁਮਨ ਰੂਪ ਧਾਰਕੇ ਜਨਮਿਆ ਸੀ....
ਸੰ. ਸੰਗ੍ਯਾ- ਪਰਵਰਿਸ਼. ਰਕ੍ਸ਼੍ਣ. "ਪਾਲਹਿ ਅਕਿਰਤਘਨਾ." (ਬਿਹਾ ਛੰਤ ਮਃ ੫) "ਪਾਲੇ ਬਾਲਕ ਵਾਂਗਿ." (ਵਾਰ ਰਾਮ ੨. ਮਃ ੫) ੨. ਹਿੰ. पलना. ਪਲਨਾ. ਝੂਲਾ. "ਬਾਲਕ ਪਾਲਨ ਪਉਢੀਅਲੇ." (ਰਾਮ ਨਾਮ ਦੇਵ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਜੋ ਬਲ ਨਾਲ ਖੇਲ ਕਰਦਾ ਹੈ, ਕ੍ਰਿਸਨ ਜੀ ਦਾ ਵਡਾ ਭਾਈ ਬਲਭਦ੍ਰ ਬਲਦੇਵ ਸੰਕਰ੍ਸਣ। ੨. ਦੇਖੋ, ਬਲਿਰਾਮ....
ਬਲਰਾਮ. ਕ੍ਰਿਸਨ ਜੀ ਦਾ ਵਡਾ ਭਾਈ. "ਕ੍ਰਿਸ਼ਨ ਬਲਭਦ੍ਰ ਗੁਰਪਗ ਲਗਿ ਧਿਆਵੈ." (ਗਉ ਮਃ ੪)...