adhīnaअदीन
ਵਿ- ਦੀਨਤਾ ਰਹਿਤ। ੨. ਨਿਡਰ। ੩. ਉਦਾਰ। ੪. ਪਾਂਡਵ ਸਹਦੇਵ ਦਾ ਇੱਕ ਪੁੱਤ੍ਰ.
वि- दीनता रहित। २. निडर। ३. उदार। ४. पांडव सहदेव दा इॱक पुॱत्र.
ਸੰ. ਸੰਗ੍ਯਾ- ਗਰੀਬੀ. ਦਰਿਦ੍ਰਤਾ। ੨. ਉਦਾਸੀ. ਮਨ ਦੀ ਖਿੰਨ ਦਸ਼ਾ। ੩. ਅਪਮਾਨਭਰੀ ਨੰਮ੍ਰਤਾ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਸੰ. ਨਿਰ੍ਦਰ. ਵਿ- ਡਰ ਰਹਿਤ. ਬੇਖ਼ੌਫ਼. "ਨਿਡਰੇ ਕਉ ਕੈਸਾ ਡਰੁ?" (ਗਉ ਅਃ ਮਃ ੧)...
ਸੰ. उदार. ਵਿ- ਦਾਨੀ. ਫ਼ੈੱਯਾਜ਼. "ਉਦਾਰ ਉਚਤਿ ਦਾਰਿਦ ਹਰਨ. " (ਸਵੈਯੇ ਮਃ ੨)#੨. ਸ਼੍ਰੇਸ੍ਠ. ਉੱਤਮ। ੩. ਸੰ. उद्घार- ਉੱਦਾਰ. ਉਦ੍ਦਾਰ. ਦੇਖੋ, ਦ੍ਰਿਧਾ. ਚੀਰਨ ਵਾਲਾ. ਦਲਨ ਵਾਲਾ. ਨਾਸ਼ ਕਰਤਾ. "ਸਭ ਲੋਕ ਸੋਕਉਦਾਰ." (ਅਕਾਲ)...
ਪਾਂਡੂ ਰਾਜਾ ਦਾ ਵੰਸ਼, ਪਾਂਡੁ ਦੀ ਔਲਾਦ. ਪਾਂਡਵਾਂ ਦੀ ਉਤਪੱਤੀ ਦਾ ਪ੍ਰਸੰਗ ਮਹਾਭਾਰਤ ਆਦਿ ਗ੍ਰੰਥਾਂ ਵਿੱਚ ਇਉਂ ਹੈ.:-ਚੰਦ੍ਰਵੰਸ਼ੀ ਰਾਜਾ ਸ਼ਾਂਤਨੁ ਦਾ ਪੁਤ੍ਰ ਵਿਚਿਤ੍ਰਵੀਰਯ ਖਈ ਰੋਗ ਨਾਲ ਯੁਵਾ ਅਵਸ੍ਥਾ ਵਿੱਚ ਮਰ ਗਿਆ. ਉਸ ਦੀਆਂ ਦੋ ਇਸਤ੍ਰੀਆਂ ਅੰਬਿਕਾ ਅਤੇ ਅੰਬਾਲਿਕਾ ਬਿਨਾ ਔਲਾਦ ਵਿਧਵਾ ਰਹਿ ਗਈਆਂ. ਇਸ ਪਰ ਵਿਚਿਤ੍ਰਵੀਰਯ ਦੀ ਮਾਂ ਸਤ੍ਯਵਤੀ ਨੇ ਆਪਣੇ ਪਹਿਲੇ ਪੁਤ੍ਰ ਵ੍ਯਾਸ ਨੂੰ ਸੱਦਿਆ (ਜੋ ਸ਼ਾਂਤਨੁ ਨਾਲ ਵਿਆਹ ਹੋਣ ਤੋਂ ਪਹਿਲਾਂ ਪਰਾਸ਼ਰ ਰਿਖੀ ਦੇ ਵੀਰਯ ਦ੍ਵਾਰਾ ਸਤ੍ਯਵਤੀ ਦੇ ਉਦਰ ਤੋਂ ਪੈਦਾ ਹੋਇਆ ਸੀ). ਵ੍ਯਾਸ ਨੇ ਮਾਤਾ ਦੀ ਆਗ੍ਯਾ ਅਨੁਸਾਰ ਨਿਯੋਗ ਦੀ ਰੀਤੀ ਨਾਲ ਦੋਹਾਂ ਤੋਂ ਸੰਤਾਨ ਪੈਦਾ ਕੀਤੀ. ਅੰਬਿਕਾ ਨੇ ਵ੍ਯਾਸ ਦਾ ਰੂਪ ਦੇਖਕੇ ਨੇਤ੍ਰ ਮੀਚ ਲਏ, ਇਸ ਕਰਕੇ ਉਸ ਦੇ ਉਦਰ ਤੋਂ ਧ੍ਰਿਤਰਾਸਟ੍ਰ ਅੰਨ੍ਹਾ ਜਨਮਿਆ ਅਤੇ ਅੰਬਾਲਿਕਾ ਦਾ ਮਾਰੇ ਡਰ ਦੇ ਮੂੰਹ ਪੀਲਾ ਹੋ ਹੋਗਿਆ, ਇਸ ਕਰਕੇ ਉਸਦੇ ਪਾਂਡੁ (ਪੀਲੇ ਰੰਗ ਵਾਲਾ) ਪੁਤ੍ਰ ਪੈਦਾ ਹੋਇਆ.#ਅੰਨ੍ਹਾ ਰਾਜਗੱਦੀ ਪੁਰ ਬੈਠ ਨਹੀਂ ਸਕਦਾ ਸੀ, ਇਸ ਲਈ ਪਾਂਡੁ ਰਾਜਾ ਹੋਇਆ. ਭੀਸਮਪਿਤਾਮਾ ਨੇ ਪਾਂਡੁ ਦਾ ਵਿਆਹ ਕੁੰਤੀ ਅਤੇ ਮਾਦ੍ਰੀ ਨਾਲ ਕੀਤਾ. ਇੱਕ ਵਾਰ ਸ਼ਿਕਾਰ ਕਰਦੇ ਹੋਏ ਪਾਂਡੁ ਨੇ ਕਿਮਿੰਦਯ ਰਿਖੀ ਨੂੰ, ਜੋ ਮ੍ਰਿਗ ਦਾ ਰੂਪ ਧਾਰਕੇ ਆਪਣੀ ਇਸਤ੍ਰੀ ਨਾਲ ਭੋਗ ਕਰ ਰਿਹਾ ਸੀ, ਤੀਰ ਨਾਲ ਮਾਰ ਦਿੱਤਾ. ਇਸ ਪੁਰ ਰਿਖੀ ਨੇ ਸ਼੍ਰਾਪ ਦਿੱਤਾ ਕਿ ਜਦ ਪਾਂਡੁ ਇਸਤ੍ਰੀਸੰਗ ਕਰੇਗਾ ਉਸੇ ਵੇਲੇ ਮਰ ਜਾਵੇਗਾ.#ਸ਼੍ਰਾਪ ਦੇ ਭੈ ਕਰਕੇ ਰਾਜੇ ਨੇ ਰਾਣੀਆਂ ਤੋਂ ਕਿਨਾਰੇ ਰਹਿਣਾ ਸੁਖਦਾਈ ਜਾਣਿਆ, ਪਰ ਪੁਤ੍ਰ ਬਿਨਾ ਵੰਸ਼ ਕਿਵੇਂ ਰਹੇਗੀ, ਇਹ ਚਿੰਤਾ ਭੀ ਦੁੱਖ ਦੇਣ ਲੱਗੀ. ਪਤੀ ਨੂੰ ਚਿੰਤਾਤੁਰ ਦੇਖਕੇ ਕੁੰਤ਼ੀ ਨੇ ਆਖਿਆ ਕਿ ਮੈਂ ਦੇਵਤਿਆਂ ਨੂੰ ਮੰਤ੍ਰਸ਼ਕਤਿ ਨਾਲ ਬੁਲਾਉਣ ਦੀ ਸਮਰਥ ਰਖਦੀ ਹਾਂ, ਇਸ ਲਈ ਆਪ ਫਿਕਰ ਨਾ ਕਰੋ. ਰਾਜੇ ਦੀ ਆਗ੍ਯਾ ਨਾਲ ਕੁੰਤੀ ਨੇ ਧਰਮ ਨੂੰ ਬੁਲਾਕੇ ਯੁਧਿਸ੍ਟਿਰ, ਪੌਣ ਤੋਂ ਭੀਮ ਅਤੇ ਇੰਦ੍ਰ ਤੋਂ ਅਰਜੁਨ ਪੈਦਾ ਕੀਤਾ, ਅਰ ਆਪਣੀ ਸੌਕਣ ਮਾਦ੍ਰੀ ਲਈ ਅਸ਼੍ਵਿਨੀ ਕੁਮਾਰ ਦੇਵਤਾ ਸੱਦੇ, ਜਿਨ੍ਹਾਂ ਤੋਂ ਨਕੁਲ ਅਤੇ ਸਹਦੇਵ ਪੈਦਾ ਹੋਏ. ਇਹ ਪੰਜੇ, ਪਾਂਡੁ ਦੇ ਖੇਤ੍ਰਜ ਪੁਤ੍ਰ ਪਾਂਡਵ ਨਾਮ ਤੋਂ ਪ੍ਰਸਿੱਧ ਹੋਏ. ਭੀਸਮਪਿਤਾਮਾ ਨੇ ਇਨ੍ਹਾਂ ਦਾ ਪਾਲਣ ਪੋਸਣ ਕੀਤਾ ਅਤੇ ਸ਼ਾਸਤ੍ਰ ਸ਼ਸਤ੍ਰ ਵਿਦ੍ਯਾ ਵਿੱਚ ਨਿਪੁਣ ਕੀਤੇ. ਭਾਵੇਂ ਪਾਂਡਵ ਭੀ ਕੁਰੁਵੰਸ਼ੀ ਹੋਣ ਕਰਕੇ ਕੌਰਵ ਸਨ, ਪਰ ਪਾਂਡੁ ਪ੍ਰਤਾਪੀ ਤੋਂ ਇਸ ਵੰਸ਼ ਦੀ ਵੱਖਰੀ ਸ਼ਾਖ ਹੋ ਗਈ ਅਰ ਧ੍ਰਿਤਰਾਸ੍ਟ੍ਰ ਦੀ ਔਲਾਦ ਕੌਰਵ ਨਾਮ ਤੋਂ ਹੀ ਪ੍ਰਸਿੱਧ ਰਹੀ. ਕੌਰਵਾਂ ਦੀ ਰਾਜਧਾਨੀ ਹਸ੍ਤਿਨਾਪੁਰ ਅਤੇ ਪਾਂਡਵਾਂ ਦੀ ਇੰਦ੍ਰਪ੍ਰਸ੍ਥ (ਦਿੱਲੀ) ਸੀ. "ਰੋਵਹਿ ਪਾਂਡਵ ਭਏ ਮਜੂਰ। ਜਿਨ ਕੈ ਸੁਆਮੀ ਰਹਿਤ ਹਜੂਰਿ." (ਵਾਰ ਰਾਮ ੧. ਮਃ ੧) ਜੂਆ ਖੇਡਣ ਪੁਰ ਰਾਜ ਖੋਕੇ ਵਿਰਾਟਪਤੀ ਦੇ ਘਰ ਮਜ਼ਦੂਰ ਹੋਕੇ ਪਾਂਡਵ ਰੋਏ, ਜਿਨ੍ਹਾਂ ਪਾਸ ਹਰ ਵੇਲੇ ਕ੍ਰਿਸਨਦੇਵ ਰਹਿਂਦੇ ਸਨ। ੨. ਜੇਹਲਮ ਨਦੀ ਕਿਨਾਰੇ ਦਾ ਦੇਸ਼। ੩. ਪੰਜ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਪਾਂਡਵ ਪੰਜ ਸਨ....
ਸੰਗ੍ਯਾ- ਪਾਂਡਵਾਂ ਵਿੱਚੋਂ ਸਭ ਤੋਂ ਛੋਟਾ, ਜੋ ਅਸ੍ਵਿਨੀ ਕੁਮਾਰਾਂ ਦੇ ਸੰਯੋਗ ਤੋਂ ਮਾਦ੍ਰੀ ਦੇ ਉਦਰੋਂ ਜਨਮਿਆ. ਦੇਖੋ, ਪਾਂਡਵ। ੨. ਮਗਧਪਤਿ ਰਾਜਾ ਜਰਾਸੰਧ ਦਾ ਪੁਤ੍ਰ....