atanaअटन
ਦੇਖੋ, ਅੱਟਣ ਅਤੇ ਅੱਟਣਾ। ੨. ਸੰ. अटन. ਸੰਗ੍ਯਾ- ਫਿਰਨਾ. ਘੁੰਮਣਾ. ਵਿਚਰਣਾ. ਯਾਤ੍ਰਾ.
देखो, अॱटण अते अॱटणा। २. सं. अटन. संग्या- फिरना. घुंमणा. विचरणा. यात्रा.
ਸੰਗ੍ਯਾ- ਘਾਸਾ. ਰਗੜ ਤੋਂ ਪੈਦਾ ਹੋਈ ਚਮੜੇ ਵਿੱਚ ਕਠੋਰਤਾ. "ਅੱਟਣ ਪਰੇ ਅਁਗੁਸ੍ਟ ਅੰਗੁਰੀ, ਐਂਚਤ ਪਨਚ ਓਜ ਕੋ ਧਾਰ." (ਗੁਪ੍ਰਸੂ) ੨. ਦੇਖੋ, ਅੱਟਣਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ- ਭਰਨਾ. ਪੂਰਣ ਕਰਨਾ. "ਗਰਬ ਅਟੀਆ ਤ੍ਰਿਸਨਾ ਜਲਹਿ." (ਸ੍ਰੀ ਮਃ ੩) "ਸਾਰਾ ਦਿਨੁ ਲਾਲਚਿ ਅਟਿਆ." (ਵਾਰ ਗਉ ੧, ਮਃ ੪) ੨. ਦੇਖੋ, ਅਟਨ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਫਿਰਣਾ....
ਦੇਖੋ, ਘੂਮਨ....
ਦੇਖੋ, ਬਿਚਰਣਾ...
ਸੰ. ਭਾਈ ਦੀ ਇਸ੍ਵੀ ਨੇ, ਅਥਵਾ ਭਾਈ ਦੀ ਇਸ੍ਵੀ ਕਰਕੇ। ੨. ਸੰਗ੍ਯਾ- ਜਿੱਤਣ ਦੀ ਇੱਛਾ ਕਰਕੇ ਧਾਵਾ ਕਰਨਾ। ੩. ਸਫਰ ਕਰਨ ਦੀ ਕ੍ਰਿਯਾ. ਦੇਖੋ, ਯਾ ਧਾ....