ajālīअजाली
ਸੰਗ੍ਯਾ- ਅਜਾਪਾਲੀ. ਅਯਾਲੀ. ਗਡਰੀਆ. ਬੱਕਰੀਆਂ ਪਾਲਣ ਅਤੇ ਚਾਰਣ ਵਾਲਾ. "ਤਿਸ ਛਿਨ ਏਕ ਅਜਾਲੀ ਆਯੋ." (ਗੁਪ੍ਰਸੂ)
संग्या- अजापाली. अयाली. गडरीआ. बॱकरीआं पालण अते चारण वाला. "तिस छिन एक अजाली आयो." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਅਜਾਲੀ....
ਸੰ. गडुरिक ਗੱਡਰਿਕ. ਭੇਡਾਂ ਰੱਖਣ ਅਤੇ ਚਾਰਨ ਵਾਲਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਵੰਸ਼ ਦੀ ਕੀਰਤਿ ਗਾਉਣ ਵਾਲਾ ਭੱਟ. ਬੰਦੀਜਨ. "ਜਿਸ ਕੋ ਜਸ ਬੇਦ ਪਢੈਂ ਸਮ ਚਾਰਣ." (ਗੁਪ੍ਰਸੂ) ੨. ਰਾਜਪੂਤਾਂ ਦੀ ਇੱਕ ਜਾਤਿ। ੩. ਚਰਣ (ਵਿਚਰਣ) ਦਾ ਭਾਵ. "ਚੰਚਲ ਚਖ ਚਾਰਣ ਮੱਛ ਬਿਡਾਰਣ." (ਗ੍ਯਾਨ) ਚੰਚਲਤਾ ਨਾਲ ਨੇਤ੍ਰਾਂ ਦਾ ਫਿਰਣਾ, ਮੱਛੀ ਦੀ ਚਪਲਤਾ ਨੂੰ ਦੂਰ ਕਰਦਾ ਹੈ। ੪. ਸੰਗੀਤ ਅਨੁਸਾਰ ਨ੍ਰਿਤ੍ਯ ਵੇਲੇ ਘੁੰਘਰੂ ਵਜਾਉਣ ਵਾਲਾ ਅਤੇ ਹਾਸੀ ਦੇ ਵਚਨ ਕਹਿਣ ਵਾਲਾ 'ਚਾਰਣ' ਹੈ। ੫. ਵਿ- ਫਿਰਣ ਵਾਲਾ। ੬. ਦੇਖੋ, ਚਾਰਣੋ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸਰਵ- ਉਸ. "ਤਿਸ ਊਚੇ ਕਉ ਜਾਣੈ ਸੋਇ." (ਜਪੁ) ੨. ਸੰਗ੍ਯਾ- ਤ੍ਰਿਸਾ. ਤੇਹ. ਪ੍ਯਾਸ। ੩. ਤ੍ਰਿਸਨਾ. "ਤਿਸ ਚੂਕੈ ਸਹਜੁ ਊਪਜੈ." (ਸਵਾ ਮਃ ੩)...
ਸੰ. ਕ੍ਸ਼੍ਣ. ਸੰਗ੍ਯਾ- ਖਿਨ. ਥੋੜਾ ਸਮਾਂ. "ਛਿਨ ਮਹਿ ਰਾਉ ਰੰਕ ਕਉ ਕਰਈ." (ਬਿਹਾ ਮਃ ੯) ੨. ਦੇਖੋ, ਛਿਨੁ....
ਸੰਗ੍ਯਾ- ਅਜਾਪਾਲੀ. ਅਯਾਲੀ. ਗਡਰੀਆ. ਬੱਕਰੀਆਂ ਪਾਲਣ ਅਤੇ ਚਾਰਣ ਵਾਲਾ. "ਤਿਸ ਛਿਨ ਏਕ ਅਜਾਲੀ ਆਯੋ." (ਗੁਪ੍ਰਸੂ)...