ਅਜਪ, ਅਜਪਾ

ajapa, ajapāअजप, अजपा


ਵਿ- ਜਿਸ ਦਾ ਜਾਪ ਨਾ ਕੀਤਾ ਜਾ ਸਕੇ। ੨. ਅਜ (ਬਕਰੇ) ਪਾਲਣ ਵਾਲਾ. ਬਕਰੀਆਂ ਦਾ ਪਾਲੀ. ਅਯਾਲੀ। ੩. ਸੰ. अजपा. ਸੰਗ੍ਯਾ- ਯੋਗ ਮਤ ਅਨੁਸਾਰ "ਹੰਸ" ਗਾਯਤ੍ਰੀ, ਜੋ ਸ੍ਵਾਸ ਸ੍ਵਾਸ "ਹੰ" ਅਤੇ "ਸ" ਅੱਖਰ ਦੇ ਚਿੰਤਨ ਨਾਲ ਜਪੀਦੀ ਹੈ.


वि- जिस दा जाप ना कीता जा सके। २. अज (बकरे) पालण वाला. बकरीआं दा पाली. अयाली। ३. सं. अजपा. संग्या- योग मत अनुसार "हंस" गायत्री, जो स्वास स्वास "हं" अते "स" अॱखर दे चिंतन नाल जपीदी है.