gāyatrīगायत्री
ਦੇਖੋ, ਗਾਇਤ੍ਰੀ.
देखो, गाइत्री.
ਸੰ. ਗਾਯਤ੍ਰੀ. ਸੰਗ੍ਯਾ- ਜੋ ਗਾਉਣ ਵਾਲੇ ਦੀ ਰਖ੍ਯਾ ਕਰੇ ਗਾਯਤ੍ਰੀ. ਨਿਰੁਕ੍ਤ ਵਿੱਚ ਅਰਥ ਕੀਤਾ ਹੈ ਕਿ ਸ੍ਤੁਤਿ ਕਰਦੇ ਹੋਏ ਬ੍ਰਹਮਾ ਦੇ ਮੁੱਖ ਤੋਂ ਨਿਕਲਣੇ ਕਾਰਣ ਗਾਯਤ੍ਰੀ ਸੰਗ੍ਯਾ ਹੈ. ਫੇਰ ਨਿਰੁਕ੍ਤ ਨੇ ਹੋਰ ਅਰਥ ਕੀਤਾ ਹੈ ਤ੍ਰਿ- ਗਾਯ ਦਾ ਉਲਟ ਗਾਯਤ੍ਰੀ ਹੈ. ਅਰਥਾਤ ਤ੍ਰੈ ਪੈਰਾਂ ਵਾਲੀ. ਤ੍ਰਿਪਦਾ. "ਸੰਧਿਆ ਤਰਪਣ ਕਰਹਿ ਗਾਇਤ੍ਰੀ." (ਸੋਰ ਮਃ ੩) ਗਾਇਤ੍ਰੀ ਹਿੰਦੂਆਂ ਦਾ ਮਹਾਮੰਤ੍ਰ ਹੈ, ਜਿਸ ਨੂੰ ਕੇਵਲ ਦ੍ਵਿਜ (ਬ੍ਰਾਹਮਣ, ਕ੍ਸ਼੍ਤ੍ਰਿਯ, ਵੈਸ਼੍ਯ) ਜਪ ਸਕਦੇ ਹਨ.#ਗਾਯਤ੍ਰੀ:-#"तत्सवितुर्वरेण्यं मर्गो देवस्य धीमहि, धियो योनः प्रचोदयात्"#ਇਸ ਦਾ ਅਰਥ ਹੈ- ਜੋ ਸੂਰਜਦੇਵਤਾ ਸਭ ਨੂੰ ਜਿਵਾਉਂਦਾ ਹੈ, ਦੁੱਖਾਂ ਤੋਂ ਛੁਡਾਉਂਦਾ ਹੈ, ਪ੍ਰਕਾਸ਼ਰੂਪ ਹੈ, ਵੇਨਤੀ ਕਰਣ ਯੋਗ੍ਯ ਹੈ, ਪਾਪਨਾਸ਼ਕ ਹੈ, ਜੋ ਸਾਡੀਆਂ ਬੁੱਧੀਆਂ ਨੂੰ ਪ੍ਰੇਰਦਾ ਹੈ, ਉਸ ਦਾ ਅਸੀਂ ਧ੍ਯਾਨ ਕਰਦੇ ਹਾਂ.#ਪਦਮਪੁਰਾਣ ਵਿੱਚ ਕਥਾ ਹੈ ਕਿ ਇੱਕ ਵੇਰ ਬ੍ਰਹਮਾ ਯਗ੍ਯ ਕਰਨ ਲੱਗਾ ਅਤੇ ਆਪਣੀ ਇਸਤ੍ਰੀ ਸਾਵਿਤ੍ਰੀ ਨੂੰ ਬੁਲਾਉਣ ਲਈ ਇੰਦ੍ਰ ਭੇਜਿਆ, ਕਿਉਂਕਿ ਅਰਧਾਂਗਿਨੀ ਬਿਨਾਂ ਯਗ੍ਯ ਹੋ ਨਹੀਂ ਸਕਦਾ ਸੀ. ਸਾਵਿਤ੍ਰੀ ਨੇ ਆਖਿਆ ਕਿ ਮੈਂ ਆਪਣੀ ਸਹੇਲੀਆਂ (ਲਕ੍ਸ਼੍ਮੀ ਆਦਿਕ) ਬਿਨਾ ਨਹੀਂ ਜਾਂਦੀ. ਜਦ ਇੰਦ੍ਰ ਖਾਲੀ ਆਇਆ, ਤਦ ਬ੍ਰਹਮਾ ਨੇ ਆਖਿਆ ਕਿ ਮੇਰੇ ਵਾਸਤੇ ਕੋਈ ਹੋਰ ਇਸਤ੍ਰੀ ਲਿਆ. ਇੰਦ੍ਰ ਨੇ ਮਰਤ੍ਯ ਲੋਕ ਤੋਂ ਇੱਕ ਗਵਾਲਨ (ਗੋਪੀ) ਲੈ ਆਂਦੀ, ਜਿਸ ਦਾ ਨਾਉਂ ਗਾਯਤ੍ਰੀ ਸੀ. ਬ੍ਰਹਮਾ ਨੇ ਉਸ ਨਾਲ ਗਾਂਧਰਵ ਵਿਆਹ ਕਰਕੇ ਯਗ੍ਯ ਪੂਰਾ ਕੀਤਾ.#ਗਾਯਤ੍ਰੀ ਦਾ ਰੂਪ ਇਉਂ ਦਸਿਆ ਹੈ ਕਿ- ਇੱਕ ਹੱਥ ਵਿੱਚ ਮ੍ਰਿਗ ਦਾ ਸਿੰਗ ਅਤੇ ਦੂਜੇ ਹੱਥ ਵਿੱਚ ਕਮਲ ਹੈ. ਲਾਲ ਵਸਤ੍ਰ, ਗਲੇ ਮੋਤੀਆਂ ਦਾ ਹਾਰ, ਕੰਨਾਂ ਵਿੱਚ ਕੁੰਡਲ ਅਤੇ ਮੱਥੇ ਉੱਪਰ ਮੁਕੁਟ ਹੈ.#ਵੇਦ ਬ੍ਰਾਹ੍ਮਣਾਂ ਵਿੱਚ ਜਿਕਰ ਆਇਆ ਹੈ ਕਿ ਇੱਕ ਵਾਰ ਵ੍ਰਿਹਸਪਤਿ ਨੇ ਲੱਤ ਮਾਰਕੇ ਗਾਯਤ੍ਰੀ ਦਾ ਮੱਥਾ ਭੰਨ ਦਿੱਤਾ, ਅਤੇ ਉਸ ਜ਼ਖ਼ਮ ਵਿੱਚੋਂ ਵਖਟਕਾਰ ਦੇਵਤਾ ਪੈਦਾ ਹੋ ਗਏ. ਗਾਯਤ੍ਰੀ ਨੂੰ ਵੇਦਾਂ ਦੀ ਮਾਤਾ ਲਿਖਿਆ ਹੈ. ਅਸਲ ਵਿੱਚ ਇਹ ਰਿਗਵੇਦ ਦਾ ਮੰਤ੍ਰ ਵਿਸ਼੍ਵਾਮਿਤ੍ਰ ਰਿਖੀ ਦੀ ਰਚਨਾ ਹੈ. ਦੇਖੋ, ਲੋਧਾ.#੨. ਛੰਦਾਂ ਦੀ ਉਹ ਜਾਤਿ ਜਿਨ੍ਹਾਂ ਦੇ ਪ੍ਰਤਿ ਚਰਣ ਛੀ ਛੀ ਅੱਖਰ (ਅਰ ਕੁੱਲ ੨੪ ਅੱਖਰ) ਹੋਣ, ਜੈਸੇ- ਸਸਿਵਦਨਾ ਅਤੇ ਸੋਮਰਾਜੀ....