ajagaraअजगर
ਸੰਗ੍ਯਾ- ਅਜ ਬਕਰੇ ਨੂੰ ਗਰ (ਨਿਗਲ) ਲੈਣ ਵਾਲਾ ਸਰਪ. ਵਡਾ ਭਾਰੀ ਸੱਪ. ਅਜ਼ਦਹਾ. "ਅਜਗਰ ਭਾਰ ਲਦੇ ਅਤਿ ਭਾਰੀ." (ਮਲਾ ਮਃ ੧) ੨. ਵਿ- ਭਾਵ- ਬਹੁਤ ਭਾਰੀ. ਬੋਝਲ। ੩. ਦੁਖਦਾਈ। ੪. ਕਠਿਨ. "ਅਜਗਰ ਕਪਟ ਕਹਹੁ ਕਿਉ ਖੁਲੈ." (ਮਾਰੂ ਸੋਲਹੇ ਮਃ ੧) ੫. ਦੇਖੋ, ਉਨਮਾਨੁ.
संग्या- अज बकरे नूं गर (निगल) लैण वाला सरप. वडा भारी सॱप. अज़दहा. "अजगर भार लदे अति भारी." (मला मः १) २. वि- भाव- बहुत भारी. बोझल। ३. दुखदाई। ४. कठिन. "अजगर कपट कहहु किउ खुलै." (मारू सोलहे मः १) ५. देखो, उनमानु.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਸਰ੍ਪ. (ਦੇਖੋ, ਸ੍ਰਿਪ) ਗਮਨ. ਚਾਲ। ੨. ਮੰਦਗਤਿ. ਧੀਮੀ ਚਾਲ। ੩. ਸੱਪ. ਸਾਂਪ. "ਕਈ ਜਨਮ ਪੰਖੀ ਸਰਪ ਹੋਇਓ." (ਗਉ ਮਃ ੫) ਦੇਖੋ, ਸਰਪਿੰਦ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਵਿ- ਬੋਝਲ. "ਹਲਕੀ ਲਗੈ ਨ ਭਾਰੀ." (ਗਉ ਕਬੀਰ) ੨. ਸੰਗ੍ਯਾ- ਵਿਪਦਾ. ਮੁਸੀਬਤ. "ਅੰਤਕਾਲ ਕਉ ਭਾਰੀ." (ਗਉ ਕਬੀਰ) ੩. ਦੇਖੋ, ਭਾਲੀ....
ਫ਼ਾ. [اژدها] ਅਜਦਹਾ. ਅਜਗਰ ਸਰਪ। ੨. ਸੱਪ "ਚੂੰ ਤੁੰਦ ਅਜਦਹ" (ਰਾਮਾਵ)...
ਸੰਗ੍ਯਾ- ਅਜ ਬਕਰੇ ਨੂੰ ਗਰ (ਨਿਗਲ) ਲੈਣ ਵਾਲਾ ਸਰਪ. ਵਡਾ ਭਾਰੀ ਸੱਪ. ਅਜ਼ਦਹਾ. "ਅਜਗਰ ਭਾਰ ਲਦੇ ਅਤਿ ਭਾਰੀ." (ਮਲਾ ਮਃ ੧) ੨. ਵਿ- ਭਾਵ- ਬਹੁਤ ਭਾਰੀ. ਬੋਝਲ। ੩. ਦੁਖਦਾਈ। ੪. ਕਠਿਨ. "ਅਜਗਰ ਕਪਟ ਕਹਹੁ ਕਿਉ ਖੁਲੈ." (ਮਾਰੂ ਸੋਲਹੇ ਮਃ ੧) ੫. ਦੇਖੋ, ਉਨਮਾਨੁ....
(ਦੇਖੋ, ਭ੍ਰੀ ਧਾ) ਸੰ. ਬੋਝ. ਫ਼ਾ- ਬਾਰ. "ਬੰਨਿਭਾਰ ਉਚਾਇਨਿ ਛਟੀਐ." (ਵਾਰ ਰਾਮ ੩) ੨. ਅੱਠ ਹਜ਼ਾਰ ਤੋਲਾ ਪ੍ਰਮਾਣ. "ਏਕ ਏਕ ਸੁਵਰਣ ਕੋ ਦਿਜ ਏਕ ਦੀਜੈ ਭਾਰ." (ਗ੍ਯਾਨ) "ਜਗਨ ਕਰੈ ਬਹੁ ਭਾਰ ਅਫਾਰੀ." (ਗਉ ਅਃ ਮਃ ੧) ੩. ਅੰਨ ਆਦਿ ਵਸਤੂਆਂ ਦਾ ਭਾਰ ਵੀਹ ਧੜੀਆਂ ਦਾ ਮੰਨਿਆ ਹੈ, ਅਰਥਾਤ ਪੰਜ ਮਣ ਕੱਚਾ. "ਜਉ ਗੁਰਦੇਉ ਅਠਾਰਹ ਭਾਰ." (ਭੈਰ ਨਾਮਦੇਵ) ਅਠਾਰਹ ਭਾਰ ਵਨਸਪਤਿ ਠਾਕੁਰ ਨੂੰ ਭੇਟਾ ਹੋ ਗਈ. ਦੇਖੋ, ਅਠਾਰਹਭਾਰ। ੪. ਆਧਾਰ. "ਤੀਨਿ ਲੋਕ ਜਾਕੈ ਹਹਿ ਭਾਰ." (ਗਉ ਕਬੀਰ) ੫. ਮਾਨ, ਸਤਕਾਰ. "ਅਸਾਂ ਤੇਰਾ ਭਾਰ ਰਖਿਆ ਹੈ." (ਜਸਭਾਮ) ੬. ਅਹਸਾਨ. ਉਪਕਾਰ ਦਾ ਬੋਝ। ੭. ਮੁਸੀਬਤ. "ਜੋ ਤੇਰੀ ਸਰਣਾਗਤਾ, ਤਿਨ ਨਾਹੀ ਭਾਰ." (ਬਿਲਾ ਰਵਿਦਾਸ) ੮. ਕ੍ਰਿ. ਵਿ- ਤੇਰੇ ਮਾਤ੍ਰ. "ਗਛੇਣ ਨੰਣਭਾਰੇਣ." (ਗਾਥਾ) ਨੇਤ੍ਰ ਦੇ ਭੌਰ ਵਿੱਚ (ਪਲਕ ਭਰ ਮੇਂ) ਸਭ ਥਾਂ ਜਾ ਸਕੇ। ੯. ਸਮੁਦਾਯ. ਗਰੋਹ. "ਸਭਿ ਧਰਤੀ ਸਭਿ ਭਾਰ." (ਮਃ ੧. ਵਾਰ ਸਾਰ) ਪ੍ਰਿਥਿਵੀ ਦੇ ਸਾਰੇ ਪਦਾਰਥ....
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....
(ਦੇਖੋ, ਭੂ ਧਾ) ਸੰ. ਸੰਗ੍ਯਾ- ਸੱਤਾ. ਹੋਂਦ. ਅਸ੍ਤਿਤ੍ਵ। ੨. ਵਿਚਾਰ. ਖ਼ਯਾਲ. "ਸਤਿਆਦਿ ਭਾਵਰਤੰ." (ਗੂਜ ਜੈਦੇਵ) ਸਤ੍ਯ ਸੰਤੋਖ ਆਦਿ ਚਿੱਤ ਦੇ ਉੱਤਮ ਭਾਵਾਂ ਨਾਲ ਹੈ ਜਿਸ ਦੀ ਪ੍ਰੀਤਿ. ਅਥਵਾ ਸਤ ਚਿਤ ਆਦਿ ਜੋ ਭਾਵ (ਆਪਣੇ ਸ੍ਵਰੂਪਭੂਤ ਧਰਮ) ਹਨ, ਉਨ੍ਹਾਂ ਵਿੱਚ ਰਤ (ਰਮਣ ਕਰਦਾ) ਹੈ। ੩. ਅਭਿਪ੍ਰਾਯ. ਮਤਲਬ। ੪. ਜਨਮ. "ਤੱਤ ਸਮਾਧਿ ਸੁ ਭਾਵ ਪ੍ਰਣਾਸੀ." (੩੩ ਸਵੈਯੇ) ਆਵਾਗਮਨ ਦੂਰ ਕਰਨ ਵਾਲਾ। ੫. ਆਤਮਾ। ੬. ਪਦਾਰਥ. ਵਸਤੁ। ੭. ਸੰਸਾਰ. ਜਗਤ। ੮. ਪ੍ਰਕ੍ਰਿਤਿ. ਸ੍ਵਭਾਵ। ੯. ਪ੍ਰਕਾਰ. ਤਰਹ। ੧੦. ਆਦਰ. ਸਨਮਾਨ. ਭਾਉ. "ਰਾਖਤ ਸਭ ਕੋ ਭਾਵ." (ਚਰਿਤ੍ਰ ੧੦੨) ੧੧. ਪ੍ਰੇਮ. "ਭੈ ਭਾਵ ਕਾ ਕਰੇ ਸੀਗਾਰੁ." (ਆਸਾ ਮਃ ੧) ੧੨. ਮਨ ਦੇ ਖ਼ਿਆਲ ਅਨੁਸਾਰ ਅੰਗਾਂ ਦੀ ਚੇਸ੍ਟਾ. "ਕਰੇ ਭਾਵ ਹੱਥੰ." (ਵਿਚਿਤ੍ਰ) ੧੩. ਸ਼ੁੱਧਾ। ੧੪. ਅੰਤਹਕਰਣ ਦੀ ਦਸ਼ਾ ਨੂੰ ਪ੍ਰਗਟ ਕਰਨ ਵਾਲਾ ਮਾਨਸਿਕ ਵਿਕਾਰ (emotion) "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)#"ਆਨਨ ਲੋਚਨ ਵਚਨ ਮਗ ਪ੍ਰਗਟਤ ਮਨ ਕੀ ਬਾਤ,#ਤਾਹੀਂ ਸੋਂ ਸਬ ਕਹਿਤ ਹੈਂ ਭਾਵ ਕਵਿਨ ਕੇ ਤਾਤ."#(ਰਸਿਕਪ੍ਰਿਯਾ)#ਕਵੀਆਂ ਨੇ ਭਾਵ ਦੇ ਪੰਜ ਭੇਦ ਲਿਖੇ ਹਨ, ਯਥਾ-#"ਭਾਵ ਸੁ ਪਾਂਚ ਪ੍ਰਕਾਰ ਕੋ ਸੁਨ ਵਿਭਾਵ ਅਨੁਭਾਵ,#ਅਸਥਾਈ ਸਾਤ੍ਤਿਕ ਕਹੈਂ ਵ੍ਯਭਿਚਾਈ ਕਵਿਰਾਵ."#(ਰਸਿਕਪ੍ਰਿਯਾ)#ਇਨ੍ਹਾਂ ਪੰਜਾਂ ਦਾ ਨਿਰਣਾ ਇਉਂ ਹੈ-#(ੳ) ਵਿਭਾਵ ਉਸ ਨੂੰ ਆਖਦੇ ਹਨ, ਜਿਸ ਤੋਂ ਰਸ ਦੀ ਉਤਪੱਤੀ ਹੁੰਦੀ ਹੈ. ਅੱਗੇ ਉਸ ਦੇ ਦੋ ਭੇਦ ਹਨ, ਆਲੰਬਨ ਅਤੇ ਉੱਦੀਪਨ. ਜਿਸ ਨੂੰ ਆਸ਼੍ਰਯ ਕਰਕੇ ਰਸ ਰਹੇ, ਉਹ ਆਲੰਬਨ ਭਾਵ ਹੈ, ਜੇਹੇ ਕਿ- ਨਾਯਿਕਾ, ਸੁੰਦਰ ਘਰ, ਸੇਜਾ, ਗਾਯਨ, ਨ੍ਰਿਤ੍ਯ ਆਦਿਕ ਸਾਮਾਨ ਹਨ. ਉੱਦੀਪਨ ਵਿਭਾਵ ਉਹ ਹੈ ਜੋ ਰਸ ਨੂੰ ਜਾਦਾ ਚਮਕਾਵੇ, ਜੈਸੇ- ਦੇਖਣਾ, ਬੋਲਣਾ, ਸਪਰਸ਼ ਕਰਨਾ ਆਦਿਕ.#(ਅ) ਆਲੰਬਨ ਅਤੇ ਉੱਦੀਪਨ ਕਰਕੇ ਜੋ ਮਨ ਵਿੱਚ ਪੈਦਾ ਹੋਇਆ ਵਿਕਾਰ, ਉਸ ਦਾ ਸ਼ਰੀਰ ਪੁਰ ਪ੍ਰਗਟ ਹੋਣਾ, "ਅਨੁਭਾਵ" ਹੈ, ਜੈਸੇ ਇੱਕ ਆਦਮੀ ਨੇ ਚੁਭਵੀਂ ਗੱਲ ਆਖੀ, ਸੁਣਨ ਵਾਲੇ ਨੂੰ ਉਸ ਤੋਂ ਕ੍ਰੋਧ ਹੋਇਆ. ਕ੍ਰੋਧ ਤੋਂ ਨੇਤ੍ਰ ਲਾਲ ਹੋ ਗਏ ਅਤੇ ਹੋਠ ਫਰਕਣ ਲੱਗੇ. ਇਸ ਥਾਂ ਸਮਝੋ ਕਿ ਚੁਭਵੀਂ ਗੱਲ ਕਹਿਣ ਵਾਲਾ ਆਲੰਬਨ ਵਿਭਾਲ, ਚੁੱਭਵੀਂ ਬਾਤ ਉੱਦੀਪਨ ਵਿਭਾਵ, ਸੁਣਨ ਵਾਲੇ ਦੀਆਂ ਅੱਖਾਂ ਦਾ ਲਾਲ ਹੋਣਾ ਅਤੇ ਹੋਠ ਫਰਕਣੇ ਅਨੁਭਾਵ ਹੈ. ਜੋ ਚੁੱਭਵੀਂ ਗੱਲ ਕਹਿਣ ਵਾਲੇ ਨੇ ਪਹਿਲਾਂ ਭੀ ਸ਼੍ਰੋਤਾ ਦਾ ਕਦੇ ਅਪਮਾਨ ਕੀਤਾ ਹੈ, ਤਦ ਸੁਣਨ ਵਾਲੇ ਦੇ ਮਨ ਵਿੱਚ ਉਸ ਦਾ ਯਾਦ ਆਉਣਾ ਕ੍ਰੋਧ ਨੂੰ ਹੋਰ ਭੀ ਵਧਾਵੇਗਾ, ਇਸ ਲਈ ਸਿਮ੍ਰਿਤੀ, ਸੰਚਾਰੀਭਾਵ ਹੋ ਜਾਉ.#(ੲ) ਸਥਾਈ ਭਾਵ ਉਹ ਹੈ, ਜੋ ਰਸ ਵਿੱਚ ਸਦਾ ਇਸਥਿਤ ਰਹੇ, ਅਥਵਾ ਇਉਂ ਕਹੋ ਕਿ ਜਿਸ ਦੀ ਇਸਥਿਤੀ ਹੀ ਰਸ ਦੀ ਇਸਥਿਤੀ ਹੈ, ਨੌ ਰਸਾਂ ਦੇ ਨੌ ਹੀ ਸਥਾਈ ਭਾਵ ਹਨ, ਯਥਾ-#"ਰਤਿ ਹਾਸੀ ਅਰੁ ਸ਼ੋਕ ਪੁਨ ਕ੍ਰੋਧ ਉਛਾਹ ਸੁ ਜਾਨ,#ਭਯ ਨਿੰਦਾ ਵਿਸਮਯ ਵਿਰਤਿ ਥਾਈ ਭਾਵ ਪ੍ਰਮਾਨ."#(ਰਸਿਕਪ੍ਰਿਯਾ)#ਸ਼੍ਰਿੰਗਾਰ ਦਾ ਸਥਾਈ ਭਾਵ ਰਤਿ, ਹਾਸ੍ਯਰਸ ਦਾ ਹਾਸੀ. ਕਰੁਣਾਰਸ ਦਾ ਸ਼ੋਕ, ਰੌਦ੍ਰਰਸ ਦਾ ਕ੍ਰੋਧ, ਵੀਰਰਸ ਦਾ ਉਤਸਾਹ, ਭਯਾਨਕਰਸ ਦਾ ਭਯ, ਬੀਭਤਸਰਸ ਦਾ ਗਲਾਨਿ, ਅਦਭੁਤਰਸ ਦਾ ਵਿਸਮਯ (ਆਸ਼ਚਰਯ) ਅਤੇ ਸ਼ਾਂਤਰਸ ਦਾ ਸਥਾਈ ਭਾਵ ਵੈਰਾਗ੍ਯ (ਨਿਰਵੇਦ) ਹੈ.#(ਸ) ਵਿਭਾਵ ਅਨੁਭਾਵ ਦੇ ਅਸਰ ਤੋਂ ਉਤਪੰਨ ਹੋਈ ਕ੍ਰਿਯਾ ਦਾ ਨਾਮ ਸਾਤ੍ਤਿਕ ਭਾਵ ਹੈ, ਯਥਾ- ਰੋਮਾਂਚ, ਪਸੀਨਾ, ਕਾਂਬਾ, ਅੰਝੂ, ਸ੍ਵਰਭੰਗ ਆਦਿਕ.#(ਹ) ਜੋ ਭਾਵ ਅਨੇਕ ਰਸਾਂ ਵਿੱਚ ਵਰਤੇ ਅਤੇ ਇੱਕ ਰਸ ਵਿੱਚ ਹੀ ਇਸਥਿਤ ਨਾ ਰਹੇ, ਉਸ ਦਾ ਨਾਮ ਵ੍ਯਭਿਚਾਰੀ (ਅਥਵਾ ਸੰਚਾਰੀ) ਭਾਵ ਹੈ, ਯਥਾ- ਆਲਸ, ਚਿੰਤਾ, ਸ੍ਵਪਨ, ਮਸ੍ਤੀ, ਨੀਂਦ ਦਾ ਉੱਚਾਟ ਅਤੇ ਵਿਵਾਦ ਆਦਿਕ ਹਨ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਵਿ- ਬੋਝ ਵਾਲਾ. ਭਾਰੀ. ਵਜ਼ਨਦਾਰ....
ਵਿ- ਦੁਃਖ ਦੇਣਵਾਲਾ. ਤਕਲੀਫ਼ਦਿਹ....
ਦੇਖੋ, ਕਠਨ....
ਸੰ. ਸੰਗ੍ਯਾ- ਛਲ. ਫ਼ਰੇਬ. "ਕੂੜਿ ਕਪਟਿ ਕਿਨੈ ਨ ਪਾਇਓ." (ਸ੍ਰੀ ਮਃ ੪) ੨. ਦੇਖੋ, ਕਪਾਟ. "ਖੋਲਿ ਕਪਟ ਗੁਰੁ ਮੇਲੀਆ." (ਜੈਤ ਛੰਤ ਮਃ ੫) "ਨਾਨਕ ਮਿਲਹੁ ਕਪਟ ਦਰ ਖੋਲਹੁ." (ਤੁਖਾਰੀ ਬਾਰਹਮਾਹਾ)...
ਕਹੋ. ਕਥਨ ਕਰੋ. "ਕਹਹੁ ਗੁਸਾਈ ਮਿਲੀਐ ਕੇਹ?" (ਗਉ ਮਃ ੫)#੨. ਕਹਾਂ. ਕਥਨ ਕਰਾਂ. ਕਹੋਂ. "ਕਹਉ ਕਹਾਂ ਅਪਨੀ ਅਧਮਾਈ." (ਟੋਡੀ ਮਃ ੯)...
ਕ੍ਰਿ. ਵਿ- ਕੈਸੇ. ਕਿਸ ਪ੍ਰਕਾਰ. "ਕਿਉ ਵਰਨੀ ਕਿਵ ਜਾਣਾ?" (ਜਪੁ) "ਕਿਉ ਕਰਿ ਇਹੁ ਮਨੁ ਮਾਰੀਐ." (ਵਾਰ ਰਾਮ ੧. ਮਃ ੩) "ਨਿਕਸਿਓ ਕਿਉਕੈ ਜਾਇ?" (ਸ. ਕਬੀਰ) ੨. ਕਿਸ ਵਾਸਤੇ. "ਸਮਝਤ ਨਹਿ ਕਿਉ ਗਵਾਰ?" (ਜੈਜਾ ਮਃ ੯)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਸੰ. अनुमान- ਅਨੁਮਾਨ. ਸੰਗ੍ਯਾ- ਧ੍ਯਾਨ. ਵਿਚਾਰ. "ਬਡਭਾਗੀ ਉਨਮਾਨਿਆਉ ਰਿਦ ਸ਼ਬਦ ਬਸਾਯਉ." (ਸਵੈਯੇ ਮਃ ੫. ਕੇ) "ਸਾਧਿ ਅਜਗਰੁ ਜਿਨਿ ਕੀਆ ਉਨਮਾਨੁ." (ਸਵੈਯੇ ਮਃ ੨. ਕੇ) ਵਿਵੇਕ ਦ੍ਵਾਰਾ ਜਿਸਨੇ ਵਿਕਾਰ ਰੂਪ ਸਰਪ ਨੂੰ ਕਾਬੂ ਕੀਤਾ ਹੈ। ੨. ਅੰਦਾਜ਼ਾ. ਜਾਂਚ. "ਚਰਨਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ." (ਸ. ਕਬੀਰ) ੩. ਮਿਣਤੀ. ਮਾਪ। ੪. ਸੰ. उन्मान. ਤੋਲ. ਵਜ਼ਨ. ੫. ਬੱਤੀ ਸੇਰ ਭਰ ਤੋਲ। ੬. ਮੁੱਲ. ਕੀਮਤ....