aghīअघी
ਵਿ- ਅਘ (ਪਾਪ) ਕਰਨ ਵਾਲਾ. ਪਾਪੀ। ੨. ਅਧਰਮੀ। ੩. ਦੁਰਾਚਾਰੀ. "ਹਮ ਸੇ ਜੁ ਅਘੀ ਤਿਨ ਕੋ ਗਤਿ ਦੇਵਨ." (ਨਾਪ੍ਰ)
वि- अघ (पाप) करन वाला. पापी। २. अधरमी। ३. दुराचारी. "हम से जु अघी तिन को गति देवन." (नाप्र)
ਸੰ. पाप. ਸੰਗ੍ਯਾ- ਜਿਸ ਤੋਂ ਆਪਣੇ ਆਪ ਨੂੰ ਬਚਾਈਏ, ਅਜੇਹਾ ਕਰਮ. ਦੋਸ. ਗੁਨਾਹ. ਕੁਕਰਮ. "ਪਰਹਰਿ ਪਾਪੁ ਪਛਾਣੈ ਆਪ." (ਓਅੰਕਾਰ) ੨. ਵਿ- ਪਾਪੀ। ੩. ਨੀਚ। ੪. ਅਸ਼ੁਭ. ਅਮੰਗਲ.#ਮਹਾਭਾਰਤ ਵਿੱਚ ਦਸ ਮਹਾ ਪਾਪ ਲਿਖੇ ਹਨ- ਹਿੰਸਾ, ਚੋਰੀ. ਪਰਇਸਤ੍ਰੀਗਮਨ, ਝੂਠ, ਕੌੜਾ ਬੋਲ, ਚੁਗਲੀ. ਵਾਇਦੇਖਿਲਾਫੀ, ਬੁਰਾ ਚਿਤਵਣਾ, ਬੇਰਹਮੀ, ਪੁੰਨ ਦਾਨ ਆਦਿ ਕਰਕੇ ਉਸ ਦੇ ਫਲ ਦੀ ਕਾਮਨਾ ਕਰਨੀ.#ਮਨੁ ਸਿਮ੍ਰਿਤਿ ਦੇ ੧੧. ਵੇਂ ਅਧ੍ਯਾਯ ਦੇ ਸ਼ਲੋਕ ੫੪ ਵਿੱਚ ਪੰਜ ਮਹਾ ਪਾਪ ਲਿਖੇ ਹਨ- ਬ੍ਰਹਮਹਤ੍ਯਾ, ਸ਼ਰਾਬ ਪੀਣੀ, ਚੋਰੀ, ਗੁਰੂ ਦੀ ਇਸਤ੍ਰੀ ਭੋਗਣੀ, ਇਨ੍ਹਾਂ ਪਾਪੀਆਂ ਦੇ ਨਾਲ ਮੇਲ ਕਰਨਾ. ਦੇਖੋ, ਪਾਤਕ ੨.#ਗੁਰਮਤ ਵਿੱਚ ਕਰਤਾਰ ਤੋਂ ਵਿਮੁਖਤਾ, ਉੱਦਮ ਦਾ ਤਿਆਗ, ਅਤੇ ਦਿਲ ਦੁਖਾਉਣਾ, ਤਿੰਨ ਉਗ੍ਰ ਪਾਪ ਹਨ. ਰਹਿਤਨਾਮਿਆਂ ਵਿੱਚ ਮੁੰਡਨ, ਵਿਭਚਾਰ, ਤਮਾਕੂ ਦਾ ਸੇਵਨ ਅਤੇ ਕੁੱਠਾ ਖਾਣਾ ਚਾਰ ਮਹਾ ਪਾਪ ਹਨ.#ਬਾਈਬਲ ਵਿੱਚ ਸੱਤ ਪਾਪ ਲਿਖੇ ਹਨ- ਅਭਿਮਾਨ, ਵਿਭਚਾਰ, ਈਰਖਾ, ਕ੍ਰੋਧ, ਲੋਭ, ਜੀਭਰਸ (ਪੇਟਦਾਸੀਆ ਹੋਣਾ) ਅਤੇ ਆਲਸ. ਦੇਖੋ, ਸੱਤ ਕੁਕਰਮ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. पापिन्. ਵਿ- ਪਾਪ ਕਰਨ ਵਾਲਾ. ਦੋਸੀ. ਪਾਤਕੀ. ਅਘੀ. "ਪਾਪੀ ਹਿਐ ਮੈ ਕਾਮ ਬਸਾਇ." (ਬਸੰ ਮਃ ੯)...
ਸੰ. अधर्मिन्. ਸੰਗ੍ਯਾ- ਅਧਰਮ ਧਾਰਣ ਕਰਤਾ. ਪਾਪੀ. ਦੁਰਚਾਰੀ....
ਵਿ- ਖੋਟੇ ਆਚਾਰ ਵਾਲਾ. ਕੁਕਰਮੀ. ਬਦਚਲਨ. "ਦੁਰਮਤਿ ਹਰਣਾਖਸੁ ਦੁਰਾਚਾਰੀ." (ਗਉ ਅਃ ਮਃ ੧)...
ਵਿ- ਅਘ (ਪਾਪ) ਕਰਨ ਵਾਲਾ. ਪਾਪੀ। ੨. ਅਧਰਮੀ। ੩. ਦੁਰਾਚਾਰੀ. "ਹਮ ਸੇ ਜੁ ਅਘੀ ਤਿਨ ਕੋ ਗਤਿ ਦੇਵਨ." (ਨਾਪ੍ਰ)...
ਸਰਵ- ਉਨ੍ਹਾਂ. ਉਨ੍ਹਾਂ ਨੇ. "ਤਿਨ ਅੰਤਰਿ ਸਬਦੁ ਵਸਾਇਆ." (ਸ੍ਰੀ ਮਃ ੧. ਜੋਗੀ ਅੰਦਰ) ੨. ਉਨ੍ਹਾਂ ਦੇ. "ਤਿਨ ਪੀਛੈ ਲਾਗਿ ਫਿਰਾਉ." (ਸ੍ਰੀ ਮਃ ੪) ੩. ਸੰਗ੍ਯਾ- ਤ੍ਰਿਣ. ਘਾਸ. ਫੂਸ. "ਅਉਧ ਅਨਲ ਤਨੁ ਤਿਨ ਕੋ ਮੰਦਿਰ." (ਗਉ ਕਬੀਰ) ੪. ਕ੍ਰਿ. ਵਿ- ਤਿਸ ਪਾਸੇ. ਉਧਰ. "ਡੋਰੀ ਪ੍ਰਭੁ ਪਕੜੀ, ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ੫. ਦੇਖੋ, ਤਿੰਨ....
ਦੇਖੋ, ਗਮ੍ ਧਾ. ਸੰ. ਸੰਗ੍ਯਾ- ਗਮਨ. ਚਾਲ. "ਕਰਪੂਰ ਗਤਿ ਬਿਨ ਅਕਾਲ ਦੂਜੇ ਕਵਨ?" (ਗ੍ਯਾਨ) ੨. ਮਾਰਗ. ਰਸਤਾ. "ਗੁਰਪਰਸਾਦਿ ਮੁਕਤਿ ਗਤਿ ਪਾਏ." (ਮਾਝ ਅਃ ਮਃ ੩) ੩. ਗਿਆਨ ਵਿਦ੍ਯਾ. "ਅਪਨੀ ਗਤਿ ਮਿਤਿ ਜਾਨਹੁ ਆਪੇ." (ਸੁਖਮਨੀ) "ਗਤਿ ਮੁਕਤਿ ਘਰੈ ਮਹਿ ਪਾਇ." (ਸ੍ਰੀ ਮਃ ੩) ਮੁਕਤਿ ਪਾਉਣ ਦਾ ਇ਼ਲਮ। ੪. ਪ੍ਰਾਪਤੀ. "ਗੁਰ ਕੈ ਦਰਸਨ ਮੁਕਤਿ ਗਤਿ ਹੋਇ." (ਆਸਾ ਮਃ ੩)੫ ਮੋਕ੍ਸ਼. ਮੁਕਤਿ. "ਜਿਹ ਸਿਮਰਤ ਗਤਿ ਪਾਈਐ." (ਸਃ ਮਃ ੯) ੬. ਵਿਸ਼੍ਰਾਮ. ਇਸਥਿਤਿ. ਟਿਕਾਉ. "ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ." (ਗੂਜ ਕਬੀਰ) ੭. ਸ਼ੁੱਧੀ. ਪਵਿਤ੍ਰਤਾ. "ਮੁਇਆ ਜੀਵਦਿਆ ਗਤਿ ਹੋਵੈ ਜਾ ਸਿਰਿ ਪਾਈਐ ਪਾਣੀ." (ਵਾਰ ਮਾਝ ਮਃ ੧) "ਅੰਤਰ ਕੀ ਗਤਿ ਤਾਹੀ ਜੀਉ." (ਸੋਰ ਮਃ ੧) ੮. ਹਾਲਤ. ਦਸ਼ਾ. "ਅੰਤਰ ਕੀ ਗਤਿ ਤੁਮਹੀ ਜਾਨੀ." (ਸੋਰ ਮਃ ੫) "ਰੇ ਮਨ! ਕਉਨ ਗਤਿ ਹੋਇਹੈ ਤੇਰੀ?" (ਜੈਜਾ ਮਃ ੯) ੯. ਵਿਧਿ. ਤਰੀਕਾ. ਢੰਗ. ਜੁਗਤਿ."ਰਾਮਭਜਨ ਕੀ ਗਤਿ ਨਹਿ ਜਾਨੀ." (ਸੋਰ ਮਃ ੯) ੧੦. ਸਿਤਾਰ ਦੀ ਸਰਗਮ ਦਾ ਜੋੜ ਅਤੇ ਮ੍ਰਿਦੰਗ ਦਾ ਬੋਲ. ਦੇਖੋ ਜਤਿ ੩.। ੧੧. ਦਖ਼ਲ. ਪ੍ਰਵੇਸ਼। ੧੨. ਲੀਲਾ. ਖੇਲ. "ਹਰਿ ਕੀ ਗਤਿ ਨਹਿ ਕੋਊ ਜਾਨੈ." (ਬਿਹਾ ਮਃ ੯) ੧੩. ਨਤੀਜਾ. ਫਲ। ੧੪. ਵਿ- ਗਤ. ਪ੍ਰਾਪਤ ਹੋਇਆ. "ਅੰਤਰਗਤਿ ਤੀਰਥਿ ਮਲਿ ਨਾਉ." (ਜਪੁ) ਅੰਤਰਗਤ ਤੀਰਥ (ਆਤਮਤੀਰਥ) ਵਿੱਚ ਮਲਕੇ (ਮੈਲ ਉਤਾਰਕੇ) ਨ੍ਹਾਉ. ਭਾਵ- ਬਾਹਰਲੇ ਤੀਰਥਾਂ ਤੋਂ ਗਤਿ ਨਹੀਂ....
ਸੰਗ੍ਯਾ- ਦੇਣ ਦਾ ਭਾਵ. ਦਾਨ ਕਰਨ ਦੀ ਕ੍ਰਿਯਾ. "ਦੇਵਨ ਕਉ ਏਕੈ ਭਗਵਾਨ." (ਸੁਖਮਨੀ) ੨. ਸੰ. ਕ੍ਰੀੜਾ. ਖੇਲ। ੩. ਬਗੀਚਾ। ੪. ਕਮਲ। ੫. ਸ੍ਤੁਤਿ. ਉਸਤਤਿ। ੬. ਜੂਆ। ੭. ਸ਼ੋਕ. ਰੰਜ....