agamarūpaअगमरूप
ਸੰਗ੍ਯਾ- ਕਰਤਾਰ. ਅਚਲ ਰੂਪ. ਅਖੰਡ ਬ੍ਰਹਮ. "ਅਗਮਰੂਪ ਕਾ ਮਨ ਮਹਿ ਥਾਨਾ." (ਗਉ ਮਃ ੫)
संग्या- करतार. अचल रूप. अखंड ब्रहम. "अगमरूप का मन महि थाना." (गउ मः ५)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਵਿ- ਜੋ ਚਲੇ ਨਾ. ਇਸਥਿਤ. "ਅਚਲ ਅਮਰ ਨਿਰਭੈ ਪਦ ਪਾਇਓ." (ਬਿਲਾ ਮਃ ੯) ੨. ਸੰਗ੍ਯਾ- ਪਰਬਤ. ਪਹਾੜ। ੩. ਧ੍ਰੁਵ। ੪. ਕਰਤਾਰ। ੫. ਗੁਰੁਦਾਸਪੁਰ ਦੇ ਜਿਲੇ ਇੱਕ ਪਿੰਡ. ਦੇਖੋ, ਅਚਲ ਵਟਾਲਾ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਵਿ- ਅਤੁੱਟ। ੨. ਨਿਰੰਤਰ. ਲਗਾਤਾਰ. ਇੱਕਰਸ. "ਅਖੰਡ ਕੀਰਤਨੁ ਤਿਨਿ ਭੋਜਨ." (ਗਉ ਅਃ ਮਃ ੫)...
ਸੰ. (बृह- ਬ੍ਰਿਹ੍ ਧਾ ਵਧਣਾ) ब्रहमन- ਬ੍ਰਹਮ. ਸੰਗ੍ਯਾ- ਸਭ ਤੋਂ ਵਧਿਆ ਹੋਇਆ, ਕਰਤਾਰ, ਜਗਤ ਨਾਥ ਵਾਹਗੁਰੂ. "ਬ੍ਰਹਮ ਦੀਸੈ ਬ੍ਰਹਮੁ ਸੁਣੀਐ." (ਬਿਲਾ ਮਃ ੫) "ਬ੍ਰਹਮ ਬਿੰਦਹਿ ਤੇ ਬ੍ਰਾਹਮਣਾ." (ਮਃ ੩. ਵਾਰ ਬਿਲਾ) ੨. ਤਤ੍ਵ. ਸਾਰ। ੩. ਬ੍ਰਾਹਮਣ. ਹਿੰਦੂ ਜਾਤਿ ਦਾ ਪਹਿਲਾ ਵਰਣ. "ਕਹੂੰ ਸੇਖ ਬ੍ਰਹਮ ਸਰੂਪ." (ਅਕਾਲ) "ਕਿ ਛਤ੍ਰੰ ਛਤ੍ਰੀ ਹੈ। ਕਿ ਬ੍ਰਹਮੰ ਸਰੂਪੈ." (ਜਾਪੁ) ੪. ਬ੍ਰਹਮਾ. ਚਤੁਰਾਨਨ. "ਬ੍ਰਹਮ ਜਪ੍ਯੋ ਅਰੁ ਸੰਭੁ ਥਪ੍ਯੋ." (ਵਿਚਿਤ੍ਰ) "ਬ੍ਰਹਮ ਕਮਲਪੁਤੁ ਮੀਨ ਬਿਆਸਾ." (ਕਾਨ ਅਃ ਮਃ ੪) ੫. ਬ੍ਰਹਮਾ ਨਾਮ ਦਾ ਯਗ੍ਯਵਿਧੀ ਕਰਾਉਣ ਵਾਲਾ ਬ੍ਰਾਹਮਣ. ਦੇਖੋ, ਰਿਤ੍ਵਜ। ੬. ਵੇਦ. "ਪਾਂਡੇ! ਐਸਾ ਬ੍ਰਹਮ ਬੀਚਾਰ." (ਆਸਾ ਮਃ ੧) ੭. ਦੇਵਤਾ. ਪੂਜ੍ਯਇਸ੍ਟ. "ਪੂਜਨ ਚਾਲੀ ਬ੍ਰਹਮਠਾਇ." (ਬਸੰ ਰਾਮਾਨੰਦ) ੮. ਤਪ. ਤਪਸਾ। ੯. ਬ੍ਰਹਮਰਿਸਿ ਦਾ ਸੰਖੇਪ. "ਸੁਰ ਨਰ ਦੇਵ ਬ੍ਰਹਮ ਬ੍ਰਹਮਾਦਿਕ." (ਦੇਵ ਮਃ ੫) ੧੦. ਦੇਖੋ, ਬ੍ਰਹਮੁ। ੧੧. ਜਨਮਸਾਖੀ ਵਿੱਚ ਇਬਰਾਹੀਮ ਦੀ ਥਾਂ ਬ੍ਰਹਮ ਸ਼ਬਦ ਲਿਖਿਆ ਹੈ. "ਤਾਂ ਸੇਖ ਬ੍ਰਹਮ ਆਖਿਆ." (ਜਸਾ) ਸ਼ੇਖ ਇਬਰਾਹੀਮ ਨੇ ਕਿਹਾ. ਦੇਖੋ, ਸੇਖ ਬ੍ਰਹਮ....
ਸੰਗ੍ਯਾ- ਕਰਤਾਰ. ਅਚਲ ਰੂਪ. ਅਖੰਡ ਬ੍ਰਹਮ. "ਅਗਮਰੂਪ ਕਾ ਮਨ ਮਹਿ ਥਾਨਾ." (ਗਉ ਮਃ ੫)...
ਕ੍ਰਿ. ਵਿ- ਵਿੱਚ. ਅੰਦਰ. ਮੇਂ. "ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮ." (ਸੁਖਮਨੀ) ੨. ਸੰ. ਸੰਗ੍ਯਾ- ਪ੍ਰਿਥਿਵੀ। ੩. ਵਿ- ਅਤ੍ਯਤ. ਅਤਿਸ਼ਯ, ਮੋਜ ਮਗਨ ਮਹਿ ਰਹਿਆ ਬਿਆਪੇ." (ਸੂਹੀ ਅਃ ਮਃ ੫) ੪. ਮੁਹਿ (ਮੁਖ) ਦੀ ਥਾਂ ਭੀ ਮਹਿ ਸ਼ਬਦ ਆਇਆ ਹੈ- "ਜਿਉ ਕੂਕਰ ਜੂਠਨ ਮਹਿ ਪਾਇ." (ਗਉ ਅਃ ਮਃ ੫)...
ਦੇਖੋ, ਥਾਣਾ....