akapataअकपट
ਵਿ- ਬਿਨਾ ਕਪਟ. ਛਲ ਰਹਿਤ।#੨. ਸੰਗ੍ਯਾ- ਅਕਪਟਤਾ. "ਸਿੰਙੀ ਸਾਚ ਅਕਪਟ ਕੰਠਲਾ." (ਹਜ਼ਾਰੇ ੧੦) ੩. ਦੇਖੋ, ਕਪਟ ਅਤੇ ਕਾਪਟ.
वि- बिना कपट. छल रहित।#२. संग्या- अकपटता. "सिंङी साच अकपट कंठला." (हज़ारे १०) ३. देखो, कपट अते कापट.
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਸੰ. ਸੰਗ੍ਯਾ- ਛਲ. ਫ਼ਰੇਬ. "ਕੂੜਿ ਕਪਟਿ ਕਿਨੈ ਨ ਪਾਇਓ." (ਸ੍ਰੀ ਮਃ ੪) ੨. ਦੇਖੋ, ਕਪਾਟ. "ਖੋਲਿ ਕਪਟ ਗੁਰੁ ਮੇਲੀਆ." (ਜੈਤ ਛੰਤ ਮਃ ੫) "ਨਾਨਕ ਮਿਲਹੁ ਕਪਟ ਦਰ ਖੋਲਹੁ." (ਤੁਖਾਰੀ ਬਾਰਹਮਾਹਾ)...
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. शृङ्गिन. ਸ਼੍ਰਿੰਗੀ. ਵਿ- ਸਿੰਗਾਂ ਵਾਲਾ (ਵਾਲੀ). "ਲੱਛ ਲੱਛ ਸੁਵਰਣਸਿੰਙੀ." (ਪਾਰਸਾਵ) ਸੋਨੇ ਦੇ ਸਿੰਗਾਂ ਵਾਲੀਆਂ ਗਾਈਆਂ। ੨. ਸੰਗ੍ਯਾ- ਯੋਗੀਆਂ ਦੀ ਤੁਰ੍ਹੀ, ਜੋ ਸਿੰਗ ਦੀ ਹੁੰਦੀ ਹੈ. ਸਿੰਗ ਦਾ ਵਾਜਾ. "ਸਿੰਙੀ ਸਾਚ ਅਕਪਟ ਕੰਠਲਾ." (ਹਜਾਰੇ ੧੦)#੩. ਅਹੇੜੀਆਂ ਦੀ ਇੱਕ ਜਾਤਿ, ਜੋ ਕਿਸੇ ਸਮੇਂ ਰਾਜਪੂਤਾਨੇ ਵਿੱਚ ਵਡੀ ਜਰਾਯਮਪੇਸ਼ਾ ਸੀ. ਇਹ ਮ੍ਰਿਗਾਂ ਦੇ ਸਿੰਙਾਂ ਨਾਲ ਆਪਣਾ ਘਰ ਛੱਤ ਲੈਂਦੇ ਸਨ, ਜਿਸ ਤੋਂ ਇਹ ਨਾਉਂ ਪੈ ਗਿਆ....
ਸੰਗ੍ਯਾ- ਸਤ੍ਯ. ਸੱਚ। ੨. ਕਰਤਾਰ. ਵਾਹਗੁਰੂ....
ਵਿ- ਬਿਨਾ ਕਪਟ. ਛਲ ਰਹਿਤ।#੨. ਸੰਗ੍ਯਾ- ਅਕਪਟਤਾ. "ਸਿੰਙੀ ਸਾਚ ਅਕਪਟ ਕੰਠਲਾ." (ਹਜ਼ਾਰੇ ੧੦) ੩. ਦੇਖੋ, ਕਪਟ ਅਤੇ ਕਾਪਟ....
ਕੰਠਮਾਲਾ. ਕੰਠ ਪਹਿਰਨ ਦਾ ਇੱਕ ਭੂਸਣ। ੨. ਰੁਦ੍ਰਾਕ੍ਸ਼੍ ਦੇ ਮਣਕਿਆਂ ਦਾ ਕੰਠਾ, ਜੋ ਸ਼ੈਵ ਸਾਧੁ ਪਹਿਰਦੇ ਹਨ. "ਅਕਪਟ ਕੰਠਲਾ." (ਹਜਾਰੇ ੧੦)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਿ- ਕਪਟ ਕਰਨ ਵਾਲਾ. ਕਪਟੀ....