fasādhīफ़सादी
ਅ਼. [فسادی] ਵਿ- ਫ਼ਸਾਦ (ਉਪਦ੍ਰਵ) ਕਰਨ ਵਾਲਾ। ੨. ਝਗੜਾਲੂ. ਦੰਗਈ.
अ़. [فسادی] वि- फ़साद (उपद्रव) करन वाला। २. झगड़ालू. दंगई.
ਅ਼. [فساد] ਸੰਗ੍ਯਾ- ਵਿਗਾੜ. ਵਿਕਾਰ. ਖ਼ਰਾਬੀ। ੨. ਉਪਦ੍ਰਵ. ਵਿਦ੍ਰੋਹ। ੩. ਝਗੜਾ....
ਸੰ. उपद्रव. ਸੰਗ੍ਯਾ- ਉਤਪਾਤ. ਵਿਘਨ. "ਮਿਟੇ ਉਪਦ੍ਰਹ ਮਨ ਤੇ ਬੈਰ." (ਆਸਾ ਮਃ ੫) ੨. ਊਧਮ. ਦੰਗਾ। ੩. ਮੁਸੀਬਤ. ਵਿਪਦਾ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਦੰਗਾ ਕਰਨ ਵਾਲਾ. ਫ਼ਿਸਾਦੀ....