zunāraज़ुॱनार
ਫ਼ਾ. [زُّنار] ਜਨੇਊ. ਯਗ੍ਯੋਪਵੀਤ.
फ़ा. [زُّنار] जनेऊ. यग्योपवीत.
ਸੰਗ੍ਯਾ- ਯਗ੍ਯੋਪਵੀਤ. ਜੰਞੂ. ਬ੍ਰਹ੍ਮਸੂਤ੍ਰ. "ਸਤ ਵਿਣ ਸੰਜਮ, ਜਤ ਵਿਣ ਕਾਹੇ ਜਨੇਊ?" (ਰਾਮ ਅਃ ਮਃ ੧) ਹਿੰਦੂਮਤ ਦੇ ਸ਼ਾਸਤ੍ਰਾਂ ਵਿੱਚ ਜਨੇਊ ਬਣਾਉਣ ਦੀ ਵਿਧਿ ਇਉਂ ਹੈ:-#ਵੇਦਮੰਤ੍ਰ ਪੜ੍ਹਕੇ ਖੇਤ ਵਿੱਚੋਂ ਕਪਾਹ ਲੈਣੀ, ਉਸ ਦੀ ਰੂੰ ਹੱਥਾਂ ਨਾਲ ਕੱਢਕੇ ਖੂਹ ਦੀ ਮਣ ਉੱਤੇ ਬੈਠਕੇ ਲਾਟੂ ਫੇਰਕੇ ਸੂਤ ਕੱਤਣਾ, ਖੂਹ ਵਿੱਚ ਲਟਕਾਇਆ ਹੋਇਆ ਲਾਟੂ ਆਪਣੇ ਚਕ੍ਰ ਨਾਲ ਤਾਗੇ ਨੂੰ ਵੱਟ ਦਿੰਦਾ ਹੋਇਆ ਜਦ ਇਤਨਾ ਲੰਮਾ ਸੂਤ ਬਣਾ ਦੇਵੇ ਕਿ ਜਿਸ ਨਾਲ ਜਨੇਊ ਦਾ ਪ੍ਰਮਾਣ ਪੂਰਾ ਹੋ ਜਾਵੇ, ਤਦ ਉਸ ਤਾਗੇ ਨੂੰ ਤਿਹਰਾ ਕਰਕੇ ਇੱਕ ਡੋਰ ਵੱਟਣੀ. ਇਨ੍ਹਾਂ ਤਿਹਰੀ ਤਿੰਨ ਡੋਰਾਂ ਦਾ ਇੱਕ ਅਗ੍ਰ ਹੁੰਦਾ ਹੈ. ਦੋ ਅਗ੍ਰਾਂ ਦਾ ਇਕ ਜਨੇਊ ਬਣਦਾ ਹੈ, ਜੋ ਦ੍ਵਿਜਾਂ ਦੇ ਪਹਿਰਣ ਯੋਗ੍ਯ ਹੁੰਦਾ ਹੈ. ਇਹ ਖੱਬੇ ਮੋਢੇ ਤੇ ਪਹਿਨਕੇ ਸੱਜੀ ਵੱਖੀ ਵੱਲ ਲਟਕਾਇਆ ਜਾਂਦਾ ਹੈ. ਪਿਤ੍ਰਿਕਰਮ ਕਰਨ ਵੇਲੇ ਸੱਜੇ ਮੋਢੇ ਤੇ ਪਹਿਰੀਦਾ ਹੈ.#ਮਨੁ ਦੇ ਮਤ ਅਨੁਸਾਰ ਬ੍ਰਾਹਮਣ ਦਾ ਜਨੇਊ ਕਪਾਸ ਦਾ, ਕ੍ਸ਼੍ਤ੍ਰੀ ਦਾ ਸਣ ਦਾ ਅਤੇ ਵੈਸ਼੍ਯ ਦਾ ਮੀਢੇ ਦੀ ਉਂਨ ਦਾ ਹੋਣਾ ਚਾਹੀਏ. ਜਨੇਊਸੰਸਕਾਰ ਸਮੇਂ ਬ੍ਰਾਹਮਣ ਨੂੰ ਕਾਲੇ ਹਰਿਣ ਦੀ, ਕ੍ਸ਼੍ਤ੍ਰੀ ਨੂੰ ਲਾਲ ਮ੍ਰਿਗ ਦੀ ਅਤੇ ਵੈਸ਼੍ਯ ਨੂੰ ਬੱਕਰੇ ਦੀ ਖੱਲ ਪਹਿਰਨੀ ਚਾਹੀਏ, ਅਰ ਬ੍ਰਾਹਮਣ ਨੂੰ ਬਿੱਲ ਜਾਂ ਪਲਾਹ ਦਾ, ਕ੍ਸ਼੍ਤ੍ਰੀ ਨੂੰ ਵਟ (ਬੋਹੜ) ਦਾ ਅਤੇ ਵੈਸ਼੍ਯ ਨੂੰ ਪੀਲੂ ਵ੍ਰਿਕ੍ਸ਼੍ (ਮਾਲ) ਦਾ ਡੰਡਾ ਧਾਰਨ ਕਰਨਾ ਚਾਹੀਏ.#ਗਰਭ ਤੋਂ ਲੈ ਕੇ ਬ੍ਰਾਹਮਣ ਦਾ ਅੱਠਵੇਂ, ਕ੍ਸ਼੍ਤ੍ਰੀ ਦਾ ਗ੍ਯਾਰਵੇਂ ਅਤੇ ਵੈਸ਼੍ਯ ਦਾ ਬਾਰ੍ਹਵੇਂ ਵਰ੍ਹੇ ਜਨੇਊਸੰਸਕਾਰ ਹੋਣਾ ਚਾਹੀਏ.#ਨਾਰਦ ਦੇ ਮਤ ਅਨੁਸਾਰ ਬ੍ਰਾਹਮਣ ਦਾ ਬਸੰਤ ਰੁੱਤ ਵਿੱਚ, ਕ੍ਸ਼੍ਤ੍ਰੀ ਦਾ ਗ੍ਰੀਖਮ ਵਿੱਚ ਅਤੇ ਵੈਸ਼੍ਯ ਦਾ ਸ਼ਰਦ ਰੁੱਤ ਵਿੱਚ ਜਨੇਊਸੰਸਕਾਰ ਹੋਣਾ ਯੋਗ੍ਯ ਹੈ....
ਸੰ. यज्ञोपवीत. ਸੰਗ੍ਯਾ- ਯਗ੍ਯ ਕਰੇ ਸੰਸਕਾਰ ਕੀਤਾ ਗਿਆ ਸੂਤ੍ਰ, ਜੰਞੂ. ਜਨੇਊ. ਉਪਨਯਨ ਸੰਸਕਾਰ ਨਾਲ ਪਵਿਤ੍ਰ ਕੀਤਾ ਤਿਹਰਾ ਸੂਤ, ਜੋ ਸੱਜੇ ਕੰਨ੍ਹੇ ਤੋਂ ਖੱਬੀ ਕੁਖ ਪੁਰ ਲਟਕਾਇਆ ਜਾਂਦਾ ਹੈ. ਦੇਖੋ, ਜਨੇਊ....