hēkaहेक
ਸੰਗ੍ਯਾ- ਹਕਾਰਣ (ਬੁਲਾਉਣ) ਲਈ ਲੰਮੀ ਧੁਨਿ। ੨. ਗਾਉਣ ਵੇਲੇ ਕੀਤੀ ਲੰਮੀ ਆਵਾਜ। ੩. ਡਿੰਗ. ਵਿ- ਇੱਕ. ਏਕ. ਦੇਖੋ, ਹੇਕਾ ਅਤੇ ਹੇਕੁ.
संग्या- हकारण (बुलाउण) लई लंमी धुनि। २. गाउण वेले कीती लंमी आवाज। ३. डिंग. वि- इॱक. एक. देखो, हेका अते हेकु.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਦੇਖੋ, ਧੁਨੀ। ੨. ਸੰ. ਧ੍ਵਨਿ. ਸ਼ਬਦ. ਨਾਦ. "ਧੁਨਿ ਵਾਜੇ ਅਨਹਦ ਘੋਰਾ." (ਰਾਮ ਮਃ ੧) ੩. ਸ੍ਵਰਾਂ ਦਾ ਆਲਾਪ. "ਬਹੁ ਗੁਨਿ ਧੁਨਿ, ਮੁਨਿ ਜਨ ਖਟਬੇਤੇ." (ਆਸਾ ਮਃ ੫) ਸੰਗੀਤ ਵਿਦ੍ਯਾ ਦੇ ਗੁਣੀ ਅਤੇ ਖਟਸ਼ਾਸਤ੍ਰਵੇੱਤਾ ਮੁਨਿਜਨ....
ਫ਼ਾ. [آواز] ਸੰਗ੍ਯਾ- ਧੁਨਿ. ਸ਼ਬਦ। ੨. ਸੱਦ. ਪੁਕਾਰ। ੩. ਦੇਖੋ, ਆਵਾਜ ਲੈਣੀ....
ਸੰਗ੍ਯਾ- ਵਿੰਗ. ਵਲ। ੨. ਦੇਖੋ, ਡਿੰਘ....
ਵਿ- ਇੱਕੋ. ਏਕਲਾ. ਕੇਵਲ ਇੱਕ. ਦੇਖੋ, ਹੇਕ ੩. "ਚਿਤ ਨ ਆਵੈ ਹੇਕੜੋ." (ਗਉ ਵਾਰ ੨. ਮਃ ੫) "ਹੇਕੋ ਪਾਧਰੁ ਹੇਕ ਦਰੁ." (ਵਾਰ ਮਲਾ ਮਃ ੧)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....