hukāहुॱका
ਅ਼. [حُقّہ] ਹ਼ੁਕ਼ਹ. ਸੰਗ੍ਯਾ- ਡੱਬਾ। ੨. ਮਰਤਬਾਨ। ੩. ਤਮਾਕੂ ਆਦਿਕ ਦਾ ਧੂੰਆਂ ਪੀਣ ਦਾ ਯੰਤ੍ਰ. "ਹੁੱਕੇ ਸੇ ਹੁਰਮਤ ਗਈ ਨੇਮ ਧਰਮ ਗ੍ਯੋ ਛੂਟ." (ਗਿਰਿਧਰ)
अ़. [حُقّہ] ह़ुक़ह. संग्या- डॱबा। २. मरतबान। ३. तमाकू आदिक दा धूंआं पीण दा यंत्र. "हुॱके से हुरमत गई नेम धरम ग्यो छूट." (गिरिधर)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [مرتبان] ਮ੍ਰਿਦ ਬਾਸਨ. ਚੌੜੇ ਮੂੰਹ ਦਾ ਡੂੰਘਾ ਬਰਤਨ, ਜਿਸ ਦੇ ਅੰਦਰ ਲਾਖ ਆਦਿ ਦਾ ਪੋਚਾ ਫਿਰਿਆ ਹੋਵੇ. ਇਸ ਵਿੱਚ ਗੁਲਕੰਦ ਮੁਰੱਬਾ ਆਦਿ ਪਾਈਦਾ ਹੈ....
ਫ਼ਾ. [تنباکوُ] ਤੰਬਾਕੂ ਅ਼. [دُخان] ਦੁਖ਼ਾਨ. ਪੁਰਤ. Tobacco. ਸੰ. ਤਾਮ੍ਰਕੂਟ ਅਤੇ ਕਲੰਜ.¹ L- Nicotiana tabacum. ਇਹ ਅਸਲ ਬੂਟੀ ਅਮਰੀਕਾ ਦੀ ਹੈ ਅਤੇ ਇਸ ਦਾ ਨਾਮ tabaco ਹੈ. ਯੂਰਪ ਦੇ ਯਾਤ੍ਰੀ ਉਸ ਦੇਸ਼ ਤੋਂ ਹੋਰ ਦੇਸ਼ਾਂ ਵਿੱਚ ਉੱਥੋਂ ਦੇ ਨਾਮ ਸਮੇਤ ਲੈ ਆਏ ਹਨ. ਯੂਰਪ ਵਿੱਚ ਇਸ ਦਾ ਪ੍ਰਚਾਰ ਸਨ ੧੫੬੦ ਵਿੱਚ ਹੋਇਆ ਅਤੇ ਭਾਰਤ ਵਿੱਚ ਪੁਰਤਗਾਲ ਦੇ ਵਪਾਰੀਆਂ ਨੇ ਸਨ ੧੬੦੫ ਵਿੱਚ ਤਮਾਕੂ ਬੀਜ ਸਮੇਤ ਲਿਆਂਦਾ ਅਤੇ ਦੇਸ਼ ਵਿੱਚ ਫੈਲਾਇਆ.#ਮੁਸਲਮਾਨ ਤਮਾਕੂ ਦੇ ਵਰਤਣ ਨੂੰ ਮਕਰੂਹ ਜਾਣਦੇ ਹਨ, ਇਸੇ ਲਈ ਮਸਜਿਦਾਂ ਵਿੱਚ ਇਸ ਦਾ ਵਰਤਣਾ ਮਨਾ ਕੀਤਾ ਹੋਇਆ ਹੈ. ਖਾਸ ਕਰਕੇ ਵਹਾਬੀ ਮੁਸਲਮਾਨ ਤਮਾਕੂ ਤੋਂ ਬਹੁਤ ਪਰਹੇਜ਼ ਕਰਦੇ ਹਨ.#ਗੁਰਮਤ ਵਿੱਚ ਇਸ ਦਾ ਪੂਰਣ ਤ੍ਯਾਗ ਹੈ ਅਰ ਇਸ ਦਾ ਨਾਮ ਜਗਤਜੂਠ, ਬਿਖ੍ਯਾ ਤਥਾ ਗੰਦਾਧੂਮ ਲਿਖਿਆ ਹੈ. "ਜਗਤਜੂਠ ਤੇ ਰਹਿਯੈ ਦੂਰ." (ਗੁਪ੍ਰਸੂ) "ਬਿਖ੍ਯਾ ਕਿਰਿਆ ਭੱਦਨ ਤ੍ਯਾਗੋ." (ਗੁਵਿ ੧੦) "ਗੰਦਾਧੂਮ ਬੰਸ ਤੇ ਤ੍ਯਾਗਹੁ। ਅਤਿ ਗਲਾਨਿ ਇਸ ਤੇ ਧਰ ਭਾਗਹੁ." (ਗੁਪ੍ਰਸੂ) "ਕੁੱਠਾ ਹੁੱਕਾ ਚਰਸ ਤਮਾਕੁ. ××× ਇਨ ਕੀ ਓਰ ਨ ਕਬਹੂ ਦੇਖੈ," (ਪ੍ਰਸ਼ਨੋੱਤਰ ਭਾਈ ਨੰਦਲਾਲ)...
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਦੇਖੋ, ਪੀਣਾ। ੨. ਦੇਖੋ, ਪੀਨ. "ਕ੍ਰੋਧ ਪੀਣ ਮਾਨੀਐ." (ਕਲਕੀ) ਕ੍ਰੋਧ ਨਾਲ ਭਰਿਆ ਹੋਇਆ....
ਸੰ. यन्त्र्. ਧਾ- ਆਪਣੇ ਅਧੀਨ ਰੱਖਣਾ, ਸਿਕੋੜਨਾ। ੨. ਸੰਗ੍ਯਾ- ਕਲ. ਮਸ਼ੀਨ। ੩. ਬਾਜਾ। ੪. ਸ਼ਸਤ੍ਰ। ੫. ਜਿੰਦਾ. ਤਾਲਾ। ੬. ਤੰਤ੍ਰਸ਼ਾਸਤ੍ਰ ਅਨੁਸਾਰ ਦੇਵਤਾ ਗ੍ਰਹ ਆਦਿ ਦਾ ਲੀਕਾਂ ਖਿੱਚਕੇ ਬਣਾਇਆ, ਗੋਲ ਚੁਕੌਣਾ ਅੱਠ ਪਹਿਲੂ ਆਦਿ ਘੇਰਾ ਜਿਵੇਂ- ਜਨਮ ਕੁੰਡਲੀ ਦਾ ਬਾਰਾਂ ਖਾਨੇ ਦਾ ਯੰਤ੍ਰ ਹੁੰਦਾ ਹੈ....
ਅ਼. [حُرمت] ਹ਼ੁਰਮਤ. ਸੰਗ੍ਯਾ- ਮਾਨ. ਪ੍ਰਤਿਸ੍ਠਾ. "ਹੁਰਮਤਿ ਤਿਸ ਤੋ ਅਗਲੀ." (ਵਾਰ ਆਸਾ)...
ਸੰ. ਸੰਗ੍ਯਾ- ਕਾਲ. ਵੇਲਾ। ੨. ਖੰਡ. ਟੁਕੜਾ। ੩. ਦੀਵਾਰ. ਘੇਰਾ. ਅਹਾਤਾ. "ਖਟ ਨੇਮ ਕਰਿ ਕੋਠੜੀ ਬਾਂਧੀ." (ਗਉ ਕਬੀਰ) ਦੇਖੋ, ਖਟਅੰਗ ੧। ੪. ਦੇਖੋ, ਨਿਯਮ. "ਨੇਮ ਨਿਬਾਹਿਓ ਸਤਿਗੁਰੂ." (ਆਸਾ ਮਃ ੫)...
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਸੰਗ੍ਯਾ- ਛੁੱਟਣ ਦਾ ਭਾਵ. "ਪ੍ਰਾਨ ਜਾਹਿਗੇ ਛੂਟਿ." (ਸ. ਕਬੀਰ) ਪ੍ਰਾਣ ਛੂਟਿ ਜਾਹਿਂਗੇ। ੨. ਰਿਹਾਈ. ਛੁਟਕਾਰਾ। ੩. ਹਮਲਾ. ਹੱਲਾ. ਧਾਵਾ. "ਪਯੋ ਪੰਥ ਕਰ ਛੂਟ." (ਪ੍ਰਾਪੰਪ੍ਰ)੪ ਤ੍ਰੁਟਿ. ਟੁੱਟਣ ਦਾ ਭਾਵ। ੪. ਲਿਖਣ ਵੇਲੇ ਭੁੱਲ ਦੇ ਕਾਰਣ ਕਿਸੇ ਪਾਠ ਦਾ ਲਿਖਾਰੀ ਤੋਂ ਛੁਟਜਾਣ ਦਾ ਭਾਵ....
ਗੋਵਰਧਨ ਗਿਰਿ (ਪਹਾੜ) ਦੇ ਉਠਾਉਣ ਵਾਲੇ ਕ੍ਰਿਸਨ ਜੀ. ਭਾਗਵਤ ਵਿੱਚ ਲੇਖ ਹੈ ਕਿ ਗੋਪ, ਇੰਦ੍ਰ ਦੀ ਪੂਜਾ ਹਰ ਸਾਲ ਕਰਦੇ ਸਨ, ਕ੍ਰਿਸਨ ਜੀ ਨੇ ਇੰਦ੍ਰ ਦੀ ਪੂਜਾ ਕਰਣੋਂ ਸਭ ਨੂੰ ਰੋਕ ਦਿੱਤਾ. ਇਸ ਪੁਰ ਇੰਦ੍ਰ ਨੇ ਕ੍ਰੋਧ ਕਰਕੇ ਬੱਦਲਾਂ ਨੂੰ ਹੁਕਮ ਦਿੱਤਾ ਕਿ ਮੂਸਲਧਾਰ ਵਰਖਾ ਕਰਕੇ ਗੋਪਾਂ ਦੇ ਪਿੰਡ ਪਸ਼ੂ ਸਭ ਰੋੜ੍ਹ ਦਿਓ. ਜਦ ਗਵਾਲੇ ਵਰਖਾ ਤੋਂ ਤੰਗ ਆ ਗਏ ਅਤੇ ਘਰ ਪਾਣੀ ਨਾਲ ਡੁਬਦੇ ਦੇਖੇ, ਤਦ ਕ੍ਰਿਸਨ ਜੀ ਨੇ ਗੋਵਰਧਨ ਪਹਾੜ ਉਂਗਲ ਤੇ ਛਤਰੀ ਦੀ ਤਰ੍ਹਾਂ ਉਠਾਕੇ ਸਭ ਨੂੰ ਇੰਦ੍ਰ ਦੇ ਕ੍ਰੋਧ ਤੋਂ ਬਚਾਇਆ। ੨. ਕਰਤਾਰ, ਜੋ ਸਾਰੇ ਪਹਾੜਾਂ ਨੂੰ ਧਾਰਣ ਕਰ ਰਿਹਾ ਹੈ। ੩. ਦੋਖੋ, ਗਿਰਿਧਾਰੀ ਲਾਲ. ੪. ਗਿਰਿਧਰ ਕਵਿਰਾਯ, ਜੋ ਈਸਵੀ ਉਨੀਹਵੀਂ ਸਦੀ ਵਿੱਚ ਹੋਇਆ ਹੈ. ਇਸ ਦਾ ਅਸਲ ਨਾਉਂ 'ਹਰਿਦਾਸ' ਸੀ. ਇਹ ਉਦਾਸੀਨ ਸਾਧੂ ਬਹੁਤ ਵਿਰਕਤ ਅਤੇ ਵਿਦ੍ਵਾਨ ਸੀ. ਗਿਰਿਧਰ ਦੇ ਕੁੰਡਲੀਏ ਬਹੁਤ ਮਨੋਹਰ ਹਨ.#ਸਾਂਈ ਗਿਰਿਧਰ ਗਿਰਿ ਧਰ੍ਯੋ#ਗਿਰਿਧਰ ਕਹਿ ਸਭਕੋਇ।#ਹਨੂਮਾਨ ਗਿਰਿਵਰ ਧਰ੍ਯੋ#ਗਿਰਿਧਰ ਕਹੈ ਨ ਕੋਇ।#ਗਿਰਿਧਰ ਕਹੈ ਨ ਕੋਇ#ਹਨੂ ਦ੍ਰੋਣਾਗਿਰਿ ਲ੍ਯਾਯੋ।#ਤਾਂਤੇ ਕਨਕਾ ਗਿਰ੍ਯੋ ਸੋਊ#ਲੈ ਕ੍ਰਿਸਨ ਉਠਾਯੋ।#ਕਹਿ ਗਿਰਿਧਰ ਕਵਿਰਾਯ#ਵਡਿਨ ਕੀ ਯਹੀ ਵਡਾਈ।#ਥੋਰੇ ਹੂੰ ਜਸ ਹੋਤ#ਵਡੇ ਪੁਰਖਨ ਕੋ ਸਾਂਈ।।#ਬਿਨਾ ਵਿਚਾਰੇ ਜੋ ਕਰੇ ਸੋ ਪਾਛੇ ਪਛਤਾਇ।#ਕਾਮ ਬਿਗਾਰੇ ਆਪਨੋ ਜਗ ਮੇ ਹੋਤ ਹਁਸਾਇ।-#ਜਗ ਮੇ ਹੋਤ ਹਁਸਾਯ ਚਿੱਤ ਮੇ ਚੈਨ ਨਾ ਆਵੇ।#ਖਾਨ ਪਾਨ ਸਨਮਾਨ ਰਾਗ ਰਁਗ ਮਨਹਿ ਨ ਭਾਵੇ।#ਕਹਿ ਗਿਰਿਧਰ ਕਵਿਰਾਯ ਦੁੱਖਕਛੁ ਟਰਤ ਨ ਟਾਰੇ।#ਖਟਕਤ ਹੈ ਜਿਯ ਮਾਂਹਿ ਕਿਯੋ ਜੋ ਬਿਨਾ ਵਿਚਾਰੇ।...