hutāsha, hutāshanaहुताश, हुताशन
ਸੰ. ਸੰਗ੍ਯਾ- ਅਗਨਿ, ਜੋ ਹੁਤ ਹਵਨ ਕੀਤੇ ਪਦਾਰਥਾਂ ਨੂੰ ਅਸ਼ਨ ਕਰੇ (ਖਾਵੇ).
सं. संग्या- अगनि, जो हुत हवन कीते पदारथां नूं अशन करे (खावे).
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ ਅਗਨ। ੨. ਅੱਗ. ਆਤਿਸ਼. (ਦੇਖੋ, L. lgnis) ਨਿਰੁਕਤ ਵਿੱਚ ਅਰਥ ਕੀਤਾ ਹੈ ਕਿ ਅਗ੍ਰਨੀਃ ਅਰਥਾਤ ਜੋ ਜੱਗ ਵਿੱਚ ਸਭ ਤੋਂ ਪਹਿਲਾਂ ਲਿਆਂਦੀ ਜਾਵੇ, ਸੋ ਅਗਨਿ ਹੈ. ਦੇਖੋ, ਤਿੰਨ ਅਗਨੀਆਂ। ੩. ਤ੍ਰਿਸਨਾ. "ਕਲਿਯੁਗ ਰਥੁ ਅਗਨਿ ਕਾ ਕੂੜ ਅਗੈ ਰਥਵਾਹੁ." (ਵਾਰ ਆਸਾ ਮਃ ੧)...
ਸੰਗ੍ਯਾ- ਤਰਕ. ਹੁੱਜਤ। ੨. ਵ੍ਯ- ਭੂਤਕਾਲ ਬੋਧਕ. "ਅੰਬਰ ਚਹੀਯਤ ਹੁਤ ਗਿਰ੍ਯੋ." (ਪੰਪ੍ਰ) ਗਿਰਿਆ ਚਾਹੀਦਾ ਸੀ। ੩. ਵਰਤਮਾਨ ਕਾਲ ਬੋਧਕ. "ਆਦਿ ਮੱਧ ਅਰ ਅੰਤ ਹੁਤੇ, ਹੁਤਹੈ ਪੁਨ ਹੋਨਮ." (ਭਾਗੁ ਕ) ੪. ਸੰ. ਵਿ- ਹਵਨ ਕੀਤਾ ਹੋਇਆ। ੫. ਸੰਗ੍ਯਾ- ਹੋਮ....
ਸੰ. ਸੰਗ੍ਯਾ- ਦੇਵਤਾ ਨੂੰ ਵੇਦ ਮੰਤ੍ਰਾਂ ਦ੍ਵਾਰਾ ਬੁਲਾਕੇ ਘੀ ਆਦਿਕ ਪਦਾਰਥਾਂ ਦਾ ਅਗਨਿ ਵਿੱਚ ਪਾਉਣ ਦਾ ਕਰਮ. ਹਮ....
ਸੰ. ਅਸ਼ਨ ਸੰਗ੍ਯਾ- ਭੋਜਨ. ਖਾਣ ਯੋਗ੍ਯ ਪਧਾਰਥ. "ਅਸਨ ਬਸਨ ਧਨ ਧਾਮ ਕਾਹੂ ਮੇ ਨਾ ਦੇਖ੍ਯੋ." (ਭਾਗੁ ਕ) ੨. ਸੰ. असन्. ਲਹੂ ਰੁਧਿਰ. ਖੂਨ। ੩. ਸੰ. असन. ਫੈਂਕਣ ਦੀ ਕ੍ਰਿਯਾ. ਦੇਖੋ, ਅਸ ਧਾ....