halakāiāहलकाइआ
ਵਿ- ਹਲਕਿਆ ਹੋਇਆ."ਅੰਤਰ ਲੋਭ ਫਿਰਹਿ ਹਲਕਾਏ." (ਆਸਾ ਮਃ ੫) ਦੇਖੋ, ਹਲਕ ੨.
वि- हलकिआ होइआ."अंतर लोभ फिरहि हलकाए." (आसा मः ५) देखो, हलक २.
ਵਿ- ਦੇਖੋ, ਹਲਕ ੨. ਅਤੇ ਹਲਕਾਇਆ "ਹਲਕਿਓ ਸਭਹਿ ਬਿਗਾਰੇ." (ਨਟ ਅਃ ਮਃ ੪)...
ਸੰ. अन्तर. ਸੰਗ੍ਯਾ- ਫਾਸਲਾ. ਵਿੱਥ. ਤਫ਼ਾਵਤ। "ਨਿਸਿ ਦਿਨ ਅੰਤਰ ਜ੍ਯੋਂ ਅੰਤਰ ਬਖਾਨਿਯਤ." (ਭਾਗੁ) ੨. ਓਟ. ਪੜਦਾ. ਆਵਰਣ. "ਜਿਨ ਕਉ ਪਿਆਸ ਤੁਮਾਰੀ ਪ੍ਰੀਤਮ. ਤਿਨ ਕਉ ਅੰਤਰ ਨਾਹੀ." (ਮਲਾ ਮਃ ੫) ੩. ਭੇਦ. ਫ਼ਰਕ. "ਹਰਿਜਨ ਹਰਿ ਅੰਤਰੁ ਨਹੀ." (ਸ. ਮਃ ੯) ੮. ਮਰਮ. ਭੇਤ. ਰਾਜ਼. "ਲੈ ਤਾਂਕੋ ਅੰਤਰ ਮੁਹਿ ਕਹਿਯਹੁ." (ਚਰਿਤ੍ਰ ੫੫) ੫. ਅੰਦਰ. ਵਿੱਚ. ਭੀਤਰ। ੬. ਅੰਤਹਕਰਣ. ਮਨ। ੭. ਆਂਤ੍ਰ. ਆਂਦ. ਅੰਤੜੀ। ੮. ਅੰਤ- ਅਰਿ. "ਪ੍ਰਿਥਮੇ ਭੀਖਮ ਨਾਮ ਲੈ ਅੰਤ ਸਬਦ ਅਰਿ ਦੇਹੁ। ਸੂਤ ਆਦਿ ਅੰਤਰ ਉਚਰ ਨਾਮ ਬਾਨ ਲਖ ਲੇਹੁ." (ਸਨਾਮਾ) ਭੀਸਮ ਦਾ ਵੈਰੀ ਅਰਜੁਨ, ਉਸ ਦਾ ਰਥਵਾਹੀ ਕ੍ਰਿਸਨ, ਉਸ ਦਾ ਵੈਰੀ ਤੀਰ....
ਸੰਗ੍ਯਾ- ਲਾਲਚ. ਦੂਸਰੇ ਦਾ ਪਦਾਰਥ ਲੈਣ ਦੀ ਇੱਛਾ. ਦੇਖੋ, ਲੁਭ ਧਾ. "ਲੋਭ ਲਹਰਿ ਸਭੁ ਸੁਆਨੁ ਹਲਕ ਹੈ." (ਨਟ ਅਃ ਮਃ ੪)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਅ਼. [حلق] ਹ਼ਲਕ਼. ਸੰਗ੍ਯਾ- ਗਲ. ਕੰਠ। ੨. ਸੰ. ਅਲਰ੍ਕ. [فزع اُلماء] ਫ਼ਜ਼ਅ਼ਉਲਮਾ. ਪਾਨੀਡਰ. Hydrophobia. ਇਹ ਰੋਗ ਹਲਕਾਏ ਕੁੱਤੇ, ਗਿੱਦੜ, ਲੂੰਬੜ ਆਦਿ ਦੇ ਕੱਟਣ ਤੋਂ ਹੁੰਦਾ ਹੈ. ਇਸ ਦਾ ਬਹੁਤ ਛੇਤੀ ਇਲਾਜ Pasteur¹ Institute ਕਸੌਲੀ ਆਦਿ ਵਿੱਚ ਪਹੁੰਚਕੇ ਕਰਾਉਣਾ ਚਾਹੀਏ. ਜੇ ਇਸ ਦਾ ਅਸਰ ਦਿਮਾਗ ਵਿੱਚ ਪਹੁੰਚ ਜਾਵੇ ਫੇਰ ਕੋਈ ਇਲਾਜ ਨਹੀਂ ਹੋ ਸਕਦਾ. ਕਦੇ ਕਦੇ ਇਸ ਦੀ ਜ਼ਹਿਰ ਸ਼ਰੀਰ ਵਿੱਚ ਦਬੀ ਰਹਿੰਦੀ ਹੈ ਅਤੇ ਚਿਰ ਪਿੱਛੋਂ ਜਾਗ ਉਠਦੀ ਹੈ.#ਹਲਕਾਏ ਜੀਵ ਦੀ ਵਿਖ ਜਿਤਨੀ ਜਾਦਾ ਜਖਮ ਵਿੱਚ ਚਲੀ ਜਾਵੇ ਅਤੇ ਜਖਮ ਜਿਤਨਾ ਦਿਮਾਗ ਦੇ ਨੇੜੇ ਹੋਵੇ, ਉਤਨਾ ਅਸਰ ਛੇਤੀ ਹੁੰਦਾ ਹੈ.#ਹਲਕ ਵਾਲਾ ਰੋਗੀ ਪਾਣੀ ਦੇਖਕੇ ਡਰਦਾ ਹੈ, ਭੁੱਖ ਮਰ ਜਾਂਦੀ ਹੈ, ਹੋਸ਼ ਠਿਕਾਣੇ ਨਹੀਂ ਰਹਿੰਦੀ, ਜੀਭ ਢਲਕ ਪੈਂਦੀ ਹੈ, ਲਾਲਾਂ ਅਤੇ ਝੱਗ ਮੂੰਹੋਂ ਵਗਦੀ ਹੈ, ਮੂੰਹ ਸੁੱਕਦਾ ਹੈ, ਚਾਨਣਾ ਬੁਰਾ ਲਗਦਾ ਹੈ, ਦਿਲ ਦਹਿਲਣਾ, ਪਾਸ ਦੇ ਆਦਮੀਆਂ ਨੂੰ ਵੱਢਣ ਪੈਣਾ ਆਦਿ ਲੱਛਣ ਹੁੰਦੇ ਹਨ.#ਜਿਸ ਥਾਂ ਹਲਕਾਏ ਜੀਵ ਦੇ ਕੱਟਣ ਦਾ ਜ਼ਖਮ ਹੋਵੇ, ਉੱਥੇ ਤੁਰੰਤ ਹੀ ਦਗਦੇ ਕੋਲੇ ਅਥਵਾ ਤਪੇ ਹੋਏ ਲੋਹੇ ਨਾਲ ਦਾਗ ਦੇ ਦੇਣਾ ਚਾਹੀਏ ਅਰ ਪੋਟੈਸ਼ੀਅਮ ਪਰਮੈਂਗਨੇਟ Potassium Permanganate ਚੰਗੀ ਤਰਾਂ ਮਲਨਾ ਲੋੜੀਏ. ਕੁਚਲਾ ਪਾਣੀ ਵਿੱਚ ਘਸਾਕੇ ਲਾਉਣਾ ਭੀ ਗੁਣਕਾਰੀ ਹੈ.#ਹੇਠ ਲਿਖੀਆਂ ਦਵਾਈਆਂ ਹਲਕ ਰੋਗ ਲਈ ਗੁਣਕਾਰੀ ਹਨ-#ਛੋਲਿਆਂ ਦੀਆਂ ਭੁੰਨੀਆਂ ਖਿੱਲਾਂ ਥੋਹਰ ਦੇ ਦੁੱਧ ਵਿੱਚ ਖਰਲ ਕਰਕੇ ਦੋ ਦੋ ਰੱਤੀ ਦੀਆਂ ਗੋਲੀਆਂ ਬਣਾਕੇ ਛਾਵੇਂ ਸੁਕਾ ਲਓ. ਉਮਰ ਅਤੇ ਰੋਗੀ ਦੇ ਬਲ ਅਨੁਸਾਰ ੧. ਤੋਂ ੮. ਤੀਕ ਪਾਣੀ ਨਾਲ ਖਵਾਓ, ਇਸ ਤੋਂ ਦਸਤ ਆਕੇ ਜਹਿਰ ਨਿਕਲ ਜਾਵੇਗਾ. ਪੁਠਕੰਡੇ ਦੀ ਜੜ ਦਾ ਚੂਰਨ ਸ਼ਹਿਦ ਵਿੱਚ ਮਿਲਾਕੇ ਚਟਾਓ. ਤੁਲਸੀ ਦੀ ਜੜ ਚੌਲਾਂ ਦੇ ਧੋਤੇ ਹੋਏ ਪਾਣੀ ਵਿੱਚ ਘੋਟਕੇ ਪਿਆਓ. ਕਾਲੀਆਂ ਮਿਰਚਾਂ ਅਤੇ ਤੁਲਸੀ ਦੇ ਪੱਤੇ ਘੋਟਕੇ ਛਕਾਓ....